Welcome to Canadian Punjabi Post
Follow us on

13

July 2025
ਬ੍ਰੈਕਿੰਗ ਖ਼ਬਰਾਂ :
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ
 
ਲਾਈਫ ਸਟਾਈਲ

ਬਿਊਟੀ ਟਿਪਸ: ਮੇਕਅਪ ਤੋਂ ਪਹਿਲਾਂ ਸਕਿਨ ਨੂੰ ਕਰੋ ਤਿਆਰ

September 09, 2020 09:43 AM

ਫੇਸ਼ ਵਾਸ਼
ਜਦ ਮੇਕਅਪ ਲਈ ਸਕਿਨ ਨੂੰ ਤਿਆਰ ਕਰਨੀ ਜ਼ਰੂਰੀ ਹੈ। ਤੁਸੀਂ ਸਭ ਤੋਂ ਪਹਿਲਾਂ ਆਪਣੇ ਫੇਸ ਨੂੰ ਵਾਸ਼ ਕਰੋ। ਦਰਅਸਲ ਫੇਸ਼ ਵਾਸ਼ ਕਰਨ ਨਾਲ ਸਕਿਨ ਵਿੱਚ ਮੌਜੂਦ ਕਿਸੇ ਵੀ ਤਰ੍ਹਾਂ ਦੀ ਗੰਦਗੀ ਅਤੇ ਤੇਲ ਬਾਹਰ ਨਿਕਲ ਜਾਂਦਾ ਹੈ, ਜਿਸ ਕਾਰਨ ਤੁਹਾਡੀ ਸਕਿਨ ਨੈਚੁਰਲੀ ਗਲੋਅ ਕਰਦੀ ਹੈ। ਅਜਿਹੇ ਵਿੱਚ ਤੁਹਾਡੇ ਦੁਆਰਾ ਕੀਤਾ ਹੋਇਆ ਮੇਕਅਪ ਵੀ ਗਲੋ ਕਰੇਗਾ। ਜੇ ਤੁਸੀਂ ਡਲ ਸਕਿਨ 'ਤੇ ਮੇਕਅਪ ਅਪਲਾਈ ਕਰੋਗੇ ਤਾਂ ਤੁਹਾਡਾ ਫੇਸ ਡਾਰਕ ਅਤੇ ਡਲ ਨਜ਼ਰ ਆਏਗਾ।
ਬਰਫ ਦਾ ਇਸਤੇਮਾਲ
ਜੇ ਤੁਸੀਂ ਮੇਕਅਪ ਤੋਂ ਪਹਿਲਾਂ ਕਿਸੇ ਰੁਮਾਲ ਜਾਂ ਪਤਲੇ ਕੱਪੜੇ ਵਿੱਚ ਬਰਫ ਲਪੇਟ ਕੇ ਉਸ ਨੂੰ ਆਪਣੀ ਸਕਿਨ ਤੇ ਰਬ ਕਰਦੇ ਹੋ ਤਾਂ ਇਸ ਨਾਲ ਤੁਾਹਨੂੰ ਕਈ ਫਾਇਦੇ ਹੁੰਦੇ ਹਨ। ਸਭ ਤੋਂ ਪਹਿਲਾਂ ਤਾਂ ਇਸ ਨਾਲ ਚਿਹਰੇ ਦਾ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ ਤੇ ਤੁਹਾਡੇ ਚਿਹਰੇੇ 'ਤੇ ਗਜਬ ਦਾ ਗਲੋਅ ਆਉਂਦਾ ਹੈ। ਇੰਨਾ ਹੀ ਨਹੀਂ, ਇਹ ਤੁਹਾਡੀਆਂ ਥੱਕੀਆਂ ਹੋਈਆਂ ਅੱਖਾਂ ਨੂੰ ਸੂਦਿੰਗ ਇਫੈਕਟ ਦਿੰਦਾ ਹੈ। ਇਸ ਦੇ ਇਲਾਵਾ ਬਰਫ ਦੇ ਇਸਤੇਮਾਲ ਨਾਲ ਤੁਸੀਂ ਆਪਣੇ ਮੇਕਅਪ ਨੂੰ ਲਾਂਗ ਲਾਸਟਿੰਗ ਵੀ ਬਣਾ ਸਕਦੇ ਹੋ।
ਹਾਈਡ੍ਰੇਟਿੰਗ ਮਾਇਸ਼ਚੁਰਾਈਜ਼ਰ
ਕਿਉਂਕਿ ਫੇਸ ਵਾਸ਼ ਦੇ ਬਾਅਦ ਤੁਹਾਡੀ ਸਕਿਨ ਦਾ ਨੈਚੁਰਲ ਆਇਲ ਵੀ ਨਿਕਲ ਜਾਂਦਾ ਹੈ, ਇਸ ਲਈ ਸਕਿਨ ਨੂੰ ਹਾਈਡ੍ਰੇਟ ਕਰਨਾ ਬੇਹੱਦ ਜ਼ਰੂਰੀ ਹੈ। ਨਹੀਂ ਤਾਂ ਇਸ ਨਾਲ ਤੁਹਾਡਾ ਮੇਕਅਪ ਵੀ ਕ੍ਰੈਕਡ ਨਜ਼ਰ ਆਉਂਦਾ ਹੈ। ਖਾਸ ਤੌਰ 'ਤੇ ਜੇ ਤੁਹਾਡੀ ਸਕਿਨ ਖੁਸ਼ਕ ਹੈ ਤਾਂ ਤੁਹਾਨੂੰ ਹਾਈਡ੍ਰੇਟਿੰਗ ਮਾਇਸ਼ਚੁਰਾਈਜ਼ਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦੈ।
ਲਿਪ ਨੂੰ ਕਰੋ ਪ੍ਰੀਪੇਅਰ
ਜਦ ਮੇਕਅਪ ਦੇ ਲਈ ਸਕਿਨ ਨੂੰ ਪ੍ਰੀਪੇਅਰ ਕਰਨ ਲਈ ਤੁਹਾਨੂੰ ਆਪਣੇ ਲਿਪਸ ਨੂੰ ਨਹੀਂ ਭੁੱਲਣਾ ਚਾਹੀਦਾ। ਜੇ ਲਿਪਸ ਰੁੱਖੇ ਹਨ, ਤਾਂ ਤੁਹਾਨੂੰ ਲਿਪਸਟਿਕ ਤੋਂ ਪਹਿਲਾਂ ਆਪਣੇੇ ਲਿਪਸ ਨੂੰ ਰੈਡੀ ਕਰਨਾ ਹੋਵੇਗਾ। ਇਸ ਦੇ ਲਈ ਪਹਿਲਾਂ ਤੁਸੀਂ ਆਲਿਵ ਆਇਲ ਤੇ ਖੰਡ ਦੀ ਮਦਦ ਨਾਲ ਸਕ੍ਰਿਬ ਬਣਾ ਕੇ ਪਹਿਲਾਂ ਆਪਣੇ ਲਿਪਸ ਨੂੰ ਐਕਸਫੋਲੀਏਟ ਕਰੋ, ਤਾਂ ਕਿ ਤੁਹਾਡੇੇ ਲਿਪਸ ਤੋਂ ਡੈਡ ਸਕਿਨ ਸੈਲਸ ਨਿਕਲ ਜਾਣ ਅਤੇ ਉਹ ਸਮੂਦ ਹੋ ਜਾਣ। ਇਸ ਦੇ ਬਾਅਦ ਤੁਸੀਂ ਲਿਪਸ ਨੂੰ ਹਾਈਡ੍ਰੇਟ ਕਰਨ ਦੇ ਲਈ ਲਿਪ ਬਾਮ ਨੂੰ ਲਿਪਸ 'ਤੇ ਲਗਾਏ ਅਤੇ ਪੰਜ ਤੋਂ ਦਸ ਮਿੰਟ ਦੇ ਲਈ ਇੰਝ ਹੀ ਰਹਿਣ ਦਿਓ।

 
Have something to say? Post your comment