Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਭਾਰਤ

ਏਅਰ ਹੋਸਟੈਸ ਨੇ ਰੋਮ ਤੋਂ ਭਾਰਤੀਆਂ ਨੂੰ ਲਿਆਉਣ ਵਾਲਾ ਫਰਜ਼ ਨਿਭਾਇਆ

March 26, 2020 08:25 AM

ਨਵੀਂ ਦਿੱਲੀ, 25 ਮਾਰਚ (ਪੋਸਟ ਬਿਊਰੋ)- 20 ਮਾਰਚ ਏਅਰ ਇੰਡੀਆ ਦੀ ਏਅਰ ਹੋਸਟੈਸ ਨੇਹਾ ਨੂੰ ਸੁਨੇਹਾ ਮਿਲਦਾ ਹੈ ਕਿ ਕੱਲ੍ਹ ਖਾਸ ਫਲਾਈਟ ਰਾਹੀਂ ਇਟਲੀ ਦੇ ਨਾਗਰਿਕਾਂ ਨੂੰ ਲੈ ਕੇ ਰੋਮ ਜਾਣਾ ਹੈ। ਵਾਪਸੀ ਦੌਰਾਨ ਭਾਰਤੀਆਂ ਨੂੰ ਲੈ ਕੇ ਆਉਣਾ ਹੈ। ਨੇਹਾ ਸੋਚ 'ਚ ਪੈ ਜਾਂਦੀ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਉਨ੍ਹਾਂ ਦੇ ਸਾਥੀਆਂ ਨੇ ਰੋਮ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਦਾ ਕਾਰਨ ਕੋਰੋਨਾ ਦਾ ਡਰ ਸੀ।
ਇਸ ਦੌਰਾਨ ਪਰਵਾਰ ਦੇ ਮੈਂਬਰ ਵੀ ਸਮਝਾਉਂਦੇ ਹਨ, ਪਰ ਨੇਹਾ ਤੈਅ ਕਰਦੀ ਹੈ ਕਿ ਜੇ ਸਾਰੇ ਡਰ ਜਾਣਗੇ ਤਾਂ ਕੋਰੋਨਾ ਜਿੱਤ ਜਾਵੇਗਾ। ਉਸ ਨੇ ਤੈਅ ਕੀਤਾ ਕਿ ਉਹ ਰੋਮ ਜਾ ਕੇ ਉਥੇ ਫਸੇ 263 ਭਾਰਤੀਆਂ ਨੂੰ ਲਿਆਏਗੀ। 22 ਮਾਰਚ ਨੂੰ ਇਟਲੀ ਤੋਂ ਭਾਰਤੀਆਂ ਨੂੰ ਠੀਕ-ਠਾਕ ਦਿੱਲੀ ਲੈ ਕੇ ਵਾਪਸ ਲਿਆਈ ਏਅਰ ਇੰਡੀਆ ਦੀ ਏਅਰ ਹੋਸਟੈਸ ਨੇਹਾ ਤੇ ਸੁਨੀਤਾ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ। ਦੋਵੇਂ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਕਾਰਨ ਕਿਸੇ ਨੂੰ ਖ਼ਤਰਾ ਹੋਵੇ। ਸੱਤ ਦਿਨਾਂ 'ਚ ਕੋਰੋਨਾ ਦਾ ਕੋਈ ਅਸਰ ਨਾ ਦਿਸਿਆ ਤਾਂ ਘਰ ਆ ਜਾਣਗੀਆਂ। ਜੇ ਕੁਝ ਲੱਛਣ ਦਿਸੇ ਤਾਂ ਫਿਰ ਸਿਹਤ ਵਿਭਾਗ ਨੂੰ ਸੂਚਿਤ ਕਰ ਦੇਣਗੀਆਂ। ਦਿੱਲੀ 'ਚ ਆਪਣੀ ਦੋਸਤ ਤੇ ਸਹਿਕਰਮੀ ਸੁਨੀਤਾ ਨਾਲ ਕੁਆਰੰਟਾਈਨ 'ਚ ਰਹਿ ਰਹੀ ਏਅਰ ਹੋਸਟਸ ਨੇਹਾ ਨੇ ਦੱਸਿਆ ਕਿ 21 ਮਾਰਚ ਨੂੰ ਉਨ੍ਹਾਂ ਦੀ ਡਿਊਟੀ ਇਟਲੀ ਦੇ ਰੋਮ ਜਾਣ ਵਾਲੀ ਫਲਾਈਟ 'ਚ ਲੱਗੀ। ਦਿੱਲੀ ਤੋਂ ਇਟਲੀ ਦੇ ਨਾਗਰਿਕ ਲੈ ਕੇ ਜਾਣਾ ਸੀ ਤੇ ਉਥੇ ਫਸੇ ਭਾਰਤੀਆਂ ਨੂੰ ਲਿਆਉਣਾ ਸੀ। ਇਟਲੀ ਮੌਜੂਦਾ ਸਮੇਂ ਕੋਰੋਨਾ ਦਾ ਸੈਂਟਰ ਪੁਆਇੰਟ ਬਣਿਆ ਹੋਇਆ ਹੈ, ਇਸ ਲਈ ਤਿਆਰ ਨਹੀਂ ਸਨ। ਉਨ੍ਹਾਂ ਨੂੰ ਵੀ ਸੁਣਦੇ ਸਾਰ ਡਰ ਲੱਗਾ ਪਰ ਫਿਰ ਸੋਚਿਆ ਕਿ ਜੇ ਸਾਰੇ ਡਰ ਜਾਣਗੇ ਤਾਂ ਕੋਰੋਨਾ ਜਿੱਤ ਜਾਵੇਗਾ। ਆਖ਼ਿਰ ਉਨ੍ਹਾਂ ਨੇ ਮਨ ਨੂੰ ਮਜ਼ਬੂਤ ਕੀਤਾ। ਪਰਵਾਰ ਨੂੰ ਵੀ ਸਮਝਾਇਆ। ਏਅਰ ਇੰਡੀਆ ਨੇ ਵੀ ਫਲਾਈਟ ਲਈ ਖਾਸ ਕੱਪੜੇ ਦਿੱਤੇ ਸਨ ਜਿਸ ਨਾਲ ਕੋਰੋਨਾ ਇਨਫੈਕਸ਼ਨ ਨਾ ਹੋਵੇ। ਯਾਤਰੀ ਵੀ ਕਰਿਊ ਮੈਂਬਰਾਂ ਨਾਲ ਦੂਰ ਤੋਂ ਗੱਲ ਕਰ ਰਹੇ ਸਨ। ਸਾਰਿਆਂ ਦੀ ਕੋਸ਼ਿਸ਼ ਸੀ ਕਿ ਘੱਟ ਤੋਂ ਘੱਟ ਇੱਕ-ਦੂਜੇ ਨੂੰ ਛੂਹਣ ਦੀ ਨੌਬਤ ਨਾ ਆਵੇ। ਆਖ਼ਿਰ 22 ਦੀ ਰਾਤ ਵਾਪਸ ਆ ਗਏ। ਦਿੱਲੀ ਪਹੰੁਚਣ ਉੱਤੇ ਲੱਗ ਰਿਹਾ ਸੀ ਜਿਵੇਂ ਉਹ ਮੌਤ ਨਾਲ ਲੜ ਕੇ ਵਾਪਸ ਆਏ ਹੋਣ। ਏਅਰਪੋਰਟ 'ਤੇ ਟੈਸਟ 'ਚ ਸਭ ਕੁਝ ਠੀਕ ਰਿਹਾ। ਫਿਰ ਵੀ ਦੋਵੇਂ ਆਈਸੋਲੇਸ਼ਨ 'ਚ ਰਹਿ ਰਹੀਆਂ ਹਨ। ਨੇੇਹਾ ਨੇ ਦੱਸਿਆ ਕਿ ਸੁਨੀਤਾ ਦਾ ਪਰਵਾਰ ਨਾਗਾਲੈਂਡ 'ਚ ਹੈ। ਉਨ੍ਹਾਂ ਦੋਵਾਂ ਨੂੰ ਕੋਈ ਦਿੱਕਤ ਨਹੀਂ ਹੈ। ਦੋਵੇਂ ਨੇ ਖ਼ੁਦ ਨੂੰ ਆਈਸੋਲੇਟ ਕੀਤਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ