* ਹਾਂਗ ਕਾਂਗ ਦੀ ਅਦਾਲਤ ਵੱਲੋਂ ਭਾਰਤ ਨੂੰ ਹਵਾਲਗੀ ਮਨਜ਼ੂਰ
ਪਟਿਆਲਾ, 19 ਨਵੰਬਰ, (ਪੋਸਟ ਬਿਊਰੋ)- ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਤੋਂ ਕੁਝ ਅਪਰਾਧੀਆਂ ਦੇ ਭੱਜ ਜਾਣ ਦੀ ਸਾਜਿ਼ਸ਼ ਦੇ ਮਾਸਟਰ ਮਾਈਂਡ ਮੰਨੇ ਜਾਂਦੇ ਰਮਨਜੀਤ ਸਿੰਘ ਰੋਮੀ ਨੂੰ ਹਾਂਗ ਕਾਂਗ ਪੁਲਿਸ ਦੀ ਹਿਰਾਸਤ ਤੋਂ ਭਾਰਤ ਵਿੱਚ ਲਿਆਂਦੇ ਜਾਣ ਦਾ ਰਸਤਾ ਸਾਫ ਹੋ ਗਿਆ ਹੈ। ਇਸ ਸਬੰਧ ਵਿੱਚ ਓਥੋਂ ਦੀ ਅਦਾਲਤ ਨੇ ਭਾਰਤ ਦੇ ਹੱਕਦਾ ਫੈਸਲਾ ਦੇਂਦੇ ਹੋਏ ਰੋਮੀ ਨੂੰ ਭਾਰਤ ਦੇ ਹਵਾਲੇ ਕਰ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਵਰਨਣ ਯੋਗ ਹੈ ਕਿ ਰੋਮੀ ਦੀ ਖਾੜਕੂ ਸਰਗਰਮੀ ਦੇ ਕਾਰਨ ਇੰਟਰਪੋਲ ਵੱਲੋਂ ਵੀ ਰੋਮੀ ਦੀ ਭਾਲ ਕੀਤੀ ਜਾ ਰਹੀ ਸੀ। ਪੰਜਾਬ ਪੁਲਿਸ ਵੱਲੋਂ ਕੇਂਦਰ ਸਰਕਾਰ ਦੇ ਰਾਹੀਂ ਰੋਮੀ ਦੀ ਗ੍ਰਿਫਤਾਰੀ ਦੀ ਮੰਗ ਚੁੱਕਣ ਉੱਤੇ ਤਿੰਨ ਸਾਲਾਂ ਬਾਅਦ ਉਸਦੀ ਹਵਾਲਗੀ ਦੇ ਹੁਕਮ ਮਿਲੇ ਹਨ। ਇਸ ਕੇਸ ਵਿੱਚ ਪੰਜਾਬ ਪੁਲਿਸ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਐੱਸ ਪੀ ਹਰਵਿੰਦਰ ਸਿੰਘ ਵਿਰਕ ਦੀ ਖੁਫੀਆ ਵਿੰਗ ਦੀ ਟੀਮ ਤੇ ਕੇਂਦਰ ਸਰਕਾਰ ਦੀ ਵਿਸ਼ੇਸ਼ ਟੀਮ ਹਾਂਗ ਕਾਂਗ ਦੀ ਅਦਾਲਤ ਵਿਚਕੇਸ ਦੀ ਪੈਰਵੀ ਕਰ ਰਹੀ ਸੀ। ਹਾਂਗ ਕਾਂਗ ਦੀ ਪੂਰਬੀ ਅਦਾਲਤ ਦੇ ਜੱਜ ਪਾਂਗ ਲੇਂਟ ਟਿੰਗ ਨੇ ਭਾਰਤ ਸਰਕਾਰ ਦੇ ਹੱਕ ਦਾ ਫੈਸਲਾ ਦੇਂਦਿਆਂ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਦੇਹਵਾਲੇ ਕਰ ਦੇਣ ਦੇ ਹੁਕਮਦੇ ਦਿੱਤਾ ਹੈ।
ਅਸਲ ਵਿੱਚ ਓਥੇਰੋਮੀ ਦੇ ਖ਼ਿਲਾਫ਼ ਪਹਿਲਾਂਹਾਂਗ ਕਾਂਗ ਵਿਚ ਲੁੱਟ ਦਾ ਕੇਸ ਦਰਜ ਹੋਇਆ ਸੀ, ਪਰ ਉਸ ਕੇਸ ਵਿੱਚ ਸਰਕਾਰੀ ਵਕੀਲਾਂ ਨੇ ਪਿੱਛੇ ਜਿਹੇ ਦੋਸ਼ ਵਾਪਸ ਲੈ ਲਏ ਸਨ, ਜਿਸ ਨਾਲ ਉਸ ਦੇ ਭਾਰਤ ਨੂੰ ਹਵਾਲਗੀ ਕਰਨ ਲਈਰਾਹ ਸਾਫ ਹੋ ਗਿਆ। ਪੰਜਾਬ ਪੁਲਿਸ ਨੇ ਰਮਨਜੀਤ ਸਿੰਘ ਰੋਮੀ ਨੂੰ ਆਪਣੀ ਹਿਰਾਸਤ ਵਿਚ ਲੈਣ ਲਈ 1200 ਸਫੇ ਦਾ ਇੱਕ ਦਸਤਾਵੇਜ਼ਾਂ ਦਾ ਵੱਡਾ ਸੈੱਟ ਤਿਆਰ ਕੀਤਾ ਦੱਸਿਆ ਜਾਂਦਾ ਹੈ।
ਜਾਣਕਾਰ ਸੂਤਰਾਂ ਅਨੁਸਾਰ ਪੰਜਾਬ ਪੁਲਸ ਨੂੰ‘ਰੈਫਰੈਂਡਮ 2020’ ਦੇ ਕੁਝ ਪ੍ਰਚਾਰਕਾਂ ਨਾਲ ਰੋਮੀ ਦੇ ਸਬੰਧਾਂ ਬਾਰੇ ਪੁੱਛਗਿਛ ਲਈ ਵੀ ਉਸ ਦੀ ਲੋੜ ਹੈ। ਕਿਹਾ ਜਾਂਦਾ ਹੈ ਕਿ ਸਾਲ 2016 ਵਿਚ ਰੋਮੀ ਨੇ ਕੁਝ ਪੁਲਿਸ ਵਾਲਿਆਂ ਨੂੰ ਰਿਸ਼ਵਤ ਦੇ ਕੇ ਅਸਲਾ ਐਕਟ ਦੇ ਕੇਸ ਦੀ ਜ਼ਮਾਨਤ ਕਰਵਾਈ ਤੇ ਵਿਦੇਸ਼ ਦੌੜ ਗਿਆ ਸੀ। ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰਪਿੱਛੇ ਜਿਹੇ ਵੱਖਵਾਦੀ ਲਹਿਰ ਦੇ ਮੁੱਖ ਹਮਾਇਤੀਆਂ ਦੀਆਂ ਆਨਲਾਈਨ ਸਰਗਰਮੀਆਂ ਦਾ ਪਤਾ ਲੱਗਾ ਹੈ ਕਿ ਜਰਮਨੀ, ਬ੍ਰਿਟੇਨ ਅਤੇ ਕੈਨੇਡਾ ਵਿਚੋਂ‘ਰੈਫਰੈਂਡਮ 2020’ ਦੀ ਮੁਹਿੰਮ ਚਲਾਉਣ ਵਾਲੇ ਲੋਕਾਂਦੇ ਪੰਜਾਬ ਵਿਚਲੇ ਗੈਂਗਸਟਰਾਂਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸਆਈ ਨਾਲ ਤਾਰ ਜੁੜਦੇ ਹਨ।ਪੰਜਾਬ ਪੁਲਿਸ ਦੇ ਅੰਦਰੂਨੀ ਸੂਤਰਾਂ ਅਨੁਸਾਰ ਰੋਮੀ ਬ੍ਰਿਟੇਨ ਦੇ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਦੇ ਸੰਪਰਕ ਵਿਚ ਸੀ ਅਤੇ ਇਨ੍ਹਾਂ ਦੋਵਾਂਦੇ ਸੰਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ ਐੱਲ ਐੱਫ) ਦੇਆਗੂ ਹਰਮੀਤ ਸਿੰਘ ਉਰਫ ਪੀ ਐੱਚਡੀ ਨਾਲ ਵੀ ਰਹੇ ਹਨ। ਇਸਤੋਂ ਇਲਾਵਾ ਰੁਲਦਾ ਸਿੰਘ ਕਤਲ ਕੇਸਅਤੇ ਬੰਬ ਧਮਾਕਿਆਂ ਵਿਚ ਸ਼ਾਮਲ ਪਰਮਜੀਤ ਸਿੰਘ ਪੰਮਾ, ਜਿਹੜਾ‘ਰਿਫਰੈਂਡਮ 2020’ ਦੀ ਮੁਹਿੰਮ ਵਿਚ ਸ਼ਾਮਲ ਹੈ, ਨਾਲ ਵੀ ਰੋਮੀ ਦਾ ਸੰਪਰਕ ਰਿਹਾ ਸੀ।ਇਸ ਕੇਸ ਦੀ ਜਾਂਚ ਵਿੱਚ ਸ਼ਾਮਲ ਇੱਕ ਪੁਲਸ ਅਫਸਰਨੇ ਕਿਹਾ ਕਿ ਇਨਾਂ ਸਾਰੇ ਕੇਸਾਂ ਬਾਰੇ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਨੇ ਇੱਕ ਨੋਡਲ ਅਫਸਰ ਬਣਾ ਕੇ ਲਗਾਤਾਰ ਹਾਂਗ ਕਾਂਗ ਕੋਰਟ ਵਿੱਚ ਜਾ ਕੇ ਪੈਰਵੀ ਕਰਦੇ ਹੋਏ ਰੋਮੀ ਦੇ ਖ਼ਿਲਾਫ਼ ਠੋਸਸਬੂਤ ਪੇਸ਼ ਕੀਤੇ ਸਨ।ਹਾਂਗ ਕਾਂਗ ਅਦਾਲਤ ਨੇ ਸਾਰੇ ਸਬੂਤਾਂ ਨਾਲ ਸਹਿਮਤ ਹੋਣ ਤੋਂ ਬਾਅਦ ਰੋਮੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰਨ ਦਾ ਫੈਸਲਾ ਦਿੱਤਾ ਹੈ।