Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਭਾਰਤ

ਦੋਸਤ ਨੂੰ ਮਿਲ ਕੇ ਮੁੜਦੇ ਵਿਦਿਆਰਥੀਆਂ ਦੀ ਕਾਰ ਕੈਂਟਰ ਨਾਲ ਵੱਜ ਕੇ ਚਾਰ ਜਣਿਆਂ ਦੀ ਮੌਤ

April 02, 2021 02:22 AM

ਰੋਹਤਕ, 1 ਅਪ੍ਰੈਲ (ਪੋਸਟ ਬਿਊਰੋ)- ਭਿਵਾਨੀ ਰੋਡ ਟੀ ਪੁਆਇੰਟ ਉੱਤੇ ਕੱਲ੍ਹ ਤੜਕੇ ਹੋਏ ਸੜਕ ਹਾਦਸੇ ਵਿੱਚ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਰੋਹਤਕ ਦੇ ਨਿਡਾਨਾ ਪਿੰਡ ਦਾ 11ਵੀਂ ਵਿੱਚ ਪੜ੍ਹਦਾ 17 ਸਾਲਾ ਵਿਨੈ, ਬੀ ਏ ਫਸਟ ਯੀਅਰ ਦਾ 20 ਸਾਲਾ ਗੌਰਵ, 12ਵੀਂ ਕਲਾਸ ਦਾ 19 ਸਾਲਾ ਰਿਤਿਕ ਅਤੇ ਬਹੁਅਕਬਰਪੁਰ ਪਿੰਡ ਦਾ 21 ਸਾਲਾ ਸੰਜੇ ਸ਼ਾਮਲ ਹਨ। ਇਨ੍ਹਾਂ ਨਾਲ ਕਰਾਰ ਵਿੱਚ ਸਵਾਰ ਸਮਰ ਗੋਪਾਲਪੁਰ ਦਾ 20 ਸਾਲਾ ਰਾਜੀਵ ਗੰਭੀਰ ਜ਼ਖਮੀ ਹੋ ਗਿਆ। ਉਹ ਬੀ ਏ ਫਸਟ ਯੀਅਰ ਦਾ ਵਿਦਿਆਰਥੀ ਹੈ।
ਇਸ ਹਾਦਸੇ ਵਿੱਚ ਜ਼ਖਮੀ ਰਾਜੀਵ ਦੀ ਸ਼ਿਕਾਇਤ ਉੱਤੇ ਸਿਟੀ ਥਾਣਾ ਪੁਲਸ ਨੇ ਕੈਂਟਰ ਚਾਲਕ ਦੇ ਖਿਲਾਫ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਹੈ। ਪੁਲਸ ਨੇ ਦੱਸਿਆ ਕਿ ਸੂਚਨਾ ਦੇ ਬਾਅਦ ਮੌਕੇ ਉੱਤੇ ਪਹੁੰਚ ਕੇ ਕਾਰ ਦੇ ਦਰਵਾਜ਼ਿਆਂ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਪੰਜੇ ਦੋਸਤ ਪੀ ਜੀ ਆਈ ਵਿੱਚ ਦਾਖਲ ਆਪਣੇ ਦੋਸਤ ਦਾ ਹਾਲਚਾਲ ਪੁੱਛ ਕੇ ਮੁੜ ਰਹੇ ਸਨ। ਸਿਟੀ ਥਾਣਾ ਪੁਲਸ ਨੂੰ ਇਸ ਘਟਨਾ ਦੀ ਸੀ ਸੀ ਟੀ ਵੀ ਫੁਟੇਜ ਮਿਲੀ ਹੈ, ਜਿਸ ਵਿੱਚ ਦਿੱਸ ਰਿਹਾ ਹੈ ਕਿ ਰੋਹਤਕ ਸ਼ਹਿਰ ਤੋਂ ਕਾਰ ਸਵਾਰ ਤੇਜ਼ ਰਫਤਾਰ ਨਾਲ ਹਿਸਾਰ ਬਾਈਪਾਸ ਉੱਤੇ ਜਾ ਰਹੇ ਸਨ। ਜਦੋਂ ਲੇਨ ਕਰਾਸ ਕਰਨੀ ਚਾਹੀ ਤਾਂ ਕਾਰ ਕੈਂਟਰ ਨਾਲ ਟਕਰਾ ਕੇ ਉਲਟ ਗਈ। ਸੂਚਨਾ ਦੇ ਬਾਅਦ ਮੌਕੇ ਉੱਤੇ ਪਹੁੰਚੀ ਪੁਲਸ ਨੇ ਕਾਰ ਦੇ ਦਰਵਾਜ਼ਿਆਂ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ