Welcome to Canadian Punjabi Post
Follow us on

12

July 2025
 
ਟੋਰਾਂਟੋ/ਜੀਟੀਏ

ਆਰੇਂਜ ਦੇ ਸੀਈਓ ਡਾ· ਟਿਏਨ ਕਰਨਗੇ ਵੈਕਸੀਨ ਟਾਸਕ ਫੋਰਸ ਦੀ ਅਗਵਾਈ

April 05, 2021 07:33 AM

ਓਨਟਾਰੀਓ, 4 ਅਪਰੈਲ (ਪੋਸਟ ਬਿਊਰੋ) : ਰਿਟਾਇਰਡ ਜਨਰਲ ਰਿੱਕ ਹਿਲੀਅਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਤੇ ਉਨ੍ਹਾਂ ਵੱਲੋਂ ਵਾਧਾ ਨਾ ਲਏ ਜਾਣ ਮਗਰੋਂ ਹੁਣ ਆਰੇਂਜ ਏਅਰ ਐਂਬੂਲੈਂਸ ਦੇ ਸੀਈਓ ਤੇ ਪ੍ਰੈਜ਼ੀਡੈਂਟ ਡਾ· ਹੋਮਰ ਟਿਏਨ ਪ੍ਰੋਵਿੰਸ ਦੀ ਵੈਕਸੀਨ ਟਾਸਕ ਫੋਰਸ ਦੇ ਹੈੱਡ ਦਾ ਅਹੁਦਾ ਸਾਂਭਣਗੇ।
ਇੱਕ ਬਿਆਨ ਜਾਰੀ ਕਰਕੇ ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਦੇ ਬੁਲਾਰੇ ਸਟੀਫਨ ਵਾਰਨਰ ਨੇ ਆਖਿਆ ਕਿ ਹੁਣ ਇਹ ਟਰੌਮਾ ਸਰਜਨ ਕੋਵਿਡ-19 ਵੈਕਸੀਨ ਡਿਸਟ੍ਰਿਬਿਊਸ਼ਨ ਟਾਸਕ ਫੋਰਸ ਦੇ ਹੈੱਡ ਦੀ ਜਿ਼ੰਮੇਵਾਰੀ ਨਿਭਾਉਣਗੇ।ਉਨ੍ਹਾਂ ਇਹ ਵੀ ਆਖਿਆ ਕਿ ਪ੍ਰੋਵਿੰਸ ਵਿੱਚ ਵੈਕਸੀਨ ਦੀ ਵੰਡ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ।
ਜਦੋਂ ਤੋਂ ਇਹ ਟਾਸਕ ਫੋਰਸ ਕਾਇਮ ਹੋਈ ਹੈ ਡਾ· ਟਿਏਨ ਇਸ ਟਾਸਕ ਫੋਰਸ ਦਾ ਹਿੱਸਾ ਰਹੇ ਹਨ। ਇਸ ਟਾਸਕ ਫੋਰਸ ਰਾਹੀਂ ਹੀ ਉੱਤਰੀ ਓਨਟਾਰੀਓ ਤੇ ਮੂਸੋਨੀ ਦੀਆਂ 31 ਦੂਰ ਦਰਾਜ ਦੀਆਂ ਫਰਸਟ ਨੇਸ਼ਨ ਕਮਿਊਨਿਟੀਜ਼ ਤੱਕ ਵੈਕਸੀਨ ਦੀ ਵੰਡ ਕੀਤੀ ਗਈ।ਡਾ· ਟਿਏਨ ਦਾ ਕਾਰਜਕਾਲ ਪਹਿਲੀ ਅਪਰੈਲ ਤੋਂ ਸ਼ੁਰੂ ਹੋਵੇਗਾ ਤੇ 31 ਅਗਸਤ ਨੂੰ ਮੁੱਕੇਗਾ।    

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ