ਗਲੈਂਡੇਲ, 5 ਮਈ (ਪੋਸਟ ਬਿਊਰੋ): ਐਤਵਾਰ ਰਾਤ ਨੂੰ ਅਮਰੀਕੀ ਸੂਬੇ ਐਰੀਜ਼ੋਨਾ ਦੇ ਸ਼ਹਿਰ ਫੀਨਿਕਸ ਵਿੱਚ ਇੱਕ ਰੈਸਟੋਰੈਂਟ ਵਿੱਚ ਨੌਂ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ।
ਗਲੈਂਡੇਲ ਪੁਲਿਸ ਵਿਭਾਗ ਦੇ ਅਧਿਕਾਰੀ ਮੋਰੋਨੀ ਮੈਂਡੇਜ਼ ਨੇ ਘਟਨਾ ਸਥਾਨ `ਤੇ ਕਿਹਾ ਕਿ ਪੁਲਿਸ ਨੂੰ ਸ਼ਾਮ 7:45 ਵਜੇ ਦੇ ਕਰੀਬ ਐੱਲ ਕੈਮਰੋਨ ਗਿਗਾਂਟੇ ਮੈਰੀਸਕੋਸ ਐਂਡ ਸਟੀਕਹਾਊਸ ਵਿਖੇ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ।
ਮੈਂਡੇਜ਼ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਜਾਰੀ ਹੈ, ਪਰ ਹਾਲੇ ਤੱਕ ਪੀੜਤਾਂ ਦੀ ਗਿਣਤੀ ਤੁਰੰਤ ਸਪੱਸ਼ਟ ਨਹੀਂ ਹੋ ਸਕੀ ਪਰ ਇਹ ਲਗਭਗ 9 ਜਾਪਦੀ ਹੈ। ਪੀੜਤਾਂ ਦੀ ਡਾਕਟਰੀ ਸਥਿਤੀ ਤੁਰੰਤ ਉਪਲਬਧ ਨਹੀਂ ਸੀ।
ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਵਿਚ ਇੱਕ ਤੋਂ ਵੱਧ ਸ਼ੂਟਰ ਸ਼ਾਮਿਲ ਸਨ। ਮੈਂਡੇਜ਼ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਖ਼ਬਰ ਲਿਖੇ ਜਾਣ ਤੱਕ ਕਿਸੇ ਮਸ਼ਕੂਕ ਨੂੰ ਹਿਰਾਸਤ ਵਿੱਚ ਨਹੀਂ ਲਿਆ ਸੀ, ਪਰ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ।