Welcome to Canadian Punjabi Post
Follow us on

03

July 2025
 
ਭਾਰਤ

ਕੋਰੋਨਾ ਦਾ ਅਸਰ : 15 ਲੱਖ ਸਕੂਲਾਂ ਦੇ ਬੰਦ ਰਹਿਣ ਨਾਲ ਭਾਰਤ ਵਿੱਚ 24.7 ਕਰੋੜ ਬੱਚੇ ਪ੍ਰਭਾਵਤ

March 05, 2021 01:56 AM

ਨਵੀਂ ਦਿੱਲੀ, 4 ਮਾਰਚ (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲਾਕਡਾਊਨ ਵਿੱਚ 15 ਲੱੱਖ ਸਕੂਲਬੰਦ ਕਰਨ ਨਾਲ ਭਾਰਤ ਵਿੱਚ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 24.7 ਕਰੋੜ ਬੱਚੇ ਪ੍ਰਭਾਵਤ ਹੋਏ ਹਨ। ਯੂ ਐੱਨ ਬਾਲ ਕੋਸ਼ (ਯੂਨੀਸੇਫ) ਦੀ ਇੱਕ ਰਿਪੋਰਟ ਵਿੱਚ ਇਹ ਗੱਲ ਦਰਜਹੈ, ਜਿਸ ਮੁਤਾਬਕ ਸੰਸਾਰ ਪੱਧਰ ਉੱਤੇ ਸਕੂਲ ਬੰਦ ਰਹਿਣ ਨਾਲ ਤਕਰੀਬਨ ਇੱਕ ਸਾਲ ਤੱਕ 16.8 ਕਰੋੜ ਬੱਚੇ ਸਕੂਲ ਨਹੀਂ ਜਾ ਸਕੇ।
ਇਸ ਰਿਪੋਰਟ ਮੁਤਾਬਕ ਆਨਲਾਈਨ ਸਿਖਿਆ ਸਾਰਿਆਂ ਲਈ ਬਦਲ ਨਹੀਂ, ਕਿਉਂਕਿ ਚਾਰ ਵਿੱਚੋਂ ਇੱਕ ਬੱਚੇ ਦੇ ਕੋਲ ਡਿਜੀਟਲ ਜੰਤਰ ਅਤੇ ਇੰਟਰਨੈਟ ਦੀ ਸਹੂਲਤ ਹੈ। ਕੋਵਿਡ ਦੇ ਦੌਰ ਤੋਂ ਪਹਿਲਾਂ ਭਾਰਤ ਵਿੱਚ ਕਰੀਬ 24 ਫੀਸਦੀ ਘਰਾਂ ਵਿੱਚ ਇੰਟਰਨੈਟ ਦੀ ਪਹੁੰਚ ਸੀ ਅਤੇ ਇਸ ਵਿੱਚ ਵੀ ਦਿਹਾਤੀ-ਸ਼ਹਿਰੀ ਅਤੇ ਪੁਰਸ਼, ਔਰਤ ਦਾ ਅਨੁਪਾਤ ਵੱਖੋ-ਵੱਖਰਾ ਹੈ। ਯੂ ਐਨ ਨੇ ਕਿਹਾ ਕਿ ਕੋਰੋਨਾ ਦੇ ਕਾਰਨ 2020 ਵਿੱਚ ਲਾਗੂ ਲਾਕਡਾਊਨ ਹੇਠ 15 ਲੱੱਖ ਸਕੂਲ ਬੰਦ ਕਰਨ ਨਾਲ ਭਾਰਤ ਵਿੱਚ ਪ੍ਰਾਇਮਰੀ ਦੇ ਮਿਡਲ ਸਕੂਲਾਂ ਵਿੱਚ ਪੜ੍ਹਨ ਵਾਲੇ 24.7 ਕਰੋੜ ਬੱਚੇ ਪ੍ਰਭਾਵਤ ਹੋਏ। ਇਸ ਦੇ ਇਲਾਵਾ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਵੀ 60 ਲੱਖ ਤੋਂ ਵੱਧ ਲੜਕੇ-ਲੜਕੀਆਂ ਸਕੂਲ ਨਹੀਂ ਜਾ ਸਕੇ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ