Welcome to Canadian Punjabi Post
Follow us on

06

June 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਅਗਲੇ ਕੁਝ ਹਫ਼ਤੇ ਰੁਝੇਵਿਆਂ ਲਈ ਤਿਆਰ ਰਹਿਣ ਸੰਸਦ ਮੈਂਬਰ : ਕਾਰਨੀ

May 26, 2025 05:29 AM

-ਦੇਸ਼ ਪ੍ਰਤੀ ਦ੍ਰਿਸ਼ਟੀਕੋਣ ਦ੍ਰਿੜਤਾ ਨਾਲ ਲਾਗੂ ਕਰਨ ਦੀ ਗੱਲ ਦੁਹਰਾਈ
ਓਟਵਾ, 26 ਮਈ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਕਾਕਸ ਨੂੰ ਸੰਸਦ ਦੇ ਮੁੜ ਖੁੱਲ੍ਹਣ 'ਤੇ ਬਹੁਤ ਜਿ਼ਆਦਾ ਰੁਝੇਵਿਆਂ ਵਾਲੇ ਕੁਝ ਹਫ਼ਤਿਆਂ ਅਤੇ ਮਹੀਨਿਆਂ ਲਈ ਤਿਆਰ ਰਹਿਣ ਲਈ ਕਿਹਾ ਹੈ ਤੇ ਦੇਸ਼ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਤੁਰੰਤ ਅਤੇ ਦ੍ਰਿੜਤਾ ਨਾਲ ਲਾਗੂ ਕਰਨ ਦਾ ਵਾਅਦਾ ਕੀਤਾ। ਬੀਤੇ ਦਿਨ ਕਾਕਸ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਲਿਬਰਲ ਘੱਟ ਗਿਣਤੀ ਸਰਕਾਰ ਜੀਵਨ ਨੂੰ ਤੁਰੰਤ ਹੋਰ ਕਿਫਾਇਤੀ ਬਣਾਉਣ ਬਾਰੇ ਕਈ ਕਾਨੂੰਨ ਪੇਸ਼ ਕਰੇਗੀ, ਜਿਸ ਵਿੱਚ ਟੈਕਸ ਕਟੌਤੀ ਕਾਨੂੰਨ ਵੀ ਸ਼ਾਮਲ ਹਨ।
ਫ੍ਰੈਂਚ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰੀ ਰਾਸ਼ਟਰੀ ਹਿੱਤ ਵਿੱਚ ਮੰਨੇ ਜਾਣ ਵਾਲੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਤੇਜ਼ ਕਰਨ ਲਈ ਕਾਨੂੰਨ ਪੇਸ਼ ਕਰਨਗੇ। ਕਾਰਨੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸੰਯੁਕਤ ਰਾਜ ਅਮਰੀਕਾ ਨਾਲ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ ਦੀ ਗੱਲਬਾਤ ਅਤੇ ਭਰੋਸੇਯੋਗ ਵਪਾਰਕ ਸਹਿਯੋਗੀਆਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਅੰਤ ਵਿੱਚ ਕਾਰਨੀ ਨੇ ਕੈਨੇਡਾ ਦਿਵਸ ਤੱਕ ਅੰਤਰ-ਸੂਬਾਈ ਵਪਾਰ ਰੁਕਾਵਟਾਂ ਨੂੰ ਘਟਾਉਣ ਅਤੇ ਆਮਦਨ-ਟੈਕਸ ਵਿੱਚ ਕਟੌਤੀ ਲਿਆਉਣ ਦਾ ਵਾਅਦਾ ਵੀ ਕੀਤਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਜੀ-7 ਸੰਮੇਲਨ ਲਈ ਸੱਦਾ ਭੇਜਿਆ ਕੈਨੇਡਾ 'ਚ ਨਵਾਂ ਇੰਮੀਗ੍ਰੇਸ਼ਨ ਬਿੱਲ ਪੇਸ਼, ਅਧਿਕਾਰੀਆਂ ਨੂੰ ਵਧੇਰੇ ਅਧਿਕਾਰ ਦੇਵੇਗਾ ਬਿੱਲ ਸੀ-2 ਪ੍ਰੀਮੀਅਰ ਸਮਿੱਥ ਨੇ ਐਡਮਿੰਟਨ ਆਇਲਰਜ਼ ਦੀ ਗੇਮ ਦੇਖਣ ਲਈ ਪ੍ਰਧਾਨ ਮੰਤਰੀ ਕਾਰਨੀ ਨੂੰ ਦਿੱਤਾ ਸੱਦਾ ਅਪ੍ਰੈਲ ਵਿਚ ਕੈਨੇਡਾ ਦਾ ਮਾਲ ਵਪਾਰ ਘਾਟਾ 7.1 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ `ਤੇ ਪਹੁੰਚਿਆ ਅਮਰੀਕੀਆਂ ਨਾਲ ਗੱਲਬਾਤ ਵਿੱਚ ਹੋਈ ਹੈ ਪ੍ਰਗਤੀ : ਸਮਿਥ ਰੈਸਟੋਰੈਂਟਾਂ ਤੋਂ ਜ਼ਬਰਨ ਵਸੂਲੀ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰਵਾਈ, 13 ਸ਼ੱਕੀ ਗ੍ਰਿਫ਼ਤਾਰ ਕਿਊਬੈਕ ਪੁਲਿਸ ਨੇ ਗ੍ਰੇਨਵਿਲ-ਸੁਰ-ਲਾ-ਰੂਜ ਵਿੱਚ ਲਾਪਤਾ ਰਾਫਟਰ ਦੀ ਭਾਲ ਕੀਤੀ ਸਸਪੈਂਡ ਓਟਵਾ ਪਬਲਿਕ ਸਕੂਲ ਟਰੱਸਟੀ ਡਾ. ਕਪਲਾਨ-ਮਿਰਥ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਕੈਂਬਰਿਜ `ਚ ਬਿਨ੍ਹਾਂ ਮਨਜ਼ੂਰੀ ਵਾਲੇ ਕਾਰ ਸੰਮੇਲਨ ਪ੍ਰਬੰਧਕਾਂ `ਤੇ ਲੱਗੇ ਕਈ ਉਲੰਘਣਾਵਾਂ ਦੇ ਦੋਸ਼ ਦੱਖਣੀ ਓਟਵਾ ਵਿੱਚ ਵਿਅਕਤੀ `ਤੇ ਲੱਗਾ ਔਰਤ ਦੇ ਸੈਕੰਡ ਡਿਗਰੀ ਕਤਲ ਦਾ ਦੋਸ਼