Welcome to Canadian Punjabi Post
Follow us on

12

July 2025
 
ਟੋਰਾਂਟੋ/ਜੀਟੀਏ

ਡਲਿਵਰੀ ਡਰਾਈਵਰਜ਼ ਲਈ ਵਾਸ਼ਰੂਮ ਤੱਕ ਪਹੁੰਚ ਯਕੀਨੀ ਬਣਾਵੇਗੀ ਫੋਰਡ ਸਰਕਾਰ

October 20, 2021 06:09 PM

ਓਨਟਾਰੀਓ, 20 ਅਕਤੂਬਰ (ਪੋਸਟ ਬਿਊਰੋ) : ਓਨਟਾਰੀਓ ਦੀਆਂ ਸੜਕਾਂ ਉੱਤੇ ਹਮੇਸ਼ਾਂ ਆਉਣ ਜਾਣ ਵਾਲੇ 200,000 ਡਲਿਵਰੀ ਡਰਾਈਵਰਜ਼ ਤੋਂ ਵੀ ਵੱਧ ਨੂੰ ਵਾਸ਼ਰੂਮ ਲੱਭਣ ਵਿੱਚ ਜਿੰਨੀ ਦਿੱਕਤ ਆਉਂਦੀ ਹੈ ਓਨੀ ਕਿਸੇ ਹੋਰ ਕੰਮ ਲਈ ਸ਼ਾਇਦ ਹੀ ਆਉਂਦੀ ਹੋਵੇ।
ਫੋਰਡ ਸਰਕਾਰ ਹੁਣ ਅਜਿਹਾ ਬਿੱਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਤਹਿਤ ਇਹ ਕਾਨੂੰਨ ਬਣ ਜਾਵੇਗਾ ਕਿ ਜਿੱਥੇ ਵੀ ਡਲਿਵਰੀ ਵਰਕਰਜ਼ ਸਮਾਨ ਡਲਿਵਰ ਕਰਨ ਜਾਂ ਆਈਟਮਜ਼ ਪਿੱਕ ਕਰਨ ਜਾ ਰਹੇ ਹਨ ਉਨ੍ਹਾਂ ਨੂੰ ਉਨ੍ਹਾਂ ਅਦਾਰਿਆਂ ਵਿੱਚ ਹੀ ਵਾਸ਼ਰੂਮਜ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਨੌਰਥ ਅਮਰੀਕਾ ਵਿੱਚ ਇਸ ਤਰ੍ਹਾਂ ਦਾ ਇਹ ਆਪਣੀ ਕਿਸਮ ਦਾ ਪਹਿਲਾ ਕਾਨੂੰਨ ਹੋਵੇਗਾ।
ਲੇਬਰ ਮੰਤਰੀ ਮੌਂਟੀ ਮੈਕਨਾਟਨ ਵੱਲੋਂ ਇਹ ਬਿੱਲ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਇੱਕ ਇੰਟਰਵਿਊ ਵਿੱਚ ਆਖਿਆ ਕਿ ਜਦੋਂ ਹੀ ਮਹਾਂਮਾਰੀ ਆਈ ਸੀ ਤਾਂ ਉਨ੍ਹਾਂ ਵੱਲੋਂ ਇਸ ਸਬੰਧੀ ਚੇਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਮੈਕਨੌਟਨ ਨੇ ਆਖਿਆ ਕਿ ਉਨ੍ਹਾਂ ਕਈ ਟਰਾਂਸਪੋਰਟ ਡਰਾਈਵਰਜ਼ ਨਾਲ ਗੱਲ ਕੀਤੀ ਹੈ ਜਿਹੜੇ ਕੋਈ ਸਮਾਨ ਛੱਡਣ ਲਈ ਵੇਅਰਹਾਊਸ ਜਾਂ ਕਿਸੇ ਫੈਕਟਰੀ ਵਿੱਚ ਜਾਂਦੇ ਹਨ ਤੇ ਉਨ੍ਹਾਂ ਨੂੰ ਉੱਥੇ ਦਰਵਾਜ਼ੇ ਉੱਤੇ ਲਿਖਿਆ ਮਿਲਦਾ ਹੈ ਕਿ ਵਾਸ਼ਰੂਮ ਜਾਣਾ ਹੈ ਤਾਂ ਜੰਗਲ ਚਲੇ ਜਾਓ। ਮੈਕਨੌਟਨ ਨੇ ਆਖਿਆ ਕਿ ਇਹ ਸੱਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਉਨ੍ਹਾਂ ਸਾਰੇ ਹੀਰੋਜ਼ ਨਾਲ ਨਾਇਨਸਾਫੀ ਹੈ ਜਿਹੜੇ ਦਿਨ ਰਾਤ ਇੱਕ ਕਰਕੇ ਸਾਡੇ ਸਭਨਾਂ ਲਈ ਮਿਹਨਤ ਕਰ ਰਹੇ ਹਨ।
ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਕਾਰੋਬਾਰੀ ਅਦਾਰਿਆਂ ਲਈ ਇਹ ਜ਼ਰੂਰੀ ਹੋ ਜਾਵੇਗਾ ਕਿ ਉਹ ਡਲਿਵਰੀ ਵਰਕਰਜ਼ ਨੂੰ ਆਪਣੇ ਵਾਸ਼ਰੂਮਜ਼ ਦੀ ਵਰਤੋਂ ਕਰਨ ਦੇਣ। ਇਨ੍ਹਾਂ ਡਲਿਵਰੀ ਵਰਕਰਜ਼ ਵਿੱਚ ਟਰੱਕ ਡਰਾਈਵਰਜ਼, ਕੁਰੀਅਰਜ਼, ਫੂਡ ਡਲਿਵਰੀ ਵਰਕਰਜ਼ ਤੇ ਕੈਨੇਡਾ ਪੋਸਟ ਡਲਿਵਰੀ ਇੰਪਲੌਈਜ਼ ਸ਼ਾਮਲ ਹੋਣਗੇ।ਇਹ ਕਾਨੂੰਨ ਪ੍ਰਾਈਵੇਟ ਰੈਜ਼ੀਡੈਂਸ ਉੱਤੇ ਲਾਗੂ ਨਹੀਂ ਹੋਵੇਗਾ। ਜਿਹੜੇ ਕਾਰੋਬਾਰ ਇਸ ਨਿਯਮ ਦੀ ਉਲੰਘਣਾਂ ਕਰਨਗੇ ਉਨ੍ਹਾਂ ਉੱਤੇ ਜੁਰਮਾਨੇ ਲਾਏ ਜਾਣਗੇ ਤੇ ਇਹ ਜੁਰਮਾਨੇ ਲੇਬਰ ਮੰਤਰਾਲੇ ਵੱਲੋਂ ਲਾਏ ਜਾਣਗੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ