Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਭਾਰਤ

ਮੋਦੀ ਵੱਲੋਂ ਮੁਸਲਿਮ ਦੇਸ਼ਾਂ ਦੇ ਮੁਖੀਆਂ ਨੂੰ ਈਦ ਦੀ ਵਧਾਈ, ਪਰ ਇਮਰਾਨ ਖਾਨ ਨੂੰ ਨਹੀਂ

May 26, 2020 09:55 PM

ਨਵੀਂ ਦਿੱਲੀ, 26 ਮਈ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜਾਇਦ ਅਲ ਨਾਹਿਆਨ ਅਤੇ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਉਭਰੀ ਸਥਿਤੀ 'ਤੇ ਚਰਚਾ ਵੀ ਕੀਤੀ।
ਇਸ ਮੌਕੇ ਨਰਿੰਦਰ ਮੋਦੀ ਨੇ ਟਵਿੱਟਰ ਉਤੇ ਲਿਖਿਆ, ਮੁਹੰਮਦ ਬਿਨ ਜਾਇਦ ਅਤੇ ਯੂ ਏ ਈ ਦੀ ਜਨਤਾ ਲਈ ਈਦ ਦੀ ਮੁਬਾਰਕਬਾਦ। ਪ੍ਰਧਾਨ ਮੰਤਰੀ ਨੇ ਯੂ ਏ ਈ ਵਿੱਚ ਭਾਰਤੀ ਨਾਗਰਿਕਾਂ ਦਾ ਸਹਿਯੋਗ ਕਰਨ ਲਈ ਕਰਾਊਨ ਪ੍ਰਿੰਸ ਦਾ ਸ਼ੁਕਰੀਆ ਵੀ ਅਦਾ ਕੀਤਾ, ਜਿਹੜੇ ਯੂ ਏ ਈ ਹਥਿਆਰਬੰਦ ਫੌਜ ਦੇ ਉਪ ਸਰਬ ਉਚ ਕਮਾਂਡਰ ਹਨ। ਉਨ੍ਹਾਂ ਕਿਹਾ ਕਿ ਭਾਰਤ-ਯੂ ਏ ਈ ਸਹਿਯੋਗ ਕੋਵਿਡ 19 ਚੁਣੌਤੀ ਦੇ ਦੌਰਾਨ ਹੋਰ ਮਜ਼ਬੂਤ ਹੋਇਆ ਹੈ।
ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਦੇ ਨਾਲ ਚਰਚਾ ਵਿੱਚ ਮੋਦੀ ਨੇ ਉਨ੍ਹਾਂ ਨੂੰ ਅਤੇ ਬੰਗਲਾ ਦੇਸ਼ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਇੱਕ ਹੋਰ ਟਵੀਟ ਵਿੱਚ ਕਿਹਾ, ਅਸੀਂ ਚੱਕਰਵਾਤ ਅੰਫਾਨ ਦੇ ਪ੍ਰਭਾਵ ਬਾਰੇ ਅਤੇ ਕੋਵਿਡ 19 ਮਹਾਮਾਰੀ ਦੀ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ। ਇਸ ਚੁਣੌਤੀ ਪੂਰਨ ਸਮੇਂ ਵਿੱਚ ਬੰਗਲਾ ਦੇਸ਼ ਨੂੰ ਭਾਰਤ ਵੱਲੋਂ ਸਹਿਯੋਗ ਜਾਰੀ ਰੱਖਣ ਦੀ ਵਚਨਬੱਧਤਾ ਵੀ ਦੋਹਰਾਈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਧਾਈ ਨਹੀਂ ਦਿੱਤੀ, ਜਿਸ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਕੋਰੋਨਾ ਕਾਲ ਵਿੱਚ ਵੀ ਉਹ ਭਾਰਤ ਵਿੱਚ ਦਹਿਸ਼ਤ ਫੈਲਾਉਣ ਲੱਗਾ ਹੋਇਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਕਸ਼ਮੀਰ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਅਤੇ ਸੀਜਫਾਇਰ ਦੀ ਉਲੰਘਣਾ ਕਰਨਾ ਪਾਕਿਸਤਾਨ ਲਈ ਰੋਜ਼ ਦਾ ਕੰਮ ਹੈ। ਇਸ ਲਈ ਵਿੱਚ ਮੋਦੀ ਦਾ ਇਮਰਾਨ ਖਾਨ ਨੂੰ ਈਦ ਦੀ ਵਧਾਈ ਨਾ ਦੇਣਾ ਸਿੱਧਾ-ਸਿੱਧਾ ਇਹ ਮੈਸੇਜ ਹੈ ਕਿ ਉਹ ਇਸ ਸਮੇਂ ਪਾਕਿਸਤਾਨ ਦੀਆਂ ਹਰਕਤਾਂ ਤੋਂ ਖਫ਼ਾ ਹਨ, ਜਿਸ ਮੌਕੇ ਮੁਬਾਰਕ ਨਹੀਂ ਦਿੱਤੀ ਜਾ ਸਕਦੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ