Welcome to Canadian Punjabi Post
Follow us on

12

July 2025
 
ਟੋਰਾਂਟੋ/ਜੀਟੀਏ

ਇਨਕਮ ਟੈਕਸ ਭਰਨ ਵਿੱਚ ਦੇਰੀ ਕਾਰਨ ਕੋਵਿਡ-19 ਵਿੱਤੀ ਮਦਦ ਹਾਸਲ ਕਰਨ ਵਿੱਚ ਪੈ ਸਕਦਾ ਹੈ ਅੜਿੱਕਾ : ਸੀ ਆਰ ਏ

April 20, 2021 09:56 AM

ਟੋਰਾਂਟੋ, 19 ਅਪਰੈਲ (ਪੋਸਟ ਬਿਊਰੋ) :ਮਹਾਂਮਾਰੀ ਨੂੰ ਲੈ ਕੇ ਚੱਲ ਰਹੀ ਚਿੰਤਾ ਤੇ ਕੰਮ ਵਿੱਚ ਰੁੱਝੀਆਂ ਜਿ਼ੰਦਗੀਆਂ ਦਰਮਿਆਨ ਸਾਲ ਦੇ ਇਸ ਸਮੇਂ ਇਨਕਮ ਟੈਕਸ ਫਾਈਲ ਕਰਨ ਦਾ ਇਰਾਦਾ ਕਾਫੀ ਵਿਲੱਖਣ ਹੈ। ਇਸ ਦੌਰਾਨ ਕੈਨੇਡਾ ਰੈਵਨਿਊ ਏਜੰਸੀ (ਸੀ ਆਰ ਏ)ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕੋਈ ਵੀ 30 ਅਪਰੈਲ ਦੀ ਸਮਾਂ ਸੀਮਾਂ ਟੱਪ ਜਾਂਦਾ ਹੈ ਤੇ ਕੋਵਿਡ-19 ਬੈਨੇਫਿਟ ਹਾਸਲ ਕਰਨ ਦੀ ਉਡੀਕ ਕਰਦਾ ਰਹਿੰਦਾ ਹੈ ਤਾਂ ਉਸ ਨੂੰ ਦੋ ਮਹੀਨੇ ਦੀ ਦੇਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇੱਕ ਤਾਜ਼ਾ ਪੋਸਟ ਵਿੱਚ ਸੀ ਆਰ ਏ ਨੇ ਇਹ ਸਵੀਕਾਰ ਕੀਤਾ ਕਿ ਕੁੱਝ ਕੈਨੇਡੀਅਨਾਂ ਨੂੰ ਇਸ ਸਾਲ ਆਪਣਾ ਇਨਕਮ ਟੈਕਸ ਭਰਵਾਉਣ ਵਿੱਚ ਕੁੱਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਏਜੰਸੀ ਵੱਲੋਂ ਇਹ ਵੀ ਆਖਿਆ ਗਿਆ ਕਿ ਕਿਸੇ ਨੂੰ ਵੀ ਕੈਨੇਡਾ ਰਿਕਵਰੀ ਬੈਨੇਫਿਟ (ਸੀ ਆਰ ਬੀ), ਦ ਕੈਨੇਡਾ ਰਿਕਵਰੀ ਕੇਅਰਗਿਵਿੰਗ ਬੈਨੇਫਿਟ (ਸੀ ਆਰ ਸੀ ਬੀ) ਜਾਂ ਦ ਕੈਨੇਡਾ ਰਿਕਵਰੀ ਸਿੱਕਨੈੱਸ ਬੈਨੇਫਿਟ (ਸੀ ਆਰ ਐਸ ਬੀ) ਲਈ ਯੋਗਤਾ ਤੈਅ ਕਰਨ ਲਈ 2020 ਟੈਕਸ ਇਨਫਰਮੇਸ਼ਨ ਚਾਹੀਦੀ ਹੋਵੇਗੀ।  
ਤਿੰਨਾਂ ਪ੍ਰੋਗਰਾਮਾਂ ਤਹਿਤ ਇਹ ਸ਼ਰਤ ਹੈ ਕਿ ਬਿਨੈਕਾਰ ਨੇ 2019 ਤੇ 2020 ਵਿੱਚ ਘੱਟੋ ਘੱਟ 5000 ਡਾਲਰ ਜਾਂ ਅਰਜ਼ੀ ਦੇਣ ਦੀ ਤਰੀਕ ਤੋਂ 12 ਮਹੀਨੇ ਪਹਿਲਾਂ ਐਂਨੀ ਹੀ ਰਕਮ ਕਮਾਈ ਹੋਵੇ। ਏਜੰਸੀ ਨੇ ਆਖਿਆ ਕਿ ਜੇ ਉਨ੍ਹਾਂ ਨੂੰ ਵਾਧੂ ਜਾਣਕਾਰੀ ਚਾਹੀਦੀ ਹੋਵੇਗੀ ਤਾਂ ਸੀ ਆਰ ਏ ਅਰਜ਼ੀ ਹਾਸਲ ਹੋਣ ਤੋਂ ਅੱਠ ਹਫਤੇ ਤੱਕ ਉਸ ਸਬੰਧੀ ਪ੍ਰਕਿਰਿਆ ਪੂਰੀ ਕਰੇਗੀ। ਏਜੰਸੀ ਨੇ ਇਹ ਵੀ ਦੱਸਿਆ ਕਿ ਜੇ ਸਮੇਂ ਸਿਰ ਰਿਟਰਨ ਫਾਈਲ ਕੀਤੀ ਜਾਵੇਗੀ ਤਾਂ ਉਸ ਨੂੰ ਪ੍ਰੋਸੈੱਸ ਕਰਨ ਵਿੱਚ 3 ਤੋਂ 5 ਦਿਨ ਲੱਗਣਗੇ।ਕੈਨੇਡਾ ਵਿੱਚ ਟੈਕਸ ਫਾਈਲ ਕਰਨ ਵਾਲੇ 90 ਫੀ ਸਦੀ ਲੋਕ ਆਨਲਾਈਲ ਹੀ ਇਹ ਟੈਕਸ ਫਾਈਲ ਕਰਦੇ ਹਨ।
ਪਿਛਲੇ ਹਫਤੇ ਫੈਡਰਲ ਸਰਕਾਰ ਉੱਤੇ ਕੰਜ਼ਰਵੇਟਿਵਾਂ ਵੱਲੋਂ ਇਸ ਸਾਲ ਟੈਕਸ ਫਾਈਲ ਕਰਨ ਲਈ ਡੈੱਡਲਾਈਨ ਵਿੱਚ ਵਾਧਾ ਕਰਨ ਲਈ ਦਬਾਅ ਪਾਇਆ ਗਿਆ ਸੀ ਤੇ ਇਸ ਦੌਰਾਨ ਕਿਊਬਿਕ ਨੇ ਆਖਿਆ ਕਿ ਉਹ ਇਸ ਸਬੰਧ ਵਿੱਚ ਆਪਣੀ ਸਮਾਂ ਸੀਮਾਂ ਮਈ ਤੱਕ ਵਧਾਵੇਗਾ।ਪਰ ਖਜ਼ਾਨਾ ਮੰਤਰੀ ਦੇ ਪਾਰਲੀਆਮਾਨੀ ਸੈਕਟਰੀ ਫਰਾਂਸਿਸਕੋ ਸੋਰਬਾਰਾ ਨੇ ਆਖਿਆ ਕਿ ਬੈਨੇਫਿਟਸ ਵਿੱਚ ਰੁਕਾਵਟ ਤੋਂ ਬਚਣ ਲਈ ਕੈਨੇਡੀਅਨਾਂ ਨੂੰ ਟੈਕਸ ਸਮੇਂ ਸਿਰ ਫਾਈਲ ਕਰਨਾ ਚਾਹੀਦਾ ਹੈ।   

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ