Welcome to Canadian Punjabi Post
Follow us on

04

July 2025
 
ਭਾਰਤ

ਰਾਧਾ ਸੁਆਮੀ ਬਾਬੇ ਵੱਲੋਂ ਸਫਾਈ: ਸਿੰਘ ਭਰਾਵਾਂ ਦਾ ਕੋਈ ਪੈਸਾ ਬਾਕੀ ਨਹੀਂ

October 13, 2019 02:49 AM

ਨਵੀਂ ਦਿੱਲੀ, 12 ਅਕਤੂਬਰ (ਪੋਸਟ ਬਿਊਰੋ)- ਦਾਇਚੀ-ਰਨਬੈਕਸੀ ਕੇਸ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਪ੍ਰਮੁੱਖ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਵਾਰ ਨੇ ਦਿੱਲੀ ਹਾਈ ਕੋਰਟ ਵਿੱਚ ਅਪੀਲ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਪਰਵਾਰ ਉੱਤੇ ਆਰ ਸੀ ਹੋਲਡਿੰਗਸ ਪ੍ਰਾਈਵੇਟ ਲਿਮਟਿਡ ਦੀ ਕੋਈ ਬਕਾਇਆ ਨਹੀਂ ਹੈ। ਢਿੱਲੋਂ ਪਰਵਾਰ ਨੇ ਹਾਈ ਕੋਰਟ ਨੂੰ ਕਿਹਾ ਕਿ ਮਾਲਵਿੰਦਰ ਸਿੰਘ ਅਤੇ ਸ਼ਿਵਇੰਦਰ ਅਤੇ ਆਰ ਐਚ ਸੀ ਹੋਲਡਿੰਗਸ ਨੇ ਗਲਤ ਦਾਅਵਾ ਕੀਤਾ ਹੈ ਕਿ ਉਸ ਦਾ ਉਨ੍ਹਾਂ ਉੱਪਰ ਕੋਈ ਪੈਸਾ ਬਕਾਇਆ ਹੈ।
ਵਰਨਣ ਯੋਗ ਹੈ ਕਿ ਜਾਪਾਨ ਦੀ ਕੰਪਨੀ ਦਾਇਚੀ-ਸੈਂਕਿਓ ਵੱਲੋਂ ਰਨਬੈਕਸੀ ਲੈਬਾਰਟਰੀਜ਼ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਅਤੇ ਸ਼ਿਵਇੰਦਰ ਸਿੰਘ ਦੇ ਖਿਲਾਫ 3500 ਕਰੋੜ ਦਾ ਵਿਚੋਲਗੀ ਦਾ ਕੇਸ ਜਿੱਤਣ ਪਿੱਛੋਂ ਅਦਾਲਤ ਨੇ ਇਹ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਸੀ, ਜਿਸ ਬਾਰੇ ਢਿੱਲੋਂ ਪਰਵਾਰ ਨੇ ਇਹ ਅਰਜ਼ੀ ਦਾਖਲ ਕੀਤੀ ਸੀ।
ਦੂਜੇ ਪਾਸੇ ਅਦਾਲਤ ਨੇ ਢਿੱਲੋਂ ਪਰਵਾਰ ਦੀ ਇਸ ਅਰਜ਼ੀ ਬਾਰੇ ਆਰ ਐਚ ਸੀ ਹੋਲਡਿੰਗ, ਸਿੰਘ ਭਰਾਵਾਂ, ਜਿਹੜੇ ਡੇਰਾ ਬਿਆਸ ਦੇ ਪੈਰੋਕਾਰ ਹਨ ਅਤੇ ਦਾਇਚੀ ਦਾ ਜਵਾਬ ਮੰਗਿਆ ਹੈ। ਢਿੱਲੋਂ ਪਰਵਾਰ ਨੇ ਅਦਾਲਤ ਵਿੱਚ ਦੱਸਿਆ ਕਿ ਆਰ ਐਚ ਸੀ ਵੱਲੋਂ ਬਕਾਇਆ ਰਾਸ਼ੀ ਦੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਸ਼ਿਵਇੰਦਰ ਸਿੰਘ ਤੇ ਮਾਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਕੱਲ੍ਹ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਸਾਹਮਣੇ ਆਈ ਹੈ, ਜਿਨ੍ਹਾਂ ਨੂੰ ਕੱਲ੍ਹ ਚਾਰ ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਅਦਾਲਤ ਨੇ ਬੀਤੇ ਸਤੰਬਰ ਵਿੱਚ ਢਿੱਲੋਂ ਪਰਵਾਰ ਸਮੇਤ 55 ਜਣਿਆ ਨੂੰ ਆਰ ਐਚ ਸੀ ਹੋਲਡਿੰਗਸ ਦੀ ਇਹ ਰਕਮ 30 ਦਿਨਾਂ ਵਿੱਚ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਕੋਲ ਜਮ੍ਹਾਂ ਕਰਾਉਣ ਨੂੰ ਕਿਹਾ ਸੀ। ਡੇਰਾ ਬਿਆਸ ਦੇ ਮੁਖੀ ਦੀ ਪਤਨੀ ਸ਼ਬਨਮ ਢਿੱਲੋਂ, ਪੁੱਤਰਾਂ ਗੁਰਕੀਰਤ ਸਿੰਘ ਅਤੇ ਗੁਰਪ੍ਰੀਤ ਸਿੰਘ,ਨੂੰਹ ਨਯਨ ਤਾਰਾ ਢਿੱਲੋਂ ਅਤੇ ਫੋਰਟਿਸ ਐਫ ਐਲ ਟੀ ਲਿਮਟਿਡ ਦੇ ਰਾਜਨ ਢੱਲ ਚੈਰੀਟੇਬਲ ਟਰੱਸਟ ਤੋਂ ਇਲਾਵਾ ਹੋਰਨਾਂ ਨੇ ਅਰਜ਼ੀ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ 'ਤੇ ਆਰ ਐਚ ਸੀ ਦਾ ਕੋਈ ਬਕਾਇਆ ਨਹੀਂ ਹੈ। ਅਦਾਲਤ ਨੇ ਉਨ੍ਹਾਂ ਨੂੰ ਮਾਲਵਿੰਦਰ, ਆਰ ਐਚ ਸੀ ਹੋਲਡਿੰਗਸ, ਆਕਸਰ ਇਨਵੈਸਮੈਂਟਸ ਲਿਮਟਿਡ ਅਤੇ ਸਬੰਧਿਤ ਕੰਪਨੀਆਂ ਨਾਲ ਉਨ੍ਹਾਂ ਦੇ ਲੈਣ-ਦੇਣ ਦੇ ਐਫੀਡੇਵਿਟ ਦੋ ਹਫਤਿਆਂ ਵਿੱਚ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਮਾਲਵਿੰਦਰ ਸਿੰਘ, ਆਰ ਐਚ ਸੀ ਹੋਲਡਿੰਗਸ ਅਤੇ ਆਸਕਰ ਇਨਵੈਸਮੈਂਟਸ ਲਿਮਟਿਡ ਨੂੰ ਵੀ ਏਦਾਂਦੇ ਐਫੀਡੇਵਿਟ ਪੇਸ਼ ਕਰਨ ਨੂੰ ਕਿਹਾ ਹੈ। ਅਦਾਲਤ ਨੇ ਕਿਹਾ ਕਿ 14 ਨਵੰਬਰ ਦੀ ਅਗਲੀ ਸੁਣਵਾਈ ਦੌਰਾਨ ਤੀਸਰੇ ਪੱਖ ਦੇ ਲੋਕ, ਮਾਲਵਿੰਦਰ, ਆਰ ਐਚ ਸੀ ਹੋਲਡਿੰਗਸ ਤੇ ਆਸਕਰ ਇਨਵੈਸਮੈਂਟ ਲਿਮਟਿਡ ਪੇਸ਼ ਹੋਣ। ਇਸ ਤੋਂ ਪਹਿਲਾਂ ਅਦਾਲਤ ਨੇ ਸਿੰਘ ਭਰਾਵਾਂ ਅਤੇ ਹੋਰਨਾਂ 'ਤੇ ਸ਼ੇਅਰ, ਚੱਲ ਅਤੇ ਅਚੱਲ ਜਾਇਦਾਦ ਵੇਚਣ 'ਤੇ ਰੋਕ ਲਾਈ ਸੀ। ਜਦੋਂ ਸਿੰਗਾਪੁਰ ਦੀ ਇੱਕ ਆਰਬਿਟ੍ਰੇਸ਼ਨ ਟ੍ਰਿਬਿਊਨਲ ਨੇ ਦਾਇਚੀ ਦੇ ਹੱਕ ਵਿੱਚ ਕੇਸ ਸੁਣਾਇਆ ਤਾਂ ਦਾਇਚੀ ਵੱਲੋਂ ਆਪਣਾ ਮੁਆਵਜ਼ਾ ਲੈਣ ਲਈ ਕੀਤੀ ਅਪੀਲ ਦੌਰਾਨ ਸਿੰਘ ਭਰਾਵਾਂ ਨੇ ਅਦਾਲਤ ਵਿੱਚ ਸੀਲ ਬੰਦ ਲਿਫਾਫੇ ਵਿੱਚ ਆਪਣੀ ਜਾਇਦਾਦ ਦਾ ਖੁਲਾਸਾ ਕੀਤਾ ਸੀ। ਸਿੰਗਾਪੁਰ ਦੀ ਇੱਕ ਆਰਬੀਟ੍ਰੇਸ਼ਨ ਟਿ੍ਰਬਿਊਨਲ ਨੇ ਸਿੰਘ ਭਰਾਵਾਂ ਦੇ ਖਿਲਾਫ ਜਾਪਾਨੀ ਕੰਪਨੀ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ ਜਿਸ ਵਿੱਚ ਜਾਪਾਨੀ ਕੰਪਨੀ ਨੇ ਦੋਸ਼ ਲਾਇਆ ਸੀ ਕਿ ਸਿੰਘ ਭਰਾਵਾਂ ਨੇ ਰਨਬੈਕਸੀ ਦੇ ਸ਼ੇਅਰ ਵੇਚਣ ਸਮੇਂ ਇਹ ਗੱਲ ਲੁਕਾਈ ਸੀ ਕਿ ਕੰਪਨੀ ਦਾ ਅਮਰੀਕਾ ਵਿੱਚ ਕੇਸ ਚੱਲਦਾ ਹੈ। ਇਸ ਪਿੱਛੋਂ ਦਿੱਲੀ ਹਾਈ ਕੋਰਟ ਨੇ ਵੀ ਦਾਇਚੀ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ