ਓਟਵਾ, 7 ਜੁਲਾਈ (ਪੋਸਟ ਬਿਊਰੋ): ਨਿਊ ਲੰਡਨ ਬੇ ਵਿੱਚ ਫ੍ਰੈਂਚ ਰਿਵਰ, ਪੀ.ਈ.ਆਈ. ਦੇ ਨੇੜੇ ਸਮੁੰਦਰ ਵਿੱਚ ਮੱਛੀਆਂ ਫੜ੍ਹਨ ਵਾਲੇ ਚਾਰਟਰ 'ਤੇ ਸਵਾਰ ਯਾਤਰੀਆਂ ਨੇ ਇੱਕ ਦੁਰਲੱਭ ਬਾਸਕਿੰਗ ਸ਼ਾਰਕ ਦੇਖਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਿਕ ਡੌਨ ਗੌਥੀਅਰ ਅਤੇ ਉਸਦੇ ਦੋਸਤ ਮੱਛੀਆਂ ਫੜ੍ਹਨ ਲਈ ਸਮੁੰਦਰ ਵਿਚ ਸਨ। ‘ਹੋਲੀ ਸ਼ੂਗਰ’ ਮੁਤਾਬਿਕ ਗੌਥੀਅਰ ਵੱਲੋਂ ਵਿਸ਼ਾਲ ਆਕਾਰ ਵਾਲੀ ਸ਼ਾਰਕ ਦੀ ਵੀਡੀਓ ਪੇਸ਼ ਕੀਤੀ ਗਈ ਹੈ। ਵੀਡੀਓ ਵਿਚ ਕੁਝ ਸਕਿੰਟਾਂ ਬਾਅਦ, ਇੱਕ ਵਿਸ਼ਾਲ ਫਿਨ ਪਾਣੀ ਦੀ ਸਤ੍ਹਾ `ਤੇ ਆ ਗਿਆ। ਸ਼ਾਰਕ ਕਿਸ਼ਤੀ ਦੇ ਨਾਲ-ਨਾਲ ਕਾਫੀ ਦੇਰ ਤੱਕ ਤੈਰਦੀ ਰਹੀ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਾਰਕ 20 ਤੋਂ 30 ਫੁੱਟ ਲੰਬੀ ਹੈ।
ਫਿਸ਼ਰੀਜ਼ ਐਂਡ ਓਸ਼ੀਅਨਜ਼ ਕੈਨੇਡਾ ਦਾ ਕਹਿਣਾ ਹੈ ਕਿ ਬਾਸਕਿੰਗ ਸ਼ਾਰਕ, ਵ੍ਹੇਲ ਸ਼ਾਰਕ ਤੋਂ ਬਾਅਦ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਮੱਛੀ ਹੈ। ਇਨ੍ਹਾਂ ਨੂੰ ਸ਼ੰਕੂਦਾਰ ਨੱਕ, ਗਰਦਨ ਦੁਅੇ ਵੱਡੇ ਗਲਫੜੇ ਅਤੇ ਚੌੜੇ ਮੂੰਹਾਂ ਨਾਲ ਪਛਾਣਿਆ ਜਾਂਦਾ ਹੈ। ਇਹ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਬਹੁਤ ਜਿ਼ਆਦਾ ਹਨ।