Welcome to Canadian Punjabi Post
Follow us on

29

March 2024
 
ਭਾਰਤ

ਟੈਨਿਸ ਖਿਡਾਰਨ ਪੇਂਗ ਸੁਆਈ ਨੇ ਚੀਨੀ ਨੇਤਾ ਉਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ

November 08, 2021 02:16 AM

ਨਵੀਂ ਦਿੱਲੀ, 7 ਨਵੰਬਰ (ਪੋਸਟ ਬਿਊਰੋ)- ਟੈਨਿਸ ਖਿਡਾਰੀ ਪੇਂਗ ਸੁਆਈ ਨੇ ਚੀਨ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਉੱਤੇ ਜਬਰੀ ਸੈਕਸ ਸੰਬੰਧ ਬਣਾਉਣ ਦਾ ਦੋਸ਼ ਲਾਇਆ ਹੈ। ਉਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰ ਕੇ ਇਸ ਦਾ ਖੁਲਾਸਾ ਕੀਤਾ, ਪਰ ਅੱਧੇ ਘੰਟੇ ਦੇ ਅੰਦਰ ਇਸ ਨੂੰ ਹਟਾ ਲਿਆ। ਓਦੋਂ ਤੱਕ ਲੋਕਾਂ ਨੇ ਇਸ ਨੂੰ ਵਾਇਰਲ ਕਰ ਦਿੱਤਾ ਹੋਇਆ ਸੀ ਅਤੇ ਇਸ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਪੇਂਗ ਨੇ ਚੀਨੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਦੀ ਸਟੈਂਡਿੰਗ ਕਮੇਟੀ ਦੇ ਸਾਬਕਾ ਮੈਂਬਰ ਝਾਂਗ ਗਾਓਲੀ (65) ਉੱਤੇ ਇਹ ਦੋਸ਼ ਲਾਇਆ ਹੈ, ਪਰ ਇਹ ਵੀ ਮੰਨਿਆ ਕਿ ਬਾਅਦ ਵਿੱਚ ਦੋਵਾਂ ਵਿਚਾਲੇ ਸਹਿਮਤੀ ਨਾਲ ਸੰਬੰਧ ਵੀ ਬਣੇ ਸਨ। ਝਾਂਗ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਸਾਫ ਇਨਕਾਰ ਕੀਤਾ ਹੈ। ਇਸ ਦੌਰਾਨਬੀਜਿੰਗ ਵਿੱਚ ਟੈਂਗ ਬਿਆਓ ਨੇ ਕਿਹਾ ਕਿ ਚੀਨ ਵਿੱਚ ਉਚ ਅਧਿਕਾਰੀਆਂ ਉੱਤੇਸੈਕਸ ਸ਼ੋਸ਼ਣ ਦੇ ਦੋਸ਼ ਬਹੁਤ ਘੱਟ ਲੱਗਦੇ ਹਨ। ਪੇਂਗ ਨੇ ਜਿਸ ਤਰ੍ਹਾਂ ਲਿਖਿਆ ਹੈ, ਉਸ ਦਾ ਸਿੱਧਾ ਦੋਸ਼ ਹੈ ਕਿ ਸੰਬੰਧ ਸਹਿਮਤੀ ਨਾਲ ਨਹੀਂ, ਜਬਰੀ ਬਣਾਏ ਗਏ ਸਨ ਤੇ ਇਹ ਬਲਾਤਕਾਰ ਹੈ। ਚੀਨ ਵਿੱਚ ਜਿੱਥੇ ਨੇਤਾਵਾਂ ਕੋਲ ਕਾਫੀ ਪਾਵਰ ਹੁੰਦੀ ਹੈ, ਉਥੇ ਪੇਂਗ ਵੱਲੋਂ ਇਸ ਕਾਂਡ ਤੋਂ ਪਰਦਾ ਚੁੱਕਣਾ ਦਰਸਾਉਂਦਾ ਹੈ ਕਿ ਉਹ ਦੱਬਣਾ ਨਹੀਂ ਚਾਹੁੰਦੀ, ਆਵਾਜ਼ ਉਠਾਉਣਾ ਚਾਹੁੰਦੀ ਹੈ।
ਸਾਲ 2018 ਵਿੱਚ ਮੀਟੂ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਤਕ ਚੀਨ ਵਿੱਚ ਸੈਕਸ ਸ਼ੋਸ਼ਣ ਦੇ ਮਾਮਲੇ ਘੱਟ ਸਨ, ਪਰ ਹੌਲੀ-ਹੌਲੀ ਵਧਦੇ ਜਾ ਰਹੇ ਹਨ ਤੇ ਨੇਤਾਵਾਂ ਉੱਤੇ ਵੀ ਦੋਸ਼ ਲੱਗਣ ਲੱਗੇ ਹਨ।ਪੇਂਗ ਨੇ ਕਿਹਾ ਕਿ 10 ਸਾਲ ਪਹਿਲਾਂ ਜਦੋਂ ਮੈਂ 25 ਸਾਲ ਦੀ ਸੀ ਤਾਂ ਮੈਂ ਮਿਸਟਰ ਝਾਂਗ ਦੇ ਸੱਦੇ ਉੱਤੇ ਉਨ੍ਹਾਂ ਦੇ ਘਰ ਗਈ ਸੀ। ਜਿਸ ਕਮਰੇ ਵਿੱਚ ਮੇਰੇ ਉੱਤੇ ਇਹ ਹਮਲਾ ਹੋਇਆ, ਉਸ ਦੇ ਦਰਵਾਜ਼ੇ ਉੱਤੇ ਝਾਂਗ ਦੀ ਪਤਨੀ ਵੀ ਖੜ੍ਹੀ ਸੀ। ਕੁਝ ਸਮੇਂ ਬਾਅਦ ਜੋ ਹੋਇਆ, ਉਹ ਸਹਿਮਤੀ ਨਾਲ ਹੁੰਦਾ ਰਿਹਾ। ਇਹ ਤਦ ਤਕ ਜਾਰੀ ਰਿਹਾ, ਜਦੋਂ ਤਕ ਝਾਂਗ ਪੋਲਿਟ ਬਿਊਰੋ ਸਟੈਂਡਿੰਗ ਕਮੇਟੀ ਦੇ ਮੈਂਬਰ ਨਹੀਂ ਬਣ ਗਏ। ਉਹ 2018 ਵਿੱਚ ਇਸ ਅਹੁਦੇ ਤੋਂ ਹਟੇ, ਜਿਸ ਪਿੱਛੋਂ ਫਿਰ ਤੋਂ ਉਨ੍ਹਾਂ ਵਿਚਾਲੇ ਨੇੜਤਾ ਵਧੀ।ਪੇਂਗ ਨੇ ਪੋਸਟ ਵਿੱਚ ਲਿਖਿਆ ਕਿ ਉਹ ਆਪਣੇ ਦੋਸ਼ਾਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਦੇ ਸਕਦੀ।
ਉਪ ਪ੍ਰਧਾਨ ਮੰਤਰੀ ਦਫਤਰ ਅਤੇ ਵਿਦੇਸ਼ ਮੰਤਰਾਲਾ ਨੇ ਵੀ ਇਸ ਬਾਰੇ ਕੁਝ ਨਹੀਂ ਕਿਹਾ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਉਸ ਨੂੰ ਇਸ ਦੀ ਜਾਣਕਾਰੀ ਨਹੀਂ ਤੇ ਇਹ ਵਿਦੇਸ਼ੀ ਮਾਮਲਿਆਂ ਦਾ ਕੇਸ ਨਹੀਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ