Welcome to Canadian Punjabi Post
Follow us on

13

July 2025
ਬ੍ਰੈਕਿੰਗ ਖ਼ਬਰਾਂ :
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ
 
ਪੰਜਾਬ

ਫੂਲਕਾ ਨੇ ਕੁੰਵਰ ਦੇ ਦੋਸ਼ ਨਕਾਰ ਕੇ ਕਿਹਾ: ਕੇਸ ਲੜਨ ਦੀ ਗੱਲ ਉੱਤੇ ਅੱਜ ਵੀ ਕਾਇਮ ਹਾਂ

April 21, 2021 08:46 AM

ਚੰਡੀਗੜ੍ਹ, 20 ਅਪਰੈਲ, (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਵਿਧਾਇਕ ਤੇ ਸੁਪਰੀਮ ਕੋਰਟ ਦੇ ਵਕੀਲ ਐੱਚ ਐੱਸਫੂਲਕਾ ਨੇ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਬਿਆਨਬਾਰੇ ਕਿਹਾ ਕਿ ਉਹ ਉਸ ਦੇ ਖਿਲਾਫ਼ ਕੁਝ ਨਹੀਂ ਬੋਲਣਾ ਚਾਹੁੰਦੇ, ਪਰ ਕੇਸ ਲੜਨ ਦੀ ਗੱਲ ਉੱਤੇ ਅੱਜ ਵੀ ਕਾਇਮ ਹਨ।
ਵਰਨਣ ਯੋਗ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੇ ਇਕ ਬਿਆਨ ਵਿਚ ਆਖਿਆ ਹੈ ਕਿ ਐੱਚ ਐੱਸਫੂਲਕਾ ਨੇ ਗੁਰੂ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ ਗੋਲੀ ਕਾਂਡ ਦੇ ਕੇਸ ਦੀ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਪੈਰਵੀ ਕਰਨ ਤੋਂ ਨਾਂਹ ਕਰ ਦਿੱਤੀਸੀ, ਜਿਹੜਾ ਕੇਸ ਹਾਰਨ ਪਿੱਛੋਂ ਕੁੰਵਰ ਵਿਜੇ ਪ੍ਰਤਾਪ ਨੂੰ ਅਸਤੀਫ਼ਾ ਦੇਣਾ ਪਿਆ ਹੈ। ਇਸ ਦੇ ਜਵਾਬ ਵਿੱਚ ਅੱਜ ਐੱਚ ਐੱਸ ਫੂਲਕਾ ਨੇ ਕਿਹਾ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ਼ ਕੁਝ ਨਹੀਂ ਬੋਲਣਾ ਚਾਹੁੰਦੇ, ਕਿਉਂਕਿ ਉਹ ਮੰਨਦੇ ਹਨ ਕਿ ਜੇ ਇਸ ਕੇਸਲਈ ਸਾਡੀ ਆਪਸੀ ਨਾਰਾਜ਼ਗੀ ਹੁੰਦੀ ਹੈ ਤਾਂ ਇਸ ਦਾ ਲਾਭ ਵਿਰੋਧੀਆਂ ਅਤੇ ਦੋਸ਼ੀਆਂ ਨੂੰ ਹੋਵੇਗਾ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੋ ਕੋਈ ਇਸ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੰਮ ਕਰ ਰਿਹਾ ਹੈ, ਉਨ੍ਹਾਂ ਸਾਰਿਆਂ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ।
ਫਿਰ ਵੀ ਫੂਲਕਾ ਨੇ ਕਿਹਾ ਕਿ ਜਿਥੋਂ ਤੱਕ ਉਨ੍ਹਾਂ ਦੀ ਹਾਈ ਕੋਰਟ ਵਿਚ ਕੇਸ ਲੜਨ ਤੋਂ ਇਨਕਾਰ ਦੀ ਗੱਲ ਹੈ, ਕੁਝ ਸਮਾਂ ਪਹਿਲਾਂ ਇਸ ਕੇਸ ਦਾ ਇਕ ਪੀੜਤ ਉਨ੍ਹਾਂ ਨੂੰ ਮਿਲਣ ਆਇਆ ਸੀ, ਜਿਸ ਨੇ ਕੇਸ ਦੇ ਕਾਗਜ਼ ਦੇ ਕੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਇਹ ਕਾਗਜ਼ ਮੈਨੂੰ ਦੇਣ ਨੂੰ ਕਿਹਾ ਹੈ।ਜਦੋਂ ਉਨ੍ਹਾਂ ਨੇ ਪੀੜਤਾਂ ਤੋਂ ਪੁੱਛਿਆ ਕਿ ਉਹ ਰਾਜਵਿੰਦਰ ਸਿੰਘ ਬੈਂਸ (ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ) ਨੂੰਕਿਉਂ ਬਦਲਣਾ ਚਾਹੁੰਦੇ ਹਨ ਤਾਂ ਉਸ ਨੇ ਕਿਹਾ ਕਿ ਅਸੀਂ ਵਕੀਲ ਰਾਜਵਿੰਦਰ ਸਿੰਘ ਬੈਂਸ ਨਹੀਂ ਬਦਲਣਾ ਚਾਹੁੰਦੇ, ਸਾਨੂੰ ਸਿਰਫ਼ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤੁਹਾਡੇ ਕੋਲ ਭੇਜਿਆ ਹੈ, ਬਾਕੀ ਉਨ੍ਹਾਂ ਨਾਲ ਗੱਲ ਕਰ ਲਵੋ। ਫੂਲਕਾ ਨੇ ਕਿਹਾ ਕਿ ਉਸ ਤੋਂ ਬਾਅਦ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕੀ ਉਹ ਇਹ ਚਾਹੁੰਦੇ ਹਨ ਕਿ ਫੂਲਕਾ ਕੇਸ ਦੀ ਪੈਰਵੀ ਕਰਨ ਤੇ ਰਾਜਵਿੰਦਰ ਬੈਂਸ ਨੂੰ ਬਦਲਿਆ ਜਾਵੇ।ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਕਿਹਾ ਕੀ ਉਹ ਇਕ ਰਾਜਨੀਤਕ ਲੀਡਰ ਰਹੇ ਹਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਿਚ ਉਨ੍ਹਾਂ ਦੇ ਰਾਜਨੀਤਕ ਆਗੂ ਹੋਣ ਦੀ ਜਾਣਕਾਰੀ ਹੈ, ਇਸ ਲਈ ਮਨੁੱਖੀ ਅਧਿਕਾਰਾਂ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਬਦਲ ਕੇ ਉਨ੍ਹਾਂ ਦਾ ਆਉਣਾ ਉਸ ਕੇਸ ਲਈ ਠੀਕ ਨਹੀਂ ਰਹੇਗਾ, ਚੰਗੀ ਰਣਨੀਤੀ ਵਜੋਂ ਰਾਜਿੰਦਰ ਸਿੰਘ ਬੈਂਸ ਨੂੰ ਬਦਲਣਾ ਠੀਕ ਨਹੀਂ, ਪਰ ਕੇਸ ਸੁਪਰੀਮ ਕੋਰਟ ਵਿਚ ਆਵੇ ਤਾਂ ਲੜਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਾਲੇਕੇਸ ਵਿਚ ਵੱਡਾ ਰੋਲ ਸਰਕਾਰੀ ਵਕੀਲਾਂ ਦਾ ਸੀ, ਉਨ੍ਹਾਂ ਦੀ ਨਲਾਇਕੀ ਜਾਂ ਮਿਲੀਭੁਗਤ ਨੇ ਕੇਸ ਵਿਗਾੜਿਆ ਹੈ, ਜਿਸ ਕਰਕੇ ਹਾਰ ਹੋਈ ਹੈ, ਜੇ ਇਹ ਕੇਸ ਹਾਰ ਗਏ ਹਾਂ ਤਾਂ ਦੋਸ਼ ਰਾਜਵਿੰਦਰ ਸਿੰਘ ਬੈਂਸ ਉੱਤੇ ਮੜ੍ਹਨਾ ਗਲਤ ਹੋਵੇਗਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਲੁਧਿਆਣਾ ਵਿਖੇ ਹੋਇਆ "ਯਾਦਾਂ ਵਿਰਦੀ ਦੀਆਂ" ਸਾਹਿਤਕ ਸਮਾਗਮ ਪੰਜਾਬ ਯੂਨੀਵਰਸਿਟੀ ਦੇ ਹਲਫ਼ਨਾਮੇ ਦੇ ਫੈਸਲੇ ਨੂੰ ਹਰਜੋਤ ਬੈਂਸ ਨੇ ਤਾਨਾਸ਼ਾਹੀ ਅਤੇ ਮਨਮਾਨੀ ਦੱਸਿਆ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸ ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ