ਦਰਹਾਮ, 13 ਜਨਵਰੀ (ਪੋਸਟ ਬਿਊਰੋ) : ਮੰਗਲਵਾਰ ਸ਼ਾਮ ਨੂੰ ਐਜੈਕਸ ਦੇ ਇੱਕ ਘਰ ਵਿੱਚ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਪੁਰਸ਼ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਦਰਹਾਮ ਪੁਲਿਸ ਨੂੰ ਰਾਤੀਂ 8:40 ਉੱਤੇ ਡੀਲੇਨੇ ਡਰਾਈਵ ਤੇ ਵੈਸਟਨੇਅ ਰੋਡ ਨੌਰਥ ਇਲਾਕੇ ਵਿੱਚ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਦੋ ਪੁਰਸ਼ਾਂ ਵਿੱਚ ਝੜਪ ਹੋਈ। ਇਨ੍ਹਾਂ ਵਿੱਚੋਂ ਇੱਕ ਘਰ ਦੇ ਅੰਦਰ ਮੌਜੂਦ ਸੀ ਤੇ ਉਸ ਨੂੰ ਜਾਨਲੇਵਾ ਸੱਟਾਂ ਲੱਗੀਆਂ ਸਨ ਤੇ ਇਲਾਜ ਲਈ ਉਸ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ।
ਦੂਜੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦਾ ਸਿ਼ਕਾਰ ਹੋਇਆ ਵਿਅਕਤੀ ਤੇ ਹਮਲਾਵਰ ਇੱਕ ਦੂਜੇ ਨੂੰ ਜਾਣਦੇ ਸਨ। ਉਨ੍ਹਾਂ ਦੀ ਉਮਰ ਦੇ ਸਬੰਧਾਂ ਬਾਰੇ ਹੋਰ ਵੇਰਵੇ ਜਾਂ ਰਿਸ਼ਤੇ ਦੇ ਸਬੰਧ ਵਿੱਚ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ।