ਸਕਾਰਬਰੋ, 2 ਮਈ (ਪੋਸਟ ਬਿਊਰੋ) : ਪਿਛਲੇ 10 ਮਹੀਨਿਆਂ ਦੌਰਾਨ ਸਕਾਰਬਰੋ ਦੇ ਵੱਖ-ਵੱਖ ਸਟੋਰਾਂ ਵਿੱਚ ਲੋਕਾਂ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਵਿੱਚ ਤਹਿਤ ਤਿੰਨ ਔਰਤਾਂ ਵਿੱਚੋਂ ਦੋ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਅਨੁਸਾਰ ਬੀਤੀ 25 ਅਪ੍ਰੈਲ ਨੂੰ ਟੋਰਾਂਟੋ ਪੁਲਿਸ ਨੇ ਇੱਕ ਰਿਲੀਜ਼ ਜਾਰੀ ਕਰਕੇ ਕਿਹਾ ਕਿ ਸ਼ੱਕੀ 20 ਜੂਨ, 2024 ਤੋਂ 22 ਅਪ੍ਰੈਲ, 2025 ਤੱਕ ਦੀਆਂ ਘੱਟੋ-ਘੱਟ ਪੰਜ ਘਟਨਾਵਾਂ ਲਈ ਜ਼ਿੰਮੇਵਾਰ ਮੰਨੇ ਗਏ ਹਨ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਹਰੇਕ ਘਟਨਾ ਵਿੱਚ ਇੱਕ ਔਰਤ ਇੱਕ ਸਟੋਰ ਮਾਲਕ ਕੋਲ ਜਾਂਦੀ ਹੈ ਅਤੇ ਉਨ੍ਹਾਂ 'ਤੇ ਜਿਣਸੀ ਹਮਲਾ ਕਰਦੀ ਹੈ, ਜਦੋਂ ਕਿ ਦੂਜੀ ਕੁਝ ਨਕਦੀ ਚੋਰੀ ਕਰਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਫਿਰ ਗੂੜ੍ਹੇ ਰੰਗ ਦੀ ਔਡੀ ਸੇਡਾਨ ਜਾਂ ਐੱਸਯੂਵੀ ਵਿੱਚ ਭੱਜ ਜਾਂਦੇ ਹਨ।
ਸ਼ੁੱਕਰਵਾਰ ਨੂੰ, ਟੋਰਾਂਟੋ ਪੁਲਿਸ ਨੇ ਕਿਹਾ ਕਿ 30 ਸਾਲਾ ਸਕੰਪੀਨਾ ਸਿਉਰਾਰੂ ਅਤੇ 21 ਸਾਲਾ ਪੋਰਟੋਕਾਲਾ ਸਟੇਨੇਸਕੂ, ਦੋਵੇਂ ਟੋਰਾਂਟੋ ਦੀਆਂ ਰਹਿਣ ਵਾਲੀਆਂ ਹਨ ਤੇ ਉਪਰੋਕਤ ਚੋਰੀਆਂ ਅਤੇ ਜਿਣਸੀ ਹਮਲਿਆਂ ਦੇ ਸਬੰਧ ਵਿੱਚ ਲੋੜੀਂਦੀਆਂ ਹਨ। ਸਟੇਨੇਸਕੂ ਪ੍ਰੋਬੇਸ਼ਨ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਤਿੰਨ ਮਾਮਲਿਆਂ ਲਈ ਵੀ ਲੋੜੀਂਦੀ ਹੈ। ਟੋਰਾਂਟੋ ਪੁਲਿਸ ਕਿਸੇ ਵੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ 416-808-4100 'ਤੇ ਜਾਂ ਕ੍ਰਾਈਮ ਸਟੌਪਰਜ਼ ਨਾਲ ਗੁਪਤ ਰੂਪ ਵਿੱਚ ਸੰਪਰਕ ਕਰਨ ਦੀ ਅਪੀਲ ਕੀਤੀ ਹੈ।