Welcome to Canadian Punjabi Post
Follow us on

12

July 2025
 
ਖੇਡਾਂ

ਸੇਰੇਨਾ ਨੇ ਤਿੰਨ ਸਾਲ ਬਾਅਦ ਖ਼ਿਤਾਬ ਜਿੱਤਿਆ

January 14, 2020 07:56 AM

ਆਕਲੈਂਡ, 13 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੀ ਦਿੱਗਜ ਮਹਿਲਾ ਟੈਨਿਸ ਖ਼ਿਡਾਰਨ ਸੈਰੇਨਾ ਵਿਲੀਅਮਜ਼ ਨੇ ਕੱਲ੍ਹ ਨੂੰ ਡਬਲਿਊ ਟੀ ਏ ਆਕਲੈਂਡ ਕਲਾਸਿਕ ਫਾਈਨਲ 'ਚ ਹਮ-ਵਤਨ ਖਿਡਾਰਨ ਜੈਸਿਕਾ ਪੇਗੁਲਾ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ। ਸੈਰੇਨਾ ਨੇ ਟੂਰਨਾਮੈਂਟ ਵਿੱਚ ਮਿਲੀ ਖ਼ਿਤਾਬੀ ਜਿੱਤ ਦੀ ਇਨਾਮੀ ਰਾਸ਼ੀ ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਦੇ ਪੀੜਤਾਂ ਨੂੰ ਦਾਨ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਸੇਰੇਨਾ ਨੇ ਇਸ ਤਰ੍ਹਾਂ ਤਿੰਨ ਸਾਲ ਦੇ ਖ਼ਿਤਾਬੀ ਸੋਕੇ ਨੂੰ ਸਮਾਪਤ ਕੀਤਾ ਅਤੇ ਇਸ ਮਹੀਨੇ ਹੋਣ ਵਾਲੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟ੍ਰੇਲੀਅਨ ਓਪਨ ਲਈ ਉਮੀਦਾਂ ਵਧਾ ਦਿੱਤੀਆਂ, ਜਿਸ 'ਚ ਉਹ ਮਾਰਗਰੇਟ ਕੋਰਟ ਦੇ 24 ਗ੍ਰੈਂਡਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰੇਗੀ। ਸੈਰੇਨਾ ਨੇ ਪੇਗੁਲਾ ਨੂੰ ਲਗਾਤਾਰ ਸੈਂਟ 'ਚ 6-3, 6-4 ਨਾਲ ਮਾਤ ਦੇ ਕੇ 2017 ਵਿੱਚ ਮੈਲਬੌਰਨ 'ਚ ਆਸਟ੍ਰੇਲੀਅਨ ਓਪਨ 'ਚ ਹਾਸਲ ਕੀਤੇ ਖ਼ਿਤਾਬ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਖ਼ਿਤਾਬ ਹੈ। ਇਸ ਵਿੱਚ ਉਨ੍ਹਾਂ ਨੇ 43000 ਅਮਰੀਕੀ ਡਾਲਰ ਦਾ ਚੈਂਕ ਮਿਲਿਆ, ਜੋ ਉਨ੍ਹਾਂ ਨੇ ਆਸਟ੍ਰੇਲੀਆ ਦੇ ਲਈ ਰਾਹਤ ਕੋਸ਼ 'ਚ ਦਾਨ ਦੇ ਦਿੱਤਾ। ਸੇਰੇਨਾ ਨੇ ਕੈਰੋਲਿਨਾ ਵੋਜਿਨਿਆਕੀ ਨਾਲ ਜੋੜੀ ਦੇ ਫਾਈਨਲ 'ਚ ਜਗ੍ਹਾ ਬਣਾਈ ਸੀ ਪਰ ਉਨ੍ਹਾਂ ਨੂੰ ਆਸੀਆ ਮੁਹੰਮਦ ਅਤੇ ਟੇਲਰ ਟਾਊਨਸੈਂਡ ਖ਼ਿਲਾਫ਼ 4-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਅੱਗੋਂ ਵੱਡੀ ਆਸ ਲਾਈ ਬੈਠੀ ਹੈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਬਰਮਿੰਘਮ ਟੈਸਟ ਵਿਚ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ, ਲੜੀ ਵਿਚ ਕੀਤੀ ਬਰਾਬਰੀ ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ