ਕਈ ਵਾਰ ਲੜਕੀਆਂ ਜਲਦਬਾਜ਼ੀ ਵਿੱਚ ਕਾਜਲ ਲਗਾ ਲੈਂਦੀਆਂ ਹਨ ਜਿਸ ਕਾਰਨ ਉਹ ਖਰਾਬ ਦਿਸਦੀਆਂ ਹਨ। ਪੇਸ਼ ਹਨ ਕੁਝ ਟਿਪਸ :
* ਕਾਜਲ ਲਾਉਣ ਤੋਂ ਪਹਿਲਾਂ ਅੱਖਾਂ ਦੇ ਹੇਠਾਂ ਦੀ ਸਕਿਨ ਨੂੰ ਹਲਕਾ ਜਿਹਾ ਖਿੱਚ ਲਓ। ਇਸ ਨਾਲ ਕਾਜਲ ਲਾਉਣਾ ਆਸਾਨ ਹੋਵੇਗਾ। ਕਾਜਲ ਲਾਉਂਦੇ ਸਮੇਂ ਹਮੇਸ਼ਾ ਅੱਖਾਂ ਦੇ ਅੰਦਰ ਤੋਂ ਸ਼ੁਰੂ ਕਰ ਕੇ ਬਾਹਰ ਵੱਲ ਲਗਾਓ।
* ਅੱਜਕੱਲ੍ਹ ਫੈਸ਼ਨ ਦੇ ਮੁਤਾਬਕ ਡ੍ਰੈਸ ਨਾਲ ਮੈਚਿੰਗ ਕਾਜਲ ਪੈਨਸਿਲ ਵੀ ਮਿਲਣ ਲੱਗੀਆਂ ਹਨ, ਪਰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਅੱਖਾਂ ਦੇ ਹੇਠਾਂ ਹਮੇਸ਼ਾ ਬਲੈਕ ਕਲਰ ਦਾ ਕਾਜਲ ਹੀ ਲਗਾਇਆ ਜਾਏ।
* ਕੁਝ ਲੜਕੀਆਂ ਅੱਖਾਂ ਨੂੰ ਵੱਡਾ ਦਿਖਾਉਣ ਦੇ ਲਈ ਕਾਜਲ ਮੋਟਾ ਕਰ ਕੇ ਲਾ ਲੈਂਦੀਆਂ ਹਨ। ਇਸ ਨਾਲ ਅੱਖਾਂ ਦੀ ਨੈਚੁਰਲ ਸ਼ੇਪ ਖਰਾਬ ਹੋ ਜਾਂਦੀ ਹੈ ਅਤੇ ਅੱਖਾਂ ਮੋਟੀਆਂ ਦਿਸਣ ਦੀ ਬਜਾਏ ਜ਼ਿਆਦਾ ਛੋਟੀਆਂ ਲੱਗਦੀਆਂ ਹਨ।
* ਕਈ ਵਾਰ ਲੜਕੀਆਂ ਕਾਜਲ ਪੈਨਸਿਲ ਸ਼ਾਰਪ ਕਰਨਾ ਭੁੱਲ ਜਾਂਦੀਆਂ ਹਨ। ਪੈਨਸਿਲ ਜੇ ਸ਼ਾਰਪ ਨਾ ਹੋਵੇਗੀ ਤਾਂ ਕਾਜਲ ਦੀ ਸ਼ੇਪ ਬਣਾਉਣ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ। ਮੇਕਅਪ ਕਰਨ ਤੋਂ ਪਹਿਲਾਂ ਕਾਜਲ ਪੈਨਸ਼ਿਲ ਸ਼ਾਰਪ ਕਰ ਲਓ।