Welcome to Canadian Punjabi Post
Follow us on

06

June 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਊਸ ਆਫ਼ ਕਾਮਨਜ਼ `ਚ ਦਿੱਤੀ ਆਪਣੀ ਪਹਿਲੀ ਸਪੀਚ, ਸਾਰੇ ਕੈਨੇਡੀਅਨਜ਼ ਦਾ ਕੀਤਾ ਧੰਨਵਾਦ

May 26, 2025 11:19 PM

ਓਟਵਾ, 26 ਮਈ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਮਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਆਪਣਾ ਪਹਿਲਾ ਭਾਸ਼ਣ ਦਿੱਤਾ। ਕਾਰਨੀ ਓਟਵਾ ਦੀ ਨੇਪੀਅਨ ਰਾਈਡਿੰਗ ਤੋਂ ਐਮਪੀ ਚੁਣੇ ਗਏ ਹਨ। ਆਪਣੇ ਭਾਸ਼ਣ ਦੀ ਸ਼ੁਰੂਆਤ ਉਨ੍ਹਾਂ ਨੇ ਆਪਣੀ ਰਾਈਡਿੰਗ ਦੇ ਲੋਕਾਂ ਦੇ ਧੰਨਵਾਦ ਨਾਲ ਕੀਤੀ।
ਫਿਰ ਉਨ੍ਹਾਂ ਨੇ ਸਾਰੇ ਕੈਨੇਡੀਅਨਜ਼ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਨਾ ਸਿਰਫ਼ ਇਸ ਸਰਕਾਰ ਵਿਚ ਭਰੋਸਾ ਜਤਾਇਆ ਸਗੋਂ ਆਪੋ ਆਪਣੇ ਨੁਮਾਇੰਦਿਆਂ ਵਿਚ ਭਰੋਸਾ ਜਤਾ ਕੇ ਅਤੇ ਉਨ੍ਹਾਂ ਨੂੰ ਚੁਣਕੇ ਹਾਊਸ ਵਿਚ ਨੁਮਾਇੰਦਗੀ ਲਈ ਭੇਜਿਆ ਹੈ।
ਕਾਰਨੀ ਨੇ ਸਦਨ ਦੇ ਨਵੇਂ ਸਪੀਕਰ ਫਰਾਂਸਿਸ ਸਕਾਰਪਾਲੇਗੀਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਾਰੇ ਐਮਪੀਜ਼ ਅਤੇ ਸਪੀਕਰ ਤੋਂ ਬਹੁਤ ਕੁਝ ਸਿੱਖਣਗੇ। ਉਨ੍ਹਾਂ ਸਵੀਕਾਰ ਕੀਤਾ ਕਿ ਉਹ ਗ਼ਲਤੀਆਂ ਵੀ ਕਰ ਸਕਦੇ ਹਨ ਅਤੇ ਸਮੇਂ ਸਿਰ ਉਨ੍ਹਾਂ ਨੂੰ ਦੁਰੁਸਤ ਕਰਦੇ ਰਹਿਣਗੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਜੀ-7 ਸੰਮੇਲਨ ਲਈ ਸੱਦਾ ਭੇਜਿਆ ਕੈਨੇਡਾ 'ਚ ਨਵਾਂ ਇੰਮੀਗ੍ਰੇਸ਼ਨ ਬਿੱਲ ਪੇਸ਼, ਅਧਿਕਾਰੀਆਂ ਨੂੰ ਵਧੇਰੇ ਅਧਿਕਾਰ ਦੇਵੇਗਾ ਬਿੱਲ ਸੀ-2 ਪ੍ਰੀਮੀਅਰ ਸਮਿੱਥ ਨੇ ਐਡਮਿੰਟਨ ਆਇਲਰਜ਼ ਦੀ ਗੇਮ ਦੇਖਣ ਲਈ ਪ੍ਰਧਾਨ ਮੰਤਰੀ ਕਾਰਨੀ ਨੂੰ ਦਿੱਤਾ ਸੱਦਾ ਅਪ੍ਰੈਲ ਵਿਚ ਕੈਨੇਡਾ ਦਾ ਮਾਲ ਵਪਾਰ ਘਾਟਾ 7.1 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ `ਤੇ ਪਹੁੰਚਿਆ ਅਮਰੀਕੀਆਂ ਨਾਲ ਗੱਲਬਾਤ ਵਿੱਚ ਹੋਈ ਹੈ ਪ੍ਰਗਤੀ : ਸਮਿਥ ਰੈਸਟੋਰੈਂਟਾਂ ਤੋਂ ਜ਼ਬਰਨ ਵਸੂਲੀ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, 13 ਸ਼ੱਕੀ ਗ੍ਰਿਫ਼ਤਾਰ ਕਿਊਬੈਕ ਪੁਲਿਸ ਨੇ ਗ੍ਰੇਨਵਿਲ-ਸੁਰ-ਲਾ-ਰੂਜ ਵਿੱਚ ਲਾਪਤਾ ਰਾਫਟਰ ਦੀ ਭਾਲ ਕੀਤੀ ਸਸਪੈਂਡ ਓਟਵਾ ਪਬਲਿਕ ਸਕੂਲ ਟਰੱਸਟੀ ਡਾ. ਕਪਲਾਨ-ਮਿਰਥ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਕੈਂਬਰਿਜ `ਚ ਬਿਨ੍ਹਾਂ ਮਨਜ਼ੂਰੀ ਵਾਲੇ ਕਾਰ ਸੰਮੇਲਨ ਪ੍ਰਬੰਧਕਾਂ `ਤੇ ਲੱਗੇ ਕਈ ਉਲੰਘਣਾਵਾਂ ਦੇ ਦੋਸ਼ ਦੱਖਣੀ ਓਟਵਾ ਵਿੱਚ ਵਿਅਕਤੀ `ਤੇ ਲੱਗਾ ਔਰਤ ਦੇ ਸੈਕੰਡ ਡਿਗਰੀ ਕਤਲ ਦਾ ਦੋਸ਼