Welcome to Canadian Punjabi Post
Follow us on

19

May 2022
ਬ੍ਰੈਕਿੰਗ ਖ਼ਬਰਾਂ :
ਟਾਂਡਾ ਦੀ ਸੇਜਲ ਪੁਰੀ ਅਮਰੀਕਾ ਵਿੱਚ ਮਿਸ ਇੰਡੀਆ ਕੈਲੀਫੋਰਨੀਆ ਬਣੀਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਲੁਆਈ ਲਈ ਸਮਾਂ-ਸਾਰਨੀ ’ਚ ਬਦਲਾਅ ਕਰਕੇ 14 ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ - 2022 ਨਾਲ ਸਨਮਾਨਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾਮੰਤਰੀ ਮੰਡਲ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਪ੍ਰਤੀ ਏਕੜ 1500 ਰੁਪਏ ਦੇਣ ਦੀ ਪ੍ਰਵਾਨਗੀਮੋਹਾਲੀ ਵਿੱਚ ਕਿਸਾਨਾਂ ਦਾਪੱਕਾ ਧਰਨਾ ਸ਼ੁਰੂ, ਕਈ ਵੱਡੇ ਐਲਾਨ ਕੀਤੇ ਗਏ
 
ਭਾਰਤ

ਕਰਜ਼ਾ ਦਿਵਾਉਣ ਦੇ ਨਾਂਅ ਉਤੇ ਠੱਗੀ ਕਰਦੇ 25 ਔਰਤਾਂ ਸਮੇਤ 28 ਜਣੇ ਗ੍ਰਿਫਤਾਰ

January 13, 2022 08:00 PM

ਨਵੀਂ ਦਿੱਲੀ, 13 ਜਨਵਰੀ (ਪੋਸਟ ਬਿਊਰੋ)- ਦਿੱਲੀ ਪੁਲਸ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਦਾ ਕਰਜ਼ਾ ਦਿਵਾਉਣ ਦੇ ਨਾਂਅ ਉੱਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਗੈਂਗ ਦੀਆਂ 25 ਔਰਤਾਂ ਸਮੇਤ 28 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਪੁਲਸ ਵੱਲੋਂ ਤੇਜ਼ੀ ਨਾਲ ਕੀਤੀ ਜਾ ਰਹੀ ਹੈ।
ਗੈਂਗ ਦਾ ਪਰਦਾ ਫਾਸ਼ ਉਦੋਂ ਹੋਇਆ, ਜਦ ਰੋਹਿਣੀ ਸੈਕਟਰ ਪੰਜ ਦੀ ਵਾਸੀ ਇੱਕ ਔਰਤ ਨੇ ਪੁਲਸ ਨੂੰ ਧੋਖਾਧੜੀ ਕਰ ਕੇ ਠੱਗੇ ਜਾਣ ਦੇ ਬਾਰੇ ਸ਼ਿਕਾਇਤ ਦਿੱਤੀ।ਉਸ ਔਰਤ ਨੇ ਦੱਸਿਆ ਕਿ ਉਸ ਦੇ ਕੋਲ ਸੀਤਲ ਨਾਂਅ ਦੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਖੁਦ ਨੂੰ ਇੱਕ ਬੈਂਕ ਮੁਲਾਜ਼ਮ ਦੱਸਿਆ ਅਤੇ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਦੇ ਛੇ ਲੱਖ ਰੁਪਏ ਦੇ ਕਰਜ਼ੇ ਦੀ ਪੇਸ਼ਕਸ਼ ਕੀਤੀ। ਯੋਜਨਾ ਅਨੁਸਾਰ ਔਰਤ ਨੂੰ ਕੇਵਲ ਪੰਜ ਲੱਖ ਰੁਪਏ ਦਾ ਕਰਜ਼ਾ ਮੋੜਨ ਲਈ ਕਿਹਾ ਗਿਆ ਅਤੇ ਇੱਕ ਲੱਖ ਰੁਪਏ ਸਬਸਿਡੀ ਵਜੋਂ ਮਾਫ ਕੀਤੇ ਜਾਣ ਦੀ ਗੱਲ ਕਹੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਕਰਜ਼ੇ ਦੀ ਪੇਸ਼ਕਸ਼ ਦਾ ਲਾਭ ਲੈਣ ਲਈ 21,500 ਰੁਪਏ ਟਰਾਂਸਫਰ ਕਰਨ ਲਈ ਕਿਹਾ ਤੇ ਆਸਾਨ ਸ਼ਰਤਾਂ ਦਾ ਲਾਲਚ ਦਿੱਤਾ, ਜਿਸ ਦੇ ਬਾਅਦ ਸ਼ਿਕਾਇਤਕਰਤਾ ਨੇ ਰਕਮ ਟਰਾਂਸਫਰ ਕਰ ਦਿੱਤੀ।ਇਸ ਦੇ ਬਾਅਦ ਦੋਸ਼ੀ ਨੇ ਸ਼ਿਕਾਇਤਕਰਤਾ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਔਰਤ ਦੀ ਸ਼ਿਕਾਇਤ ਉੱਤੇ ਉਸ ਦੇ ਅਤੇ ਦੋਸ਼ੀ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਦੀ ਜਾਂਚ ਕੀਤੀ ਗਈ। ਅਧਿਕਾਰੀ ਨੇ ਦੱਸਿਆ ਕਿ ਠੱਗੀ ਗਈ ਰਕਮ ਤਾਂ ਸਤੀਸ਼ ਕੁਮਾਰ ਦੇ ਖਾਤੇ ਵਿੱਚੋਂ ਸੁਬਹਾਨ ਖਾਨ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਗਈ ਸੀ।ਗੁਪਤ ਸੂਚਨਾ ਉੱਤੇ ਜਹਾਂਗਰੀਪੁਰੀ ਇਲਾਕੇ ਵਿੱਚ ਜੀ ਟੀ ਕੇ ਡਿਪੂ, ਰਾਮਗੜ੍ਹ ਦੇ ਸਾਹਮਣੇ ਇੱਕ ਟਿਕਾਣੇ ਉੱਤੇ ਛਾਪੇਮਾਰੀ ਕੀਤੀ ਗਈ, ਜਿੱਥੋਂ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ। ਕਾਲ ਸੈਂਟਰ ਵਿੱਚ 25 ਔਰਤਾਂ ਸਮੇਤ 28 ਲੋਕ ਕੰਮ ਕਰ ਰਹੇ ਸਨ।ਪੁਲਸ ਕਮਿਸ਼ਨਰ (ਰੋਹਿਣੀ) ਪ੍ਰਣਵ ਤਾਇਲ ਨੇ ਕਿਹਾ ਕਿ ਗਿਰੋਹ ਦੇ ਮੁਖੀਆਂ ਦੀ ਪਛਾਣ ਯੋਗੇਸ਼ ਮਿਸ਼ਰਾ, ਸੁਨੀਤਾ ਸ਼ਰਮਾ, ਸੁਸ਼ੀਲ ਭਾਰਤੀ ਤੇ ਵਿਜੈ ਭਾਰਤੀ ਦੇ ਰੂਪ ਵਿੱਚ ਹੋਈ ਹੈ। ਗਿਰੋਹ ਨੇ ਦੋ ਸਾਲਾਂ ਵਿੱਚ 100 ਤੋਂ ਵੱਧ ਲੋਕਾਂ ਨੂੰ ਠੱਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਚਾਰ ਕੰਪਿਊਟਰ, 19 ਮੋਬਾਈਲ ਫੋਨ ਅਤੇ ਇੱਕ ਲੈਪਟਾਪ ਸਮੇਤ ਹੋਰ ਮਸ਼ੀਨਰੀ ਜ਼ਬਤ ਕੀਤੀ ਗਈ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਹਾਰਦਿਕ ਪਟੇਲ ਦਾ ਕਾਂਗਰਸ ਪਾਰਟੀ ਤੋਂ ਅਸਤੀਫਾ ਮੁੰਬਈ ਧਮਾਕਿਆਂ ਲਈ 29 ਸਾਲਾਂ ਤੋਂ ਲੋੜੀਂਦੇ 4 ਦੋਸ਼ੀ ਗ਼੍ਰਿਫ਼ਤਾਰ ਭਾਰਤ ਵਿੱਚ ਪੈਟਰੋਲ ਬ੍ਰਿਟੇਨ ਤੇ ਜਰਮਨੀ ਤੋਂ ਸਸਤਾ ਭਾਰ ਘਟਾਉਣ ਲਈ ਸਰਜਰੀ ਦੌਰਾਨ ਅਭਿਨੇਤਰੀ ਚੇਤਨਾ ਦੀ ਮੌਤ ਬਸਤਾੜਾ ਟੋਲ ਪਲਾਜ਼ਾ ਕੇਸ ਵਿੱਚ ਪੰਜਾਬ ਦਾ ਸੰਦੀਪ ਗ੍ਰਿਫਤਾਰ ਅਤੇ ਨਿਤਿਨ ਨੂੰ ਜੇਲ੍ਹ ਰੈਫਰੀ ਉਤੇ ਹਮਲਾ: ਪਹਿਲਵਾਨ ਸਤੇਂਦਰ ਮਲਿਕ ਉਤੇ ਸਾਰੀ ਉਮਰ ਦੀ ਪਾਬੰਦੀ ਜੰਮੂ-ਕਸ਼ਮੀਰ ਅਸੈਂਬਲੀ ਦੀ ਹੱਦਬੰਦੀ ਬਾਰੇ ਪਾਕਿ ਕੌਮੀ ਅਸੈਂਬਲੀ ਦਾ ਮਤਾ ਭਾਰਤ ਵੱਲੋਂ ਰੱਦ ਗਿਆਨਵਾਪੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਵਿੱਚ ਸੁਣਵਾਈ ਰੋਕਣ ਦੀ ਮੰਗ ਠੁਕਰਾਈ ਸਕੂਲੀ ਕਿਤਾਬਾਂ ਵਿੱਚੋਂ ਸ਼ਹੀਦ ਭਗਤ ਸਿੰਘ ਦਾ ਨਾਂ ਹਟਾਏ ਜਾਣ ਉੱਤੇ ਕੇਜਰੀਵਾਲ ਵੱਲੋਂ ਤਿੱਖਾ ਵਿਰੋਧ ਦੋ ਭਰਾਵਾਂ ਦੇ ਕਤਲ ਕੇਸ ਵਿੱਚ 25 ਦੋਸ਼ੀਆਂ ਨੂੰ ਉਮਰ ਕੈਦ