ਝਾਲਾਵਾੜ, 26 ਦਸੰਬਰ (ਪੋਸਟ ਬਿਊਰੋ): ਰੀਲ ਬਣਾਉਣ ਲਈ ਇੱਕ ਨੌਜਵਾਨ ਨੇ ਬੋਨਟ 'ਤੇ ਆਪਣੇ 5 ਸਾਲਾ ਬੇਟੇ ਨੂੰ ਬੈਠਾਇਆ ਤੇ ਕਾਰ ਭਜਾਈ। ਇਸ ਦਾ ਵੀਡੀਓ ਸਾਹਮਣੇ ਆਇਆ ਹੈ। ਇੱਕ ਬੱਚੇ ਦੀ ਜਾਨ ਖਤਰੇ ਵਿੱਚ ਪਾਉਣ ਦੀ ਇਹ ਵੀਡੀਓ ਝਾਲਾਵਾੜ ਇਲਾਕੇ ਦੇ ਨੈਸ਼ਨਲ ਹਾਈਵੇ-52 ਦੀ ਹੈ।
ਨੌਜਵਾਨ ਵੀਰਵਾਰ ਨੂੰ ਹਾਈਵੇਅ 'ਤੇ ਝਾਲਾਵਾੜ ਤੋਂ ਕੋਟਾ ਵੱਲ ਕਾਰ ਚਲਾ ਰਿਹਾ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖਿਲਾਫ ਮਨੁੱਖੀ ਜਾਨ ਨੂੰ ਖਤਰੇ ਵਿਚ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਝਾਲਾਵਾੜ ਕੋਤਵਾਲੀ ਸੀਆਈ ਚੰਦਰ ਜੋਤੀ ਸ਼ਰਮਾ ਨੇ ਕਿਹਾ ਕਿ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਮਾਸੂਮ ਬੱਚੇ ਨੂੰ ਰੀਲ ਬਣਾਉਣ ਲਈ ਜਾਨ ਨੂੰ ਜੋ਼ਖਮ ਵਿੱਚ ਪਾਇਆ ਸੀ। ਇਸ 'ਚ ਇੱਕ ਨੌਜਵਾਨ ਬੋਨਟ 'ਤੇ ਬੈਠਾ ਚਾਰ-ਪੰਜ ਸਾਲ ਦੇ ਬੱਚੇ ਨਾਲ ਕਾਰ ਚਲਾ ਰਿਹਾ ਹੈ। ਵੀਡੀਓ 'ਚ ਬੱਚੇ ਦਾ ਚਿਹਰਾ ਅਤੇ ਕਾਰ ਦਾ ਨੰਬਰ ਸਾਫ ਦਿਖਾਈ ਦੇ ਰਿਹਾ ਸੀ ਪਰ ਡਰਾਈਵਰ ਸਾਫ ਨਜ਼ਰ ਨਹੀਂ ਆ ਰਿਹਾ ਸੀ।
ਪੁਲਿਸ ਨੇ ਕਾਰ ਨੰਬਰ ਦੇ ਆਧਾਰ ’ਤੇ ਮੁਲਜ਼ਮ ਡਰਾਈਵਰ ਸੁਰੇਸ਼ ਕੁਮਾਰ ਵਾਸੀ ਨਵਾਂ ਤਾਲਾਬ (ਝਾਲਾਵਾੜ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਨੁੱਖੀ ਜਾਨ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।