Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਭਾਰਤ

ਮੁਲਾਜ਼ਮ ਦੀ ਰਿਟਾਇਰਮੈਂਟ ਭੁੱਲਿਆ ਵਿਭਾਗ ਉਸ ਕੋਲੋਂ ਤਨਖਾਹ ਦਾ ਹਿਸਾਬ ਲੈਣ ਲੱਗਾ

February 18, 2020 07:54 AM

ਬਾਪੌਲੀ, 17 ਫਰਵਰੀ (ਪੋਸਟ ਬਿਊਰੋ)- ਅਫਸਰਾਂ ਦੇ ਭੁੱਲ ਜਾਣ ਦੀਆਂ ਕਈ ਕਹਾਣੀਆਂ ਆਉਂਦੀਆਂ ਹਨ। ਇਸ ਵਾਰ ਇੱਕ ਕਰਮਚਾਰੀ ਨੂੰ ਰਿਟਾਇਰ ਕਰਨਾ ਭੁੱਲ ਜਾਣ ਦਾ ਮਾਮਲਾ ਪਤਾ ਲੱਗਾ ਹੈ।
ਬਾਪੌਲੀ ਬੀ ਡੀ ਪੀ ਓ ਦਫਤਰ ਵਿੱਚ ਚੌਥਾ ਦਰਜਾ ਕਰਮਚਾਰੀ (ਚਪੜਾਸੀ) ਹੇਮਰਾਜ ਨੇ 31 ਮਾਰਚ 2019 ਨੂੰ ਰਿਟਾਇਰ ਹੋਣਾ ਸੀ, ਪਰ ਉਹ ਹਾਲੇ ਤੱਕ ਸੇਵਾ ਵਿੱਚ ਹੈ। ਉਹ ਦਫਤਰ ਆਉਂਦਾ ਰਿਹਾ ਅਤੇ ਤਨਖਾਹ ਲੈਂਦਾ ਰਿਹਾ। ਉਸ ਦੇ ਬਾਰ ਅਚਾਨਕ ਗਲਤੀ ਦਾ ਪਤਾ ਲੱਗਾ ਤਾਂ ਅਫਸਰਾਂ ਨੇ ਗਲਤੀ ਮੰਨਣ ਦੀ ਥਾਂ ਇਹ ਦਾਅਵਾ ਕੀਤਾ ਕਿ ਜੋ ਤਨਖਾਹ ਕਰਮਚਾਰੀ ਨੇ ਵਾਧੂ ਲਈ ਹੈ, ਉਸ ਨੂੰ ਪੈਨਸ਼ਨ 'ਚੋਂ ਕੱਟੀ ਜਾਵੇਗੀ, ਪਰ ਕਰਮਚਾਰੀ ਹੇਮਰਾਜ ਦਾ ਕਹਿਣਾ ਹੈ ਕਿ ਉਸ ਦੀ ਇਸ ਵਿੱਚ ਕੀ ਗਲਤੀ ਹੈ, ਉਹ ਕੰਮ 'ਤੇ ਆਇਆ ਅਤੇ ਬਦਲੇ ਵਿੱਚ ਤਨਖਾਹ ਮਿਲੀ ਸੀ।
ਇਸ ਕਾਰਨ ਜਨਵਰੀ ਮਹੀਨੇ ਦੀ ਵੀ ਤਨਖਾਹ ਉਸ ਨੂੰ ਨਹੀਂ ਮਿਲੀ। ਹੇਮਰਾਜ ਨੇ ਕਿਹਾ ਕਿ ਗਲਤੀ ਅਫਸਰਾਂ ਨੇ ਕੀਤੀ ਹੈ, ਜਿਨ੍ਹਾਂ ਨੇ ਸਰਵਿਸ ਬੁੱਕ ਵਿੱਚ ਰਿਕਾਰਡ ਨਹੀਂ ਰੱਖਿਆ। ਉਸ ਨੂੰ 13 ਜਨਵਰੀ ਨੂੰ ਸਰਵਿਸ ਬੁਕ ਮਿਲੀ, ਉਸ ਨੂੰ ਦੋ ਹਜ਼ਾਰ ਰੁਪਏ ਵਿੱਚ ਤਿਆਰ ਕਰਵਾ ਕੇ 13 ਫਰਵਰੀ ਨੂੰ ਅਫਸਰਾਂ ਨੂੰ ਦਿੱਤੀ, ਪਰ ਉਸ ਨੂੰ ਵਿਭਾਗ ਨੇ ਅੱਗੇ ਨਹੀਂ ਭੇਜਿਆ। ਕਰਮਚਾਰੀਆਂ ਦੀ ਸੇਵਾ ਦੀ ਕਾਪੀ ਅਧਿਕਾਰੀਆਂ ਦੇ ਕੋਲ ਰਹਿੰਦੀ ਹੈ। ਕੌਣ ਕਦੋਂ ਰਿਟਾਇਰ ਹੋ ਰਿਹਾ ਹੈ, ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਨਿਯਮਾਂ ਅਨੁਸਾਰ ਕਰਮਚਾਰੀ ਦੀ ਉਚ ਅਧਿਕਾਰੀ ਵੱਲੋਂ ਸਰਵਿਸ ਬੁਕ ਲਿਖੀ ਜਾਂਦੀ ਹੈ। ਇਸ ਵਿੱਚ ਕਰਮਚਾਰੀ ਦਾ ਪੂਰਾ ਡਾਟਾ ਹੁੰਦਾ ਹੈ ਕਿ ਕਿਸ ਨੇ ਕਦੋਂ ਰਿਟਾਇਰ ਹੋਣਾ ਹੈ। ਉਸੇ ਆਧਾਰ 'ਤੇ ਸਰਵਿਸ ਬੁਕ ਸਮੇਂ-ਸਮੇਂ 'ਤੇ ਅਪਡੇਟ ਹੁੰਦੀ ਹੈ, ਪਰ ਇਸ ਕੇਸ ਵਿੱਚ ਸਰਵਿਸ ਬੁਕ ਦਾ ਰਿਕਾਰਡ ਹੀ ਅਫਸਰਾਂ ਨੇ ਨਹੀਂ ਰੱਖਿਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ