Welcome to Canadian Punjabi Post
Follow us on

04

June 2025
ਬ੍ਰੈਕਿੰਗ ਖ਼ਬਰਾਂ :
ਓਟਵਾ ਪਬਲਿਕ ਸਕੂਲ ਟਰੱਸਟੀ ਡਾ. ਕਪਲਾਨ-ਮਿਰਥ ਨੇ ਅਹੁਦੇ ਤੋਂ ਦਿੱਤਾ ਅਸਤੀਫਾਨਿਆਗਰਾ ਖੇਤਰ ਬੈਂਕ ਲੁੱਟਣ ਵਾਲੇ ਨਕਾਬਪੋਸ਼ ਸ਼ੱਕੀਆਂ ਦੀ ਪੁਲਿਸ ਕਰ ਰਹੀ ਹੈ ਭਾਲਕੈਂਬਰਿਜ `ਚ ਬਿਨ੍ਹਾਂ ਮਨਜ਼ੂਰੀ ਵਾਲੇ ਕਾਰ ਸੰਮੇਲਨ ਪ੍ਰਬੰਧਕਾਂ `ਤੇ ਲੱਗੇ ਕਈ ਉਲੰਘਣਾਵਾਂ ਦੇ ਦੋਸ਼ਹਰਜੀਤ ਢੱਡਾ ਕਤਲ ਮਾਮਲੇ `ਚ ਬੀ.ਸੀ. ਦੇ 2 ਭਾਰਤੀ ਮੂਲ ਦੇ ਵਿਅਕਤੀਆਂ 'ਤੇ ਲੱਗਾ ਫਸਟ-ਡਿਗਰੀ ਕਤਲ ਦਾ ਦੋਸ਼ਲਾਰੈਂਸ ਹਾਈਟਸ ਵਿੱਚ ਗੋਲੀਬਾਰੀ `ਚ 1 ਦੀ ਮੌਤ, 5 ਜ਼ਖ਼ਮੀIPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆਆਪ ਸਰਕਾਰ ਵੱਲੋਂ ਇਤਿਹਾਸਕ ਫੈਸਲਾ, ਅਨੁਸੂਚਿਤ ਜਾਤੀ ਭਾਈਚਾਰੇ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦੱਖਣੀ ਓਟਵਾ ਵਿੱਚ ਵਿਅਕਤੀ `ਤੇ ਲੱਗਾ ਔਰਤ ਦੇ ਸੈਕੰਡ ਡਿਗਰੀ ਕਤਲ ਦਾ ਦੋਸ਼
 
ਪੰਜਾਬ

ਪੰਜਾਬ ਬਣੇਗਾ ਭਾਰਤ ਲਈ ਸਿੱਖਿਆ ਦਾ ਧੁਰਾ : ਹਰਜੋਤ ਸਿੰਘ ਬੈਂਸ

June 02, 2025 10:18 AM

-ਸਿੱਖਿਆ ਮੰਤਰੀ ਵੱਲੋਂ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਚੰਡੀਗੜ੍ਹ, 2 ਜੂਨ (ਪੋਸਟ ਬਿਊਰੋ): ਪੰਜਾਬ ਵਿੱਚ ਉਚੇਰੀ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਉਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਯੂਨੀਵਰਸਿਟੀ ਦਾ ਦਰਜਾ ਲੈਣ ਦੇ ਇੱਛੁਕ ਪ੍ਰਾਈਵੇਟ ਕਾਲਜਾਂ ਦੇ ਆਏ ਹੋਏ ਪ੍ਰਸਤਾਵਾਂ ਉੱਤੇ ਕਾਰਵਾਈ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਕਦਮ ਦਾ ਉਦੇਸ਼ ਸੂਬੇ ਵਿੱਚ ਅਪਗ੍ਰੇਡੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ, ਅਕਾਦਮਿਕ ਉੱਤਮਤਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਉੱਚ ਮਿਆਰੀ ਉਚੇਰੀ ਸਿੱਖਿਆ ਤੱਕ ਪਹੁੰਚ ਨੂੰ ਵਧਾਉਣਾ ਹੈ।
ਪ੍ਰਭਾਵਸ਼ਾਲੀ ਤਾਲਮੇਲ ਅਤੇ ਪੂਰੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸਿੱਖਿਆ ਮੰਤਰੀ ਨੇ ਡਾਇਰੈਕਟਰ ਉਚੇਰੀ ਸਿੱਖਿਆ ਸ੍ਰੀ ਗਿਰੀਸ਼ ਦਿਆਲਨ ਨੂੰ ਅਜਿਹੇ ਸਾਰੇ ਪ੍ਰਸਤਾਵਾਂ ਦੀ ਪ੍ਰਗਤੀ ਦੀ ਨਿਗਰਾਨੀ ਲਈ ਨੋਡਲ ਅਫਸਰ ਨਿਯੁਕਤ ਕੀਤਾ ਹੈ।
ਅੱਜ ਇੱਥੇ ਆਪਣੇ ਦਫ਼ਤਰ ਵਿੱਚ ਪ੍ਰਮੁੱਖ ਪ੍ਰਾਈਵੇਟ ਕਾਲਜਾਂ ਦੇ ਚੇਅਰਪਰਸਨਾਂ ਅਤੇ ਡਾਇਰੈਕਟਰਾਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕੁਸ਼ਲ, ਪਾਰਦਰਸ਼ੀ ਅਤੇ ਯੋਗਤਾ-ਆਧਾਰਤ ਪ੍ਰਕਿਰਿਆ ਰਾਹੀਂ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਦੀ ਵਚਨਬੱਧਤਾ ਨੂੰ ਦੁਹਰਾਇਆ।
ਹਰਜੋਤ ਸਿੰਘ ਬੈਂਸ ਨੇ ਕਿਹਾ, “ਇਹ ਪਹਿਲਕਦਮੀ ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਦੇਣ ਅਤੇ ਉਹਨਾਂ ਨੂੰ ਬਿਹਤਰ ਰੋਜ਼ਗਾਰ ਦੀਆਂ ਸੰਭਾਵਨਾਵਾਂ ਤੱਕ ਪਹੁੰਚ ਪ੍ਰਦਾਨ ਕਰਨ ਦੇ ਸਾਡੇ ਸੰਕਲਪ ਨੂੰ ਦਰਸਾਉਂਦੀ ਹੈ। ਅਸੀਂ ਪ੍ਰਕਿਰਿਆ ਵਿੱਚ ਬੇਲੋੜੀ ਦੇਰੀ ਨੂੰ ਦੂਰ ਕਰਦਿਆਂ ਉਚੇਰੀ ਸਿੱਖਿਆ ਵਾਸਤੇ ਸਾਜ਼ਗਰ ਮਾਹੌਲ ਸਿਰਜਣ ਲਈ ਵਚਨਬੱਧ ਹਾਂ ਅਤੇ ਪੰਜਾਬ ਨੂੰ ਦੇਸ਼ ਵਿੱਚ ਸਿੱਖਿਆ ਦਾ ਧੁਰਾ ਬਣਾਇਆ ਜਾਵੇਗਾ।”
ਉਹਨਾਂ ਨੇ ਅਧਿਕਾਰੀਆਂ ਨੂੰ ਪਾਰਦਰਸ਼ਤਾ, ਨਿਰਪੱਖਤਾ ਅਤੇ ਕੁਸ਼ਲਤਾ 'ਤੇ ਧਿਆਨ ਕੇਂਦ੍ਰਿਤ ਕਰਦਿਆਂ ਲੰਬਿਤ ਅਰਜ਼ੀਆਂ ਦੀ ਮੈਰਿਟ-ਆਧਾਰਤ ਸਮੀਖਿਆ ਕਰਨ ਅਤੇ ਫ਼ੈਸਲਾ ਲੈਣ ਸਬੰਧੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਜਨਤਕ ਪਹਿਲਕਦਮੀਆਂ ਨੂੰ ਪੂਰਾ ਕਰਨਾ ਅਤੇ ਸੂਬੇ ਭਰ ਵਿੱਚ ਅਕਾਦਮਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਪ੍ਰਾਈਵੇਟ ਖੇਤਰ ਦੀਆਂ ਸਮਰੱਥਾਵਾਂ ਦੀ ਢੁਕਵੀਂ ਵਰਤੋਂ ਕਰਨਾ ਹੈ।
ਇਸ ਮੀਟਿੰਗ ਵਿੱਚ 18 ਪ੍ਰਾਈਵੇਟ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਸੀ.ਜੀ.ਸੀ. ਗਰੁੱਪ ਮੋਹਾਲੀ, ਰਿਆਤ ਬਾਹਰਾ ਹੁਸ਼ਿਆਰਪੁਰ, ਸ੍ਰੀ ਸੁਖਮਨੀ ਗਰੁੱਪ ਡੇਰਾ ਬੱਸੀ, ਬਾਬੇ ਕੇ ਗਰੁੱਪ ਦੌਧਰ (ਮੋਗਾ), ਸ਼ੇਰ-ਏ-ਪੰਜਾਬ ਯੂਨੀਵਰਸਿਟੀ ਲਾਲੜੂ, ਜੇ.ਆਈ.ਐਸ. ਗਰੁੱਪ ਲੁਧਿਆਣਾ ਅਤੇ ਬਾਬਾ ਫ਼ਰੀਦ ਗਰੁੱਪ ਬਠਿੰਡਾ ਸ਼ਾਮਲ ਸਨ। ਕੈਬਨਿਟ ਮੰਤਰੀ ਨੇ ਆਗਾਮੀ ਦਿਨਾਂ ਵਿੱਚ ਜਵਾਬਦੇਹ ਅਤੇ ਸੁਵਿਧਾਜਨਕ ਸ਼ਾਸਨ ਦਾ ਭਰੋਸਾ ਦਿੰਦਿਆਂ ਭਾਈਵਾਲਾਂ ਦੇ ਫੀਡਬੈਕ ਅਤੇ ਚਿੰਤਾਵਾਂ ਨੂੰ ਗੌਰ ਨਾਲ ਸੁਣਿਆ।

 

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਯੁੱਧ ਨਸ਼ਿਆਂ ਵਿਰੁੱਧ: ਅਤਿ- ਆਧੁਨਿਕ ਏ.ਐਨ.ਟੀ.ਐਫ. ਰੇਂਜ ਦਫਤਰ ਦਾ ਪਟਿਆਲਾ ਵਿੱਚ ਉਦਘਾਟਨ ਕਰਜ਼ਾ ਮੁਆਫ਼ੀ ਨਾਲ 2 ਦਹਾਕਿਆਂ ਤੋਂ ਵਿੱਤੀ ਬੋਝ ਨਾਲ ਜੂਝ ਰਹੇ ਹਜ਼ਾਰਾਂ ਪਰਿਵਾਰਾਂ ਨੂੰ ਮਿਲੀ ਰਾਹਤ : ਹਰਪਾਲ ਸਿੰਘ ਚੀਮਾ ਹਰਚੰਦ ਸਿੰਘ ਬਰਸਟ ਨੇ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਖਿਡਾਰੀਆਂ ਦਾ ਵਧਾਇਆ ਹੌਂਸਲਾ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ-ਆਈਐਸਆਈ ਨੂੰ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਤਰਨ ਤਾਰਨ ਨਿਵਾਸੀ ਗ੍ਰਿਫ਼ਤਾਰ ਇਕ ਦਿਨ ਡੀ.ਸੀ., ਐੱਸ.ਐੱਸ.ਪੀ. ਦੇ ਸੰਗ: ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੇ ਹੋਣਹਾਰ ਵਿਦਿਆਰਥੀਆਂ ਨਾਲ ਬਿਤਾਇਆ ਦਿਨ, ਪ੍ਰਸ਼ਾਸਕੀ ਕੰਮਕਾਜ ਤੋਂ ਕਰਵਾਇਆ ਜਾਣੂ ਆਪ ਸਰਕਾਰ ਵੱਲੋਂ ਇਤਿਹਾਸਕ ਫੈਸਲਾ, ਅਨੁਸੂਚਿਤ ਜਾਤੀ ਭਾਈਚਾਰੇ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਵੱਲੋਂ ਸੂਬੇ ਲਈ ਪ੍ਰਗਤੀਸ਼ੀਲ ਲੈਂਡ ਪੂਲਿੰਗ ਨੀਤੀ ਲਿਆਉਣ ਲਈ ਸਹਿਮਤੀ ਪੀਆਰਟੀਸੀ ਬੱਸ ਨਾਲ ਮੋਟਰਸਾਈਕਲ ਦੀ ਟੱਕਰ, ਤਿੰਨ ਦੋਸਤਾਂ ਦੀ ਹੋਈ ਮੌਤ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਭਾਰਤੀ ਜਲ ਸੈਨਾ `ਚ ਬਣੇ ਅਫਸਰ ਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀ