Welcome to Canadian Punjabi Post
Follow us on

25

June 2025
 
ਭਾਰਤ

ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਣਜ ਸੰਬੰਧੀ ਸੰਸਦੀ ਕਮੇਟੀ ਦੇ ਮੈਂਬਰ ਨਾਮਜ਼ਦ

September 30, 2024 01:49 PM

ਨਵੀਂ ਦਿੱਲੀ, 30 ਸਤੰਬਰ (ਪੋਸਟ ਬਿਊਰੋ): ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੂੰ ਵਣਜ ਬਾਰੇ ਸੰਸਦੀ ਸਥਾਈ ਕਮੇਟੀ ਲਈ ਦੁਬਾਰਾ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਵਪਾਰ ਅਤੇ ਉਦਯੋਗ, ਖਾਸ ਕਰਕੇ ਪੰਜਾਬ ਦੇ ਹਿੱਤਾਂ ਦੇ ਸਬੰਧ ਵਿੱਚ ਵਕਾਲਤ ਕਰਨ ਦੇ ਲਗਾਤਾਰ ਯਤਨਾਂ 'ਤੇ ਜ਼ੋਰ ਦੇਣ ਵਜੋਂ ਹੋਇਆ ਹੈ। ਡਾ. ਸਾਹਨੀ ਸੰਸਦ ਅਤੇ ਬਾਹਰ ਦੋਵਾਂ ਵਿੱਚ ਇੱਕ ਸਰਗਰਮ ਅਵਾਜ਼ ਬਣੇ ਰਹੇ ਹਨ ਜਿੱਥੇ ਉਨ੍ਹਾਂ ਨੇ ਰਾਸ਼ਟਰੀ ਅਤੇ ਖੇਤਰੀ ਵਪਾਰ ਮੁੱਦਿਆਂ 'ਤੇ ਲਗਾਤਾਰ ਮਹੱਤਵਪੂਰਨ ਚਿੰਤਾਵਾਂ ਉਠਾਈਆਂ ਹਨ।
ਡਾ. ਸਾਹਨੀ ਪੰਜਾਬ ਦੇ ਉਦਯੋਗਿਕ ਵਿਕਾਸ ਲਈ 1200 ਏਕੜ ਰਾਜਪੁਰਾ ਇੰਡਸਟਰੀਅਲ ਕੋਰੀਡੋਰ ਨੂੰ ਸਫਲਤਾਪੂਰਵਕ ਮਨਜ਼ੂਰੀ ਦੁਆਈ ਹੈ ਅਤੇ ਨਾਲ ਹੀ ਮੋਹਾਲੀ ਵਿਖੇ ਸੈਮੀ-ਕੰਡਕਟਰ ਸੁਵਿਧਾ ਨੂੰ ਅਪਗ੍ਰੇਡ ਕਰਨ ਲਈ 10,000 ਕਰੋੜ ਰੁਪਏ ਮਨਜ਼ੂਰ ਕਰਵਾ ਕਿ ਮਹੱਤਵਪੂਰਨ ਕਾਰਜ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਸਮਰਥਨ ਦੇਣ ਲਈ ਸਾਈਕਲ, ਖਿਡੌਣੇ ਅਤੇ ਚਮੜਾ ਉਦਯੋਗਾਂ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀ.ਐੱਲ.ਆਈ.) ਸਕੀਮ ਦੇ ਵਿਸਤਾਰ ਵਰਗੇ ਅਹਿਮ ਮੁੱਦੇ ਵੀ ਉਠਾਏ ਹਨ।
ਡਾ. ਸਾਹਨੀ ਨੇ ਬ੍ਰਿਕਸ ਅਤੇ ਸਾਰਕ ਵਰਗੇ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਉਨ੍ਹਾਂ ਨੇ ਆਈਸੀਸੀ ਚੈਂਬਰ ਆਫ਼ ਕਾਮਰਸ, ਪੈਰਿਸ-ਇੰਡੀਆ ਚੈਪਟਰ ਦੇ ਚੇਅਰ ਵਜੋਂ ਅਤੇ ਵਣਜ ਮੰਤਰਾਲੇ ਲਈ ਇੱਕ ਪ੍ਰਮੁੱਖ ਸਲਾਹਕਾਰ ਸੰਸਥਾ, ਵਪਾਰ ਬੋਰਡ ਦੇ ਇੱਕ ਸਰਗਰਮ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਸਾਈਕਲ 'ਤੇ ਸਵਾਰ ਪਤੀ, ਤਨੀ ਤੇ ਬੇਟੀ `ਤੇ ਪਲਟਿਆ ਮੂੰਗਫਲੀ ਦੇ ਛਿਲਕੇ ਨਾਲ ਭਰਿਆ ਟਰੱਕ, ਮੌਤ 3 ਇੰਡੀਗੋ ਅਧਿਕਾਰੀਆਂ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ, ਟ੍ਰੇਨੀ ਪਾਇਲਟ ਨੇ ਗੁਰੂਗ੍ਰਾਮ ਵਿੱਚ ਜਾਤੀ ਸੂਚਕ ਟਿੱਪਣੀਆਂ ਦਾ ਲਾਇਆ ਦੋਸ਼ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਵਿਰੁੱਧ ਐੱਫਆਈਆਰ ਰਾਜਿਸਥਾਨ ਵਿੱਚ ਸੜਕ ਹਾਦਸੇ `ਚ 2 ਭਰਾਵਾਂ ਸਮੇਤ 3 ਲੋਕਾਂ ਦੀ ਮੌਤ ਝਾਰਖੰਡ ਦੇ ਪਲਾਮੂ ਵਿੱਚ ਤਲਾਬ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ