Welcome to Canadian Punjabi Post
Follow us on

12

July 2025
 
ਟੋਰਾਂਟੋ/ਜੀਟੀਏ

ਬਰੈਂਪਟਨ ਕਾਊਂਸਲ ਵੱਲੋਂ ਡਰਾਈਵ-ਵੇਅ ਡਿਜ਼ਾਈਨ ਪਾਲਿਸੀ ਦੇ ਸਬੰਧ ਵਿੱਚ ਕੀਤਾ ਗਿਆ ਵਿਚਾਰ ਵਟਾਂਦਰਾ

October 29, 2020 07:07 AM

ਬਰੈਂਪਟਨ, 28 ਅਕਤੂਬਰ (ਪੋਸਟ ਬਿਊਰੋ) : ਅੱਜ ਹੋਈ ਸਿਟੀ ਕਾਊਂਸਲ ਦੀ ਮੀਟਿੰਗ ਵਿੱਚ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਡਰਾਈਵ-ਵੇਅ ਡਿਜ਼ਾਈਨ ਪਾਲਿਸੀ ਦੇ ਸਬੰਧ ਵਿੱਚ ਵਿਚਾਰ ਚਰਚਾ ਛੇੜੀ ਗਈ| ਸਥਾਨਕ ਰੈਜ਼ੀਡੈਂਟਸ ਵੱਲੋਂ ਡਰਾਈਵ-ਵੇਅ ਤੇ ਹਾਊਸਿੰਗ ਡਿਜ਼ਾਈਨਜ਼ ਵਿੱਚ ਨੁਕਸ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੇ ਇਸ ਸਬੰਧ ਵਿੱਚ ਪਿੱਛੇ ਜਿਹੇ ਵਾਇਰਲ ਹੋਏ ਵੀਡੀਓ ਦੇ ਸਬੰਧ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਗਿਆ|
ਕਾਊਂਸਲਰ ਢਿੱਲੋਂ ਵੱਲੋਂ ਕੀਤੇ ਗਏ ਸਵਾਲਾਂ ਦੌਰਾਨ ਸਿਟੀ ਸਟਾਫ ਵੱਲੋਂ ਇਹ ਪਾਇਆ ਗਿਆ ਕਿ ਜਿਸ ਡਰਾਈਵ-ਵੇਅ ਦੀ ਵੀਡੀਓ ਵਾਇਰਲ ਹੋਈ ਹੈ ਉਹ ਉਸ ਪਾਇਲਟ ਪ੍ਰੋਜੈਕਟ ਦਾ ਹਿੱਸਾ ਸੀ ਜਿਸ ਨੂੰ 2013 ਵਿੱਚ ਪਿਛਲੀ ਕਾਊਂਸਲ ਵੱਲੋਂ ਪਾਸ ਕੀਤਾ ਗਿਆ ਸੀ| ਇਹ ਵੀ ਪਾਇਆ ਗਿਆ ਕਿ ਇਹ ਖਾਸ ਡਿਜ਼ਾਈਨ ਆਪਸ਼ਨਲ ਸੀ ਤੇ ਘਰ ਦੇ ਅਸਲ ਮਾਲਕਾਂ ਵੱਲੋਂ ਇਸ ਲਈ ਸਹਿਮਤੀ ਦਿੱਤੀ ਗਈ ਸੀ|
ਸਿਟੀ ਆਫ ਬਰੈਂਪਟਨ ਦੀ ਮੌਜੂਦਾ ਪਾਲਿਸੀ ਆਖਦੀ ਹੈ ਕਿ ਗੈਰਾਜ ਡੋਰ ਤੋਂ ਪ੍ਰਾਪਰਟੀ ਲਾਈਨ ਤੱਕ ਡਰਾਈਵ-ਵੇਅ ਦੀ ਲੰਬਾਈ ਘੱਟ ਤੋਂ ਘੱਟ 5æ5 ਮੀਟਰ ਹੋਣੀ ਚਾਹੀਦੀ ਹੈ| ਹਾਲਾਂਕਿ ਪਿਛਲੇ ਸਾਲਾਂ ਵਿੱਚ ਬਰੈਂਪਟਨ ਰੈਜ਼ੀਡੈਂਸ਼ੀਅਲ ਲੌਟ ਤੇ ਡਰਾਈਵ-ਵੇਅ ਸਾਈਜ਼ਿਜ਼ ਵਿੱਚ ਕਾਫੀ ਕਮੀ ਆਈ ਹੈ ਜਦਕਿ ਬੋਲੀਵੀਆਰਡ ਦੇ ਸਾਈਜ਼ਿਜ਼ ਵਿੱਚ ਵਾਧਾ ਹੋਇਆ ਹੈ| ਸਿਟੀ ਸਟਾਫ ਦਾ ਕਹਿਣਾ ਹੈ ਕਿ ਅੰਡਰਗ੍ਰਾਊਂਡ ਸਿਟੀ ਇਨਫਰਾਸਟ੍ਰਕਚਰ ਮੁਕੰਮਲ ਤੌਰ ਉੱਤੇ ਸਿਟੀ ਦੀ ਮਲਕੀਅਤ ਵਾਲੇ ਬੋਲੀਵੀਆਰਡ ਵਿੱਚ ਹੀ ਰਹੇਗਾ| ਫਿਰ ਵੀ ਸਥਾਨਕ ਰੈਂਜ਼ੀਡੈਂਟਸ ਇਸ ਤੋਂ ਪਰੇਸ਼ਾਨ ਹਨ|
ਕਾਊਂਸਲਰ ਢਿੱਲੋਂ ਨੇ ਆਖਿਆ ਹਾਲਾਂਕਿ ਮੌਜੂਦਾ ਡਿਵੈਲਪਮੈਂਟਸ ਉਨ੍ਹਾਂ ਦੇ ਤੇ ਉਨ੍ਹਾਂ ਦੇ ਕੁਲੀਗਜ਼ ਦੇ ਕਾਰਜਕਾਲ ਤੋਂ ਪਹਿਲਾਂ ਹੀ ਮਨਜੂæਰ ਕੀਤੀਆਂ ਜਾ ਚੁੱਕੀਆਂ ਸਨ ਪਰ ਉਨ੍ਹਾਂ ਭਰੋਸਾ ਦਿਵਾਇਆ ਕਿ ਅਗਾਂਹ ਤੋਂ ਸਥਾਨਕ ਰੈਜ਼ੀਡੈਂਟਸ ਦੇ ਆਲੇ ਦੁਆਲੇ ਦੇ ਡਿਜ਼ਾਈਨ ਤੇ ਵਿਸੇæਸ਼ਤਾਈਆਂ ਬਾਰੇ ਉਨ੍ਹਾਂ ਦੀ ਆਵਾਜ਼ ਤੇ ਦੁੱਖ ਤਕਲੀਫ ਸੁਣੀ ਜਾਵੇਗੀ| ਸਾਨੂੰ ਇਹ ਯਕੀਨ ਦਿਵਾਉਣਾ ਹੋਵੇਗਾ ਕਿ ਘਰ ਤੇ ਡਰਾਈਵ-ਵੇਅ ਸਾਡੇ ਰੈਜ਼ੀਡੈਂਟਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿਆਰ ਕੀਤੇ ਜਾਂਦੇ ਹਨ ਨਾ ਕਿ ਬਿਲਡਰਜ਼ ਤੇ ਡਿਵੈਲਪਰਜ਼ ਨੂੰ ਵੱਧ ਤੋਂ ਵੱਧ ਮੁਨਾਫਾ ਕਮਾਉਣ ਤੇ ਖੁਸ਼ ਕਰਨ ਲਈ|
ਇਸ ਵਿਚਾਰ ਵਟਾਂਦਰੇ ਨੂੰ ਕਾਉਂਸਲਰ ਢਿੱਲੋਂ ਵੱਲੋ ਦਸੰਬਰ ਪਲੈਨਿੰਗ ਐਂਡ ਡਿਵੈਲਪਮੈਂਟ ਕਮੇਟੀ ਦੀ ਮੀਟਿੰਗ ਲਈ ਰੈਫਰ ਕਰ ਦਿੱਤਾ ਗਿਆ ਤਾਂ ਕਿ ਸਟਾਫ ਵੱਲੋਂ ਹੋਰ ਜਾਣਕਾਰੀ ਸਾਹਮਣੇ ਲਿਆਂਦੀ ਜਾ ਸਕੇ ਤੇ ਕਾਊਂਸਲ ਮੈਂਬਰਜ਼ ਨੂੰ ਇਸ ਮਾਮਲੇ ਸਬੰਧੀ ਰਿਸਰਚ ਕਰਨ ਦਾ ਸਮਾਂ ਮਿਲ ਸਕੇ| ਸਿਟੀ ਆਫ ਬਰੈਂਪਟਨ ਦੀ ਦਸੰਬਰ ਪਲੈਨਿੰਗ ਐਂਡ ਡਿਵੈਲਪਮੈਂਟ ਮੀਟਿੰਗ 7 ਦਸੰਬਰ, 2020 ਨੂੰ ਸ਼ਾਮੀਂ 7:00 ਵਜੇ ਹੋਵੇਗੀ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ