ਟੋਰਾਂਟੋ, 5 ਮਈ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਇੱਕ ਅਜਿਹੇ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸਨੇ ਵੀਕੈਂਡ `ਤੇ ਮਿਡਟਾਊਨ ਟੋਰਾਂਟੋ ਵਿੱਚ ਇੱਕ 13 ਸਾਲਾ ਲੜਕੀ ਦੇ ਸਾਹਮਣੇ ਕਥਿਤ ਤੌਰ 'ਤੇ ਅਸ਼ਲੀਲ ਹਰਕਤ ਕੀਤੀ। ਇਹ ਘਟਨਾ 3 ਮਈ ਨੂੰ ਰੋਜ਼ਡੇਲ-ਮੂਰ ਪਾਰਕ ਇਲਾਕੇ ਵਿੱਚ, ਮਾਊਂਟ ਪਲੈਜ਼ੈਂਟ ਰੋਡ ਅਤੇ ਐਲਮ ਐਵੇਨਿਊ ਦੇ ਨੇੜੇ, ਰੋਜ਼ਡੇਲ ਵੈਲੀ ਰੋਡ ਦੇ ਉੱਤਰ ‘ਚ ਵਾਪਰੀ। ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਕਰੀਬ 10 ਵਜੇ ਸੂਚਨਾ ਮਿਲੀ ਸੀ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇੱਕ ਲੜਕੀ ਕ੍ਰੇਸੈਂਟ ਰੋਡ ਦੇ ਦੱਖਣ ਵਿੱਚ, ਸਕਾਰਥ ਰੋਡ ਪਾਥਵੇਅ 'ਤੇ ਪੈਦਲ ਜਾ ਰਹੀ ਸੀ, ਜਦੋਂ ਇੱਕ ਸ਼ੱਕੀ ਨੇ ਕਥਿਤ ਤੌਰ 'ਤੇ ਉਸ ਦੇ ਸਾਹਮਣੇ ਅਸ਼ਲੀਲ ਹਰਕਤ ਕੀਤੀ।
ਪੁਲਸ ਨੇ ਸ਼ੱਕੀ ਬਾਰੇ ਦੱਸਿਅਤ ਕਿ ਉਸਦੀ ਉਮਰ ਕਰੀਬ 20 ਸਾਲ ਹੈ, ਕੱਦ ਕਰੀਬ ਪੰਜ ਫੁੱਟ ਅੱਠ ਇੰਚ, ਸਰੀਰ ਪਤਲਾ ਤੇ ਵਾਲ ਭੂਰੇ ਹਨ ਅਤੇ ਉਸਨੇ ਐਨਕਾਂ ਲਾਈਆਂ ਹੋਈਆਂ ਸਨ। ਸ਼ੱਕੀ ਨੂੰ ਆਖਰੀ ਵਾਰ ਕਾਲੀ ਹੂਡੀ, ਸਲੇਟੀ ਰੰਗ ਦੀ ਸ਼ਾਰਟਸ, ਕਾਲੀਆਂ ਜੁਰਾਬਾਂ, ਚਿੱਟੇ ਦੌੜਨ ਵਾਲੇ ਜੁੱਤੇ ਅਤੇ ਇਲੈਕਟ੍ਰਿਕ ਸਕੂਟਰ 'ਤੇ ਸਵਾਰ ਦੇਖਿਆ ਗਿਆ ਸੀ। ਜਾਂਚ ਜਾਰੀ ਹੈ ਕੋਈ ਵੀ ਜਾਣਕਾਰੀ ਦੱਖਣ ਵਾਲਾ ਟੋਰਾਂਟੋ ਪੁਲਿਸ ਨਾਲ 416-808-5300 'ਤੇ ਜਾਂ ਗੁਪਤ ਰੂਪ ਵਿੱਚ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰ ਸਕਦਾ ਹੈ।