ਨਵੀਂ ਦਿੱਲੀ, 12 ਸਤੰਬਰ (ਪੋਸਟ ਬਿਊਰੋ): ਪੈਰਿਸ ਪੈਰਾਲੰਪਿਕ 2024 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤੀ ਐਥਲੀਟ ਵਾਪਿਸ ਪਰਤ ਆਏ ਹਨ। ਭਾਰਤ ਵਾਪਿਸ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਾਰੇ ਪੈਰਾ ਚੈਂਪੀਅਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਜਦੋਂ ਪ੍ਰਧਾਨ ਮੰਤਰੀ ਮੋਦੀ ਜੈਵਲਿਨ ਥ੍ਰੋਅ ਵਿਚ ਸੋਨ ਤਮਗਾ ਜਿੱਤਣ ਵਾਲੇ ਨਵਦੀਪ ਸਿੰਘ ਨੂੰ ਮਿਲੇ ਤਾਂ ਉਹ ਫਰਸ਼ 'ਤੇ ਬੈਠ ਗਏ। ਦਰਅਸਲ, ਛੋਟੇ ਕੱਦ ਵਰਗ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਨਵਦੀਪ ਪ੍ਰਧਾਨ ਮੰਤਰੀ ਮੋਦੀ ਨੂੰ ਤੋਹਫੇ ਵਜੋਂ ਟੋਪੀ ਪਹਿਨਣਾ ਚਾਹੁੰਦੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਟੋਪੀ ਪਹਿਨਣ ਲਈ ਫਰਸ਼ 'ਤੇ ਬੈਠ ਗਏ।