ਸਮੱਗਰੀ-ਓਟਸ ਇੱਕ ਕੱਪ, ਅਖਰੋਟ ਇੱਕ ਵੱਡਾ ਚਮਚ ਬਰੀਕ ਕੱਟੇ ਹੋਏ, ਬਾਦਾਮ ਇੱਕ ਵੱਡਾ ਚਮਚ ਬਰੀਕ ਕੱਟੇ ਹੋਏ, ਤਿਲ ਦੋ ਵੱਡੇ ਚਮਚ, ਘਿਓ ਦੋ ਛੋਟੇ ਚਮਚ, ਗੁੜ, ਇਲਾਇਚੀ ਪਾਊਡਰ ਅੱਧਾ ਛੋਟਾ ਚਮਚ, ਦੁੱਧ ਦੋ ਵੱਡੇ ਚਮਚ ਬਿਨਾਂ ਮਲਾਈ ਦੇ।
ਵਿਧੀ- ਗਰਮ ਪੈਨ ਵਿੱਚ ਓਟਸ ਅਤੇ ਸਾਰੇ ਸੁੱਕੇ ਮੇਵੇ ਭੁੰਨ ਲਓ। ਇਸ ਨੂੰ ਕੱਢ ਕੇ ਠੰਢਾ ਕਰ ਲਓ। ਪੈਨ ਵਿੱਚ ਤਿਲ ਪਾ ਕੇ ਮੱਧਮ ਸੇਕ 'ਤੇ ਭੁੰਨੋ। ਇਸ ਨੂੰ ਕੱਢ ਕੇ ਠੰਢਾ ਕਰੋ। ਗਰਮ ਪੈਨ ਵਿੱਚ ਘਿਓ ਅਤੇ ਗੁੜ ਪਾ ਕੇ ਮਿਲਾਓ ਅਤੇ ਮੱਧਮ ਸੇਕ 'ਤੇ ਇੱਕ ਮਿੰਟ ਤੱਕ ਭੁੰਨੋ। ਇਸ ਵਿੱਚ ਭੁੰਨੇ ਹੋਏ ਓਟਸ, ਸੁੱਕੇ ਮੇਵੇ, ਤਿਲ ਅਤੇ ਇਲਾਇਚੀ ਪਾਊਡਰ ਪਾ ਕੇ ਮਿਲਾਓ। ਫਿਰ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤਿਆਰ ਮਿਸ਼ਰਣ ਦੇ ਲੱਡੂ ਬਣਾ ਲਓ।