-ਪ੍ਰੀਮੀਅਰ ਨੇ ਓਂਟਾਰੀਓ ਦੇ ਵਿਗਿਆਨੀਆਂ ਨੂੰ ਦਿੱਤੀ ਚੇਤਾਵਨੀ
ਓਂਟਾਰੀਓ, 13 ਅਗਸਤ (ਪੋਸਟ ਬਿਊਰੋ) : ਪ੍ਰੀਮੀਅਰ ਡੱਗ ਫੋਰਡ ਨੇ ਓਂਟਾਰੀਓ ਦੇ ਵਿਗਿਆਨੀਆਂ ਨੂੰ ਚੇਤਾਵਨੀ ਦਿੱਤੀ ਹੈ ਜੋ ਖੋਜ ਪ੍ਰਯੋਗਾਂ ਵਿੱਚ ਬਿੱਲੀਆਂ ਅਤੇ ਕੁੱਤਿਆਂ ਦੀ ਵਰਤੋਂ ਕਰਨ ਦੀ ਪ੍ਰਕਿਰਿਆ ਨੂੰ ਬੰਦ ਕੀਤਾ ਜਾਵੇ। ਫੋਰਡ ਨੇ ਕਿਹਾ ਕਿ ਲੰਡਨ ਦੇ ਲਾਸਨ ਰਿਸਰਚ ਇੰਸਟੀਚਿਊਟ ਅਤੇ ਸੇਂਟ ਜੋਸਫ਼ ਹੈਲਥ ਕੇਅਰ ਲੰਡਨ ਵੱਲੋਂ ਮਨਜ਼ੂਰੀ ਦਿੱਤੀ ਗਈ ਦਿਲ ਦੀ ਜਾਂਚ ਵਿੱਚ ਬੀਗਲਾਂ (ਕੁੱਤੇ ਦੀ ਨਸਲ) ਦੀ ਵਰਤੋਂ ਨਾਮਨਜ਼ੂਰ ਹੈ ਅਤੇ ਕੁਝ ਜਾਨਵਰਾਂ 'ਤੇ ਟੈਸਟਿੰਗ 'ਤੇ ਪਾਬੰਦੀ ਲਗਾਉਣ ਲਈ ਕਾਨੂੰਨ ਪੇਸ਼ ਕਰਨ ਦਾ ਵਾਅਦਾ ਕੀਤਾ ਹੈ।
ਫੋਰਡ ਦੀਆਂ ਇਹ ਟਿੱਪਣੀਆਂ ਟੋਰਾਂਟੋ ਯੂਨੀਵਰਸਿਟੀ ਦੇ ਡੈਲਾ ਲਾਨਾ ਸਕੂਲ ਆਫ਼ ਪਬਲਿਕ ਹੈਲਥ ਵਿਖੇ ਇਨਵੈਸਟੀਗੇਟਿਵ ਜਰਨਲਿਜ਼ਮ ਬਿਊਰੋ ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਇੱਕ ਲੇਖ ਨਾਲ ਸਬੰਧਤ ਹਨ, ਜਿਸ ਵਿੱਚ ਖੁਲਾਸਾ ਹੋਇਆ ਸੀ ਕਿ ਦਿਲ ਦੇ ਅਧਿਐਨ ਵਿੱਚ ਕੁੱਤਿਆਂ ਦੀ ਵਰਤੋਂ ਸਾਲਾਂ ਤੋਂ ਕੀਤੀ ਜਾ ਰਹੀ ਹੈ। ਲੇਖ ਦੇ ਅਨੁਸਾਰ, ਖੋਜਕਰਤਾ ਕੁੱਤਿਆਂ ਨੂੰ ਈਥਨਾਈਜ਼ ਕਰਨ ਅਤੇ ਹੋਰ ਅਧਿਐਨ ਲਈ ਉਨ੍ਹਾਂ ਅੰਗਾਂ ਨੂੰ ਹਟਾਉਣ ਤੋਂ ਪਹਿਲਾਂ ਕੁੱਤਿਆਂ ਅਤੇ ਕਤੂਰਿਆਂ ਵਿੱਚ ਤਿੰਨ ਘੰਟੇ ਦੇ ਦਿਲ ਦੇ ਦੌਰੇ ਪੈਦਾ ਕਰ ਰਹੇ ਸਨ।
ਫੋਰਡ ਨੇ ਕਿਹਾ ਕਿ ਇਹ ਬਿਲਕੁਲ ਨਾਮਨਜ਼ੂਰ ਹੈ। ਕਲਪਨਾ ਕਰੋ ਕਿ ਤੁਹਾਡਾ ਛੋਟਾ ਕੁੱਤਾ ਉੱਥੇ ਹੈ ਅਤੇ ਉਹ ਉਸਨੂੰ ਦਿਲ ਦਾ ਦੌਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਮਾੜੀ ਗੱਲ ਹੈ, ਇਹ ਭਿਆਨਕ ਅਤੇ ਗ਼ੈਰ ਮਨੁੱਖੀ ਹੈ।
ਉੱਧਰ, ਲਾਸਨ ਰਿਸਰਚ ਇੰਸਟੀਚਿਊਟ ਦੇ ਸੀਈਓ ਰਾਏ ਬਟਲਰ ਨੇ ਸਟਾਫ ਨੂੰ ਵਧੇਰੇ ਪਾਰਦਰਸ਼ਤਾ ਦਾ ਵਾਅਦਾ ਕਰਦਿਆਂ ਲਿਖਿਆ ਕਿ ਕੰਮ ਨੂੰ ਅੰਦਰੂਨੀ ਜਾਨਵਰ ਨੈਤਿਕਤਾ ਕਮੇਟੀ ਵੱਲੋ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋ ਕੈਨੇਡੀਅਨ ਜਾਨਵਰ ਭਲਾਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੀ ਹੈ। ਲਾਸਨ ਵਿਖੇ ਜਾਨਵਰਾਂ ‘ਤੇ ਖੋਜ ਬਹੁਤ ਜ਼ਿਆਦਾ ਨਿਯੰਤ੍ਰਿਤ ਕੀਤੀ ਜਾਂਦੀ ਹੈ ਅਤੇ ਸਿਰਫ਼ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਵਿਗਿਆਨਕ ਤੌਰ 'ਤੇ ਜ਼ਰੂਰੀ ਹੋਵੇ ਅਤੇ ਇਸ ਤੋਂ ਪਹਿਲਾਂ ਹੋਰ ਸਾਰੇ ਵਿਕਲਪਾਂ 'ਤੇ ਵਿਚਾਰ ਕੀਤਾ ਜਾਂਦਾ ਹੈ।