Welcome to Canadian Punjabi Post
Follow us on

06

June 2025
ਬ੍ਰੈਕਿੰਗ ਖ਼ਬਰਾਂ :
 
ਪੰਜਾਬ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨਲ ਟਰੱਸਟ ਦੀ ਹੋਈ ਮੀਟਿੰਗ

May 25, 2025 07:26 AM

ਦਸੂਹਾ, 25 ਮਈ (ਗਿਆਨ ਸਿੰਘ): ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨਲ ਟਰਸਟ ਸਿੰਘਪੁਰ ਮੁਕੇਰੀਆਂ ਦਸੂਹਾ ਦੀ ਮੀਟਿੰਗ ਹਰਦੇਵ ਸਿੰਘ ਕੌਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਵੇਂ ਕਾਰਜ ਆਰੰਭ ਕਰਨ ਲਈ ਅਤੇ ਪ੍ਰਬੰਧ ਕਰਨ ਲਈ ਵਿਚਾਰ ਵਟਾਂਦਰਾ ਕਰਨ ਉਪਰੰਤ ਬਹੁਤ ਹੀ ਸੂਝਵਾਨ ਵਿਅਕਤੀਆਂ ਦੀ ਵੱਖ-ਵੱਖ ਥਾਵਾਂ ਤੋਂ ਚੋਣ ਕੀਤੀ ਗਈ। ਗੁਰਦੇਵ ਸਿੰਘ ਦਿੱਲੀ ਉਹਨਾਂ ਨੂੰ ਰਾਮਗੜ੍ਹੀਆ ਕੌਮ ਦਾ ਇਤਿਹਾਸ ਲਿਖਣ ਲਈ ਕਿਹਾ ਗਿਆ। ਪ੍ਰਭ ਸਿਮਰਨ ਸਿੰਘ ਪਟਿਆਲਾ ਤੋਂ ਉਹਨਾਂ ਨੂੰ ਕਿਲ੍ਹੇ ਦੇ ਗੇਟ ਦਾ ਡਿਜ਼ਾਇਨ ਤਿਆਰ ਕਰਨ ਲਈ ਕਿਹਾ ਗਿਆ । ਬੀਬੀ ਪ੍ਰੀਤੀ ਸਿੰਘ ਹੁਸਿ਼ਆਰਪੁਰ ਨੂੰ ਮੀਟਿੰਗ ਹਾਲ ਅਤੇ ਸਟੈਚੂ ਦੇ ਫੌਨਡੀਸ਼ਨ ਦਾ ਨਕਸ਼ਾ ਤਿਆਰ ਕਰਨ ਲਈ ਕਿਹਾ ਗਿਆ। ਚੰਨੀ ਟਕੌਲੀਆ ਜਲੰਧਰ ਜਿਨ੍ਹਾਂ ਨੂੰ ਇਤਿਹਾਸਕ ਵਸਤਾਂ ਅਤੇ ਇਤਿਹਾਸ ਨੂੰ ਸਾਂਭਣ ਲਈ ਮਿਊਜ਼ੀਅਮ ਦਾ ਡਿਜ਼ਾਇਨ ਤਿਆਰ ਕਰਨ ਲਈ ਕਿਹਾ ਗਿਆ। ਮੱਖਣ ਸਿੰਘ ਮੁਕੇਰੀਆਂ ਨੂੰ ਇਤਿਹਾਸਕ ਖੂਹ ਤੇ ਮੀਨਾਰ ਅਤੇ ਨਿਸ਼ਾਨ ਸਾਹਿਬ ਜੀ ਦੇ ਥੜ੍ਹੇ ਦਾ ਡਿਜ਼ਾਈਨ ਤਿਆਰ ਕਰਨ ਲਈ ਕਿਹਾ ਗਿਆ।
ਪਹਿਲਾਂ ਸਭ ਦਾ ਭਰਵਾਂ ਸਵਾਗਤ ਕੀਤਾ ਗਿਆ ਉਪਰੰਤ ਟਰੱਸਟ ਵੱਲੋਂ ਇਹਨਾਂ ਪੰਜਾਂ ਆਰਟੀਟੈਕਟਸ ਨੂੰ ਟਰੱਸਟ ਅੰਦਰ ਪੱਕੇ ਤੌਰ ਤੇ ਮੈਂਬਰ ਬਣਾਇਆ ਗਿਆ। ਇਹਨਾਂ ਨਵੇੰ ਮੈਂਬਰਜ ਨੇ ਇਸ ਇਤਿਹਾਸਕ ਜਗ੍ਹਾ ਦੀ ਬਹੁਤ ਸ਼ਲਾਘਾ ਕੀਤੀ ਅਤੇ ਸਾਰੇ ਹੀ ਕਿਲ੍ਹੇ ਦਾ ਨਰੀਖਣ ਕੀਤਾ। ਇਨ੍ਹਾਂ ਸਾਰੇ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸਨਮਾਨਿਤ ਕੀਤਾ ਗਿਆ। ਇਹਨਾਂ ਮੈਂਬਰਾਂ ਨੇ ਭਰੋਸਾ ਦਿੱਤਾ ਕਿ ਬਹੁਤ ਜਲਦੀ ਜੋ ਜੋ ਜਿ਼ੰਮੇਵਾਰੀਆਂ ਮਿਲੀਆਂ ਹਨ ਉਹਨਾਂ ਤੇ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਵਾਈਸ ਚੇਅਰਮੈਨ ਪ੍ਰਦੀਪ ਸਿੰਘ ਪਲਾਹਾ, ਹਰਬੰਸ ਸਿੰਘ ਟਾਂਡਾ ਪ੍ਰਧਾਨ, ਦਵਿੰਦਰ ਸਿੰਘ ਜਨਰਲ ਸਕੱਤਰ, ਲਖਵੀਰ ਸਿੰਘ ਕੈਸ਼ੀਅਰ, ਕਾਬਲ ਸਿੰਘ ਜਨਰਲ ਮੈਨੇਜਰ, ਜਸਵੰਤ ਸਿੰਘ ਭੋਗਲ, ਦਲਜੀਤ ਸਿੰਘ ਦਸੂਹਾ, ਸ਼ਰਨਜੀਤ ਸਿੰਘ ਮੁਕੇਰੀਆਂ, ਗੁਰਮੁਖ ਸਿੰਘ ਸਿੰਘਪੁਰ, ਬੱਬੂ ਘੋਗਰਾ, ਬੀਬੀਆਂ ਦਾ ਜੱਥਾ ਹਾਜ਼ਰ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਤੇ ਲਗਾਏ ਪੌਦੇ ਯੁੱਧ ਨਸ਼ਿਆਂ ਵਿਰੁੱਧ: ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਰੋਡਮੈਪ ਤਿਆਰ ਯੁੱਧ ਨਸ਼ਿਆਂ ਵਿਰੁੱਧ: ਅਤਿ- ਆਧੁਨਿਕ ਏ.ਐਨ.ਟੀ.ਐਫ. ਰੇਂਜ ਦਫਤਰ ਦਾ ਪਟਿਆਲਾ ਵਿੱਚ ਉਦਘਾਟਨ ਕਰਜ਼ਾ ਮੁਆਫ਼ੀ ਨਾਲ 2 ਦਹਾਕਿਆਂ ਤੋਂ ਵਿੱਤੀ ਬੋਝ ਨਾਲ ਜੂਝ ਰਹੇ ਹਜ਼ਾਰਾਂ ਪਰਿਵਾਰਾਂ ਨੂੰ ਮਿਲੀ ਰਾਹਤ : ਹਰਪਾਲ ਸਿੰਘ ਚੀਮਾ ਹਰਚੰਦ ਸਿੰਘ ਬਰਸਟ ਨੇ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਖਿਡਾਰੀਆਂ ਦਾ ਵਧਾਇਆ ਹੌਂਸਲਾ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ-ਆਈਐਸਆਈ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਤਰਨ ਤਾਰਨ ਨਿਵਾਸੀ ਗ੍ਰਿਫ਼ਤਾਰ ਇਕ ਦਿਨ ਡੀ.ਸੀ., ਐੱਸ.ਐੱਸ.ਪੀ. ਦੇ ਸੰਗ: ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੇ ਹੋਣਹਾਰ ਵਿਦਿਆਰਥੀਆਂ ਨਾਲ ਬਿਤਾਇਆ ਦਿਨ, ਪ੍ਰਸ਼ਾਸਕੀ ਕੰਮਕਾਜ ਤੋਂ ਕਰਵਾਇਆ ਜਾਣੂ ਆਪ ਸਰਕਾਰ ਵੱਲੋਂ ਇਤਿਹਾਸਕ ਫੈਸਲਾ, ਅਨੁਸੂਚਿਤ ਜਾਤੀ ਭਾਈਚਾਰੇ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਪੰਜਾਬ ਬਣੇਗਾ ਭਾਰਤ ਲਈ ਸਿੱਖਿਆ ਦਾ ਧੁਰਾ : ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਸੂਬੇ ਲਈ ਪ੍ਰਗਤੀਸ਼ੀਲ ਲੈਂਡ ਪੂਲਿੰਗ ਨੀਤੀ ਲਿਆਉਣ ਲਈ ਸਹਿਮਤੀ