Welcome to Canadian Punjabi Post
Follow us on

13

July 2025
ਬ੍ਰੈਕਿੰਗ ਖ਼ਬਰਾਂ :
ਪਾਕਿਸਤਾਨ `ਚ ਇਮਰਾਨ ਦੀ ਰਿਹਾਈ ਲਈ ਅੰਦੋਲਨ ਸ਼ੁਰੂ, ਪੀਟੀਆਈ ਪਾਰਟੀ ਦੇ ਨੇਤਾ ਲਾਹੌਰ ਵਿੱਚ ਮਿਲੇਰੂਸ ਨੇ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਕਿਹਾ- ਉੱਤਰੀ ਕੋਰੀਆ ਵਿਰੁੱਧ ਫੌਜੀ ਗਠਜੋੜ ਨਾ ਬਣਾਓਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਮੈਕਸੀਕੋ 'ਤੇ 30% ਲਗਾਇਆ ਟੈਰਿਫ, ਇੱਕ ਅਗਸਤ ਤੋਂ ਟੈਰਿਫ ਕੀਤੇ ਜਾਣਗੇ ਲਾਗੂਇੰਡੋਨੇਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ `ਚ ਤਿੰਨ ਭਾਰਤੀਆਂ ਦੀ ਮੌਤ ਦੀ ਸਜ਼ਾ ਬਰਕਰਾਰਅਮਰੀਕੀ ਜਾਂਚ ਏਜੰਸੀ ਐੱਫਬੀਆਈ ਅਧਿਕਾਰੀਆਂ ਦੀ ਵਫ਼ਾਦਾਰੀ ਦੀ ਹੋ ਰਹੀ ਜਾਂਚ, ਝੂਠ ਖੋਜਣ ਵਾਲੀ ਮਸ਼ੀਨ ਦੀ ਕੀਤੀ ਜਾ ਰਹੀ ਵਰਤੋਂਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ
 
ਨਜਰਰੀਆ

ਬੰਬੀਹਾ ਏਦਾਂ ਤਾਂ ਨਹੀਂ ਬੋਲਦਾ

July 08, 2020 09:13 AM

-ਡਾ. ਸਿਮਰਨ ਸੇਠੀ
ਕੁਝ ਦਿਨਾਂ ਤੋਂ ਪੰਜਾਬੀਆਂ ਦੀ ਜ਼ੁਬਾਨ ਉਤੇ ਅਤੇ ਦਿਮਾਗ਼ ਵਿੱਚ ਇੱਕ ਸ਼ਬਦ ਨੇ ਘਰ ਕਰ ਲਿਆ ਹੈ: ਉਹ ਹੈ ‘ਬੰਬੀਤਾ'। ਬੰਬੀਹਾ ਜਿਸਨੂੰ ਅੰਗਰੇਜ਼ੀ ਵਿੱਚ ‘3 8 3' ਕਹਿੰਦੇ ਹਨ। ਪੰਜਾਬੀ ਵਿੱਚ ਬੰਬੀਹੇ ਤੋਂ ਇਲਾਵਾ ਪਾਪੀਹਾ, ਚਾਤ੍ਰਿਕ, ਸਾਰੰਗ, ਕੇਤੇਕੀ ਵਰਗੇ ਨਾਵਾਂ ਨਾਲ ਜਾਣਿਆ ਜਾਣ ਵਾਲਾ ਇਹ ਪੰਛੀ ਜਿੱਥੇ ਸਵੈਮਾਣ ਅਤੇ ਸਵੈ-ਬਲਿਦਾਨ ਦਾ ਪ੍ਰਤੀਕ ਹੈ, ਉਥੇ ਦ੍ਰਿੜ੍ਹ ਨਿਸ਼ਚੇ ਦਾ ਧਾਰਨੀ ਵੀ ਹੈ, ਪਰ ਅੱਜ ਅਸੀਂ ਇਸ ਨੂੰ ਕਿਹੜੇ ਅਰਥਾਂ ਵਿੱਚ ਗ੍ਰਹਿਣ ਕਰ ਰਹੇ ਹਾਂ? ਇਹ ਸਾਡੇ ਧਿਆਨ ਦੀ ਮੰਗ ਕਰਦਾ ਹੈ। ਇਹ ਇਨਸਾਨੀ ਨਜ਼ਰਾਂ ਤੋਂ ਓਹਲੇ ਦਰੱਖਤਾਂ ਦੇ ਪੱਤਿਆਂ 'ਚ ਛੁਪੇ ਰਹਿਣਾ ਪਸੰਦ ਕਰਦਾ ਹੈ। ਦਿਨ ਭਰ ਜੋੜੇ ਵਿੱਚ ਰਹਿਣ ਤੋਂ ਬਾਅਦ ਰਾਤ ਦੇ ਹਨੇਰੇ ਅਤੇ ਪ੍ਰੀਤਮ ਦੇ ਵਿਛੋੜੇ ਨੂੰ ਗ਼ਲ ਲਾਈ ਤੜਫਦੇ ਬੰਬੀਹੇ ਦੀ ਪਾਕ ਰੂਹ ਵਿੱਚੋਂ ਨਿਕਲੀ ਸੁਰੀਲੀ ਰਾਗਮਈ ਆਵਾਜ਼ ‘ਪੀ ਕਹਾਂ.. ਪੀ ਕਹਾਂ..’ ਪੂਰੀ ਸ੍ਰਿਸ਼ਟੀ ਨੂੰ ਵਿਆਕੁਲ ਕਰ ਦਿੰਦੀ ਹੈ। ਸ਼ਾਇਦ ਇਸਦੀ ਆਵਾਜ਼ ਕਾਰਨ ਹੀ ਸੰਗੀਤਕ ਸਾਜ਼ ਸਿਤਾਰ ਦੀਆਂ ਤਾਰਾਂ ਵਿੱਚੋਂ ਇੱਕ ਲੋਹੇ ਵਾਲੇ ਤਾਰ ਦਾ ਨਾਂ ਵੀ ਇਸੇ ਦੇ ਨਾਂ 'ਤੇ ਰੱਖਿਆ ਗਿਆ ਹੈ।
ਦੂਸਰੇ ਪਾਸੇ ਇਹੀ ਬੰਬੀਹਾ ਪ੍ਰਿਥਵੀ ਉਪਰ ਅਥਾਹ ਜਲ ਹੋਣ 'ਤੇ ਵੀ ਸਵਾਤੀ ਬੁੂੰਦ ਲਈ ਤਰਸਦਾ ਹੈ। ਗੁਰਬਾਣੀ ਵਿੱਚ ਇਸਦਾ ਜ਼ਿਕਰ ਆਪਣੇ ਪਿਆਰੇ ਪ੍ਰੀਤਮ/ ਪਰਮ-ਸ਼ਕਤੀ ਵਿੱਚ ਅਭੇਦ ਹੋਣ, ਉਸ ਨਾਲ ਇਕਮਿਕ ਹੋਣ ਲਈ ਵਿਆਕੁਲ ਰੂਹ ਵਜੋਂ ਹੋਇਆ ਹੈ ਤੇ ਜਦੋਂ ਉਸਦੀ ਪ੍ਰਕਾਰ ਧੁਰ ਦਰਗਾਹ ਕਬੂਲ ਹੁੰਦੀ ਹੈ ਤਾਂ ਬੱਦਲਾਂ ਨੂੰ ਜ਼ੋਰੋ-ਜ਼ੋਰ ਵਰਸਣ ਦਾ ਹੁਕਮ ਦੇ ਕੇ ਵਿਛੋੜੇ ਦੀ ਅਗਨ ਵਿੱਚ ਧੁਖ ਰਹੀ ਰੂਹ ਨੂੰ ਤਿ੍ਰਪਤ ਕੀਤਾ ਜਾਂਦਾ ਹੈ।
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ॥
ਮੇਘੈ ਨੇ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1285)
ਇੱਕ ਸਵਾਤੀ ਬੂੰਦ ਲਈ ਬੇਹੱਦ ਦੁੱਖ ਪਾਉਣ ਵਾਲਾ ਬਾਬਹੀ ਬੇਆਸ ਨਹੀਂ ਹੁੰਦਾ। ਉਸਦਾ ਅਟੱਲ ਵਿਸ਼ਵਾਸ, ਅਡੋਲ ਪਿਆਰ ਉਸਦੇ ਆਤਮ-ਬਲਿਦਾਨ ਵਿੱਚ ਸਹਾਈ ਹੁੰਦੇ ਹਨ। ਜਾਨ ਜਾਂਦੀ ਤਾਂ ਜਾਵੇ, ਪਰ ਧਰਤੀ ਦੇ ਪਾਣੀ ਨੂੰ ਮੂੰਹ ਨਹੀਂ ਲਾਵੇਗਾ।
ਏਕ ਬੰੂਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 858)
ਅੱਜ ਜਦੋਂ ਇਸ ਸਵੈਮਾਣ ਦੇ ਪ੍ਰਤੀਕ ਨੂੰ ਸਾਡੇ ਇਤਿਹਾਸ, ਸੱਭਿਆਚਾਰ ਵਿੱਚੋਂ ਲੈ ਕੇ ਪੁਨਰ-ਪਰਿਭਾਸ਼ਿਤ ਕੀਤਾ ਗਿਆ ਹੈ ਤਾਂ ਇਹ ਬੰਬੀਹਾ ਰਵਾਇਤੀ ਬੰਬੀਹੇ ਦੇ ਵਿਰੋਧੀ ਵਜੋਂ ਨਜ਼ਰ ਆਉਂਦਾ ਹੈ, ਜੋ ਬੇਹੱਦ ਚਿੰਤਾਜਨਕ ਹੈ। ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਇਸੇ ਦੀ ਬਦੌਲਤ ਮਨੁੱਖ ਆਪਣੀ ਜੰਗਲੀ ਅਵਸਥਾ ਤੋਂ ਉਤਰ-ਆਧੁਨਿਕ ਅਵਸਥਾ ਤੱਕ ਪਹੁੰਚਿਆ ਹੈ। ਆਧੁਨਿਕਤਾ ਵੀ ਵਿਚਾਰਾਂ ਵਿੱਚ ਆ ਤਬਦੀਲੀ ਦਾ ਹੀ ਨਾਮ ਹੈ, ਪਰ ਨਵੇਂ ਵਿਚਾਰ ਤੇ ਨਵੀਂਆਂ ਧਾਰਨਾਵਾਂ ਨੂੰ ਤਦੇ ਸਮਾਜਿਕ ਪ੍ਰਵਾਨਗੀ ਮਿਲਦੀ ਹੈ, ਜੇ ਉਨ੍ਹਾਂ ਅੰਦਰ ਪਰੰਪਰਾ ਦੀ ਖ਼ੁਸ਼ਬੂ ਵੀ ਸਮਾਈ ਹੋਵੇ ਅਤੇ ਇਹ ਸਮਾਜ ਨੂੰ ਕੋਈ ਸਾਕਾਰਤਮਕ ਸੇਧ ਦੇਵੇ। ਇਸਦੇ ਨਾਲ ਹਥਿਆਰਾਂ, ਕਤਲਾਂ, ਧਮਕੀਆਂ ਦੇ ਨਾਂ 'ਤੇ ਆਈਆਂ ਤਬਦੀਲੀਆਂ ਮਨੁੱਖੀ ਸਮਾਜ ਲਈ ਬਰਬਾਦੀ ਦਾ ਕਾਰਨ ਤਾਂ ਬਣ ਸਕਦੀਆਂ ਹਨ, ਪਰ ਰਾਹ ਦਸੇਰਾ ਹਰਗਿਜ਼ ਨਹੀਂ।
ਨਵੇਂ ਬੰਬੀਹੇ ਨਾਲ ਜਾਣ-ਪਛਾਣ ਕਰਾਉਣ ਦਾ ਸਿਹਰਾ ਆਪਣੇ ਆਪ ਨੂੰ ਗੀਤਕਾਰ ਤੇ ਗਾਇਕ ਕਹਿਣ ਵਾਲੇ ਸਿੱਧੂ ਮੂਸੇਵਾਲ ਅਤੇ ਅੰਮ੍ਰਿਤ ਮਾਨ ਦੇ ਸਿਰ ਜਾਂਦਾ ਹੈ। ਕੀ ਪੈਸਾ ਅਤੇ ਸ਼ੋਹਰਤ ਇਸ ਕਦਰ ਮਨੁੱਖੀ ਜ਼ਿੰਦਗੀ ਵਿੱਚ ਆਪਣੀ ਥਾਂ ਬਣਾ ਚੁੱਕਾ ਹੈ ਕਿ ‘ਪੰਜਾਬੀਪੁਣਾ' ਹੀ ਮਰ ਗਿਆ। ਸਦੀਆਂ ਤੋਂ ਅਣਗਿਣਤ ਧਾੜਵੀਆਂ, ਹਮਲਾਵਰਾਂ ਦਾ ਸਾਹਮਣਾ ਕਰਨ, ਮੂੰਹ-ਤੋੜ ਜਵਾਬ ਦੇਣ, ਆਪਣੀ ਗੌਰਵਸ਼ਾਲੀ ਵਿਰਾਸਤ ਨੂੰ ਜਾਨਾਂ ਦੇ ਕੇ ਬਚਾਉਣ ਵਾਲੇ ਪੰਜਾਬੀ ਆਪਣੀਆਂ ਪੀੜ੍ਹੀਆਂ ਦੀ ਸੋਚ ਅਤੇ ਜੀਵਨਸ਼ੈਲੀ ਨੂੰ ਕੁਰਾਹੇ ਪਾਉਣ ਵਾਲੀਆਂ ਕਲਮਾਂ ਅਤੇ ਆਵਾਜ਼ਾਂ ਨੂੰ ਕਦੋਂ ਤੱਕ ਮੁਆਫ਼ ਕਰਦੇ ਰਹਿਣਗੇ?
ਪੰਜਾਬੀ ਸੱਭਿਆਚਾਰ ਵਿਚਲਾ ‘ਬੰਬੀਹਾ' ਪਿਆਰੇ ਵਿੱਚ ਅਭੇਦ ਹੋਣ ਲਈ ਜਾਨ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ, ਪਰ ਇੱਕ ਝਾਤ ਅਜੋਕੇ ਬੰਬੀਹੇ 'ਤੇ ਮਾਰ ਲਓ ਜੋ ਬੋਲ ਕੇ ਜਨਤਾ/ਆਮ ਲੋਕਾਈ ਦੇ ਮੂੰਹ 'ਤੇ ਤਾਲੇ ਲਾਉਣ ਵਾਲਾ, ਵੈਰੀ (ਨਿੱਜੀ) ਦੇ ਹੱਡ ਪੋਲੇ ਕਰਨ ਵਾਲਾ, ਕਤਲ ਤੋਂ ਬਾਅਦ ਪੁਲਸ ਤੋਂ ਲੁਕਣ ਵਾਲਾ, ਪਰ ਆਪਣੇ ਆਪ ਨੂੰ ਐਸ ਐਚ ਓ, ਐਸ ਐਸ ਪੀ, ਡੀ ਸੀ ਦਾ ਯਾਰ ਕਹਿਣ ਵਾਲਾ ਅਤੇ ਸਭ ਤੋਂ ਹੈਰਾਨੀ ਜਨਕ ਆਪਣੇ ਆਪ ਨੂੰ ‘ਕਲੇਸ਼ੀ' ਮੰਨਣ ਵਾਲਾ ਹੈ।
ਨੇਚਰ ਮੁੱਢ ਤੋਂ ਰਿਹਾ ਕਲੇਸ਼ੀ
ਰਸ਼ੀਅਨ ਵੈਪਨ ਗੱਭਰੂ ਦੇਸੀ
ਕੱਲ੍ਹ ਨੂੰ ਸ਼ਹਿਰ ਬਠਿੰਡੇ ਪੇਸ਼ੀ
ਨੀਂ ਬੰਬੀਹਾ ਬੋਲੇ, ਬੋਲੇ ਨੀਂ ਬੰਬੀਹਾ ਬੋਲੇ
ਦੂਸਰੇ ਪਾਸੇ ਜਿਹੋ ਜਿਹੇ ਪੰਜਾਬੀ ਜੱਟ ਦਾ ਅਕਸ ‘ਬੰਬੀਹਾ ਬੋਲ' ਵਿੱਚ ਉਭਾਰਿਆ ਗਿਆ ਹੈ, ਉਹ ਅਸਲੀ ਜੱਟ ਦੇ ਆਸ-ਪਾਸ ਨਹੀਂ ਢੁਕਦਾ। ਜਵਾਨੀ ਗੋਬਿੰਦ ਰਾਏ ਨੂੰ ਸਰਬੰਸਦਾਨੀ, ਲਛਮਣ ਦੇਵ ਨੂੰ ਬੰਦਾ ਸਿੰਘ ਬਹਾਦਰ, ਰਣਜੀਤ ਸਿੰਘ ਨੂੰ ਪੰਜ ਦਰਿਆਵਾਂ ਦਾ ਮਾਲਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਭਗਤ ਸਿੰਘ ਨੂੰ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਬਣਾਉਂਦੀ, ਦੇਸ਼ ਦੀਅ ਸੀਮਾਵਾਂ 'ਤੇ ਜਾ ਕੇ ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦਿੰਦੀ ਹੋਈ ਅੱਜ ਵੀ ਕੁਰਬਾਨ ਹੁੰਦੀ, ਨਿਆਸਰੇ ਦੇ ਮੋਢੇ 'ਤੇ ਹੱਥ ਰੱਖਦੇ ਹੌਸਲਾ ਦਿੰਦੀ, ਨਿਪੱਤਿਆਂ ਦੀ ਪੱਤ ਬਚਾਉਂਦੀ, ਗ਼ਲ ਲਾਉਂਦੀ ਹੈ, ਨਾ ਕਿ ਮੁੱਛਾਂ ਨੂੰ ਤਾਅ ਦੇ ਕੇ ਦੁਨੀਆਂ ਨੂੰ ਡਰਾਉਂਦੀ ਫਿਰਦੀ ਹੈ।
ਇਹ ਫ਼ੈਸਲਾ ਕਰਨ ਦਾ ਹੱਕ ਸਾਡਾ ਆਪਣਾ ਹੈ ਕਿ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਕਿਹੜੇ ਪਾਠ ਪੜ੍ਹਾਉਣ ਚਾਹੁੰਦੇ ਹਾਂ? ਕਿਹੜੇ ਬੰਬੀਹੇ ਨਾਲ ਜੋੜਨਾ ਚਾਹੁੰਦੇ ਹਾਂ? ਗੁਰੂਆਂ, ਪੀਰਾਂ, ਫ਼ਕੀਰਾਂ, ਯੋਧਿਆਂ, ਦੇਸ਼-ਭਗਤਾਂ ਦੀ ਅਮੀਰ ਵਿਰਾਸਤ ਨਾਲ ਜਾਂ ਕੁਰਾਹੇ ਪਾਉਣ ਵਾਲਿਆਂ ਨਾਲ? ਕੀ ਅਸੀਂ ਸਮਾਜ ਦਾ ਭਵਿੱਖ ਕਹੀਆਂ ਜਾਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਆਪ ਨੂੰ ਗੀਤਕਾਰ/ ਗਾਇਕ/ ਪੰਜਾਬੀ ਮਾਂ ਬੋਲੀ ਦੇ ਰੱਖਿਅਕ ਕਹਿਣ ਵਾਲੇ ਅਸੱਭਿਅਕ ਲੋਕਾਂ ਵੱਲੋਂ ਹਥਿਆਰਾਂ, ਨਫ਼ਤਰਾਂ, ਧਮਕੀਆਂ, ਲਾਸ਼ਾਂ ਨਾਲ ਬਣਾਏ ਜਾ ਰਹੇ ਰਸਤੇ ਬਣਾਉਣ ਵਿੱਚ ਹਿੱਸਾ ਤਾਂ ਨਹੀਂ ਪਾ ਰਹੇ? ਉਹ ਰਾਹ ਜਿਸ ਦੀ ਮੰਜ਼ਿਲ ਸਿਰਫ਼ ਬਰਬਾਦੀ ਹੈ। ਸੋਚਿਓ ਜ਼ਰੂਰ:
ਅੰਬਰੀਂ ਚੜ੍ਹਨ ਲਈ ਤੁਸੀਂ, ਜਿਹੜੀ ਪੌੜੀ ਲਾ ਛੱਡੀ ਆ
ਥੱਲੇ ਨਜ਼ਰ ਮਾਰ ਦੇਖਿਓ, ਵਿਰਸੇ ਦੀ ਹਿੱਕ ਵਿੱਚ ਗੱਡੀ ਆ
ਤਬਾਹੀ ਦਾ ਸਿਰਨਾਵਾਂ ਓਏ, ਜਿਹੜਾ ਰਾਹ ਤੁਸੀਂ ਟੋਲਿਆ
ਮੈਂ ਬੰਬੀਹਾ ਬੋਲਦਾ ਜ਼ਰੂਰ, ਪਰ ਕਦੇ ਇੱਦਾਂ ਨਹੀਂਓ ਬੋਲਿਆ

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ