Welcome to Canadian Punjabi Post
Follow us on

15

February 2025
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲਿਆ ਰਹੇ ਜਹਾਜ਼ ਨੂੰ ਮੁੜ ਅੰਮ੍ਰਿਤਸਰ ਵਿਖੇ ਉਤਾਰਨ ਬਾਰੇ ਕੇਂਦਰ ਦੇ ਫੈਸਲੇ ਦੀ ਜ਼ੋਰਦਾਰ ਮੁਖਾਲਫ਼ਤਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਕੱਲ੍ਹ ਭਰੀ ਜਾਵੇਗੀ ਦੂਜੀ ਉਡਾਨਕੈਨੇਡਾ ਅਮਰੀਕਾ ਨਾਲ ਵਪਾਰ ਸਮਝੌਤੇ ‘ਤੇ ਮੁੜ ਗੱਲਬਾਤ ਲਈ ਹਮੇਸ਼ਾ ਤਿਆਰ : ਆਨੰਦਬਾਰਡਰ ਗਾਰਡ ਹੁਣ ਅਸਥਾਈ ਵੀਜ਼ੇ ਕਰ ਸਕਣਗੇ ਰੱਦਟਰੰਪ ਨੇ ਭਾਰਤੀ-ਅਮਰੀਕੀ ਪਾਲ ਕਪੂਰ ਨੂੰ ਦੱਖਣ ਏਸਿ਼ਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕੀਤਾਟਰੰਪ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ, ਕਿਹਾ- ਮੋਦੀ ‘ਮਹਾਨ ਦੋਸਤ’ ਤੇ ‘ਸ਼ਾਨਦਾਰ’ ਆਦਮੀ ਮਸਕ ਨੇ ਦਿੱਤਾ ਅਮਰੀਕਾ ’ਚ ਸਾਰੀਆਂ ਏਜੰਸੀਆਂ ਭੰਗ ਕਰਨ ਦਾ ਸੱਦਾਪ੍ਰਧਾਨ ਮੰਤਰੀ ਮੋਦੀ ਨੇ ਸਪੇਸਐਕਸ ਦੇ ਸੀਈਓ ਐਲਨ ਮਸਕ ਨਾਲ ਕੀਤੀ ਮੁਲਾਕਾਤ
 
ਭਾਰਤ

ਮੱਧ ਪ੍ਰਦੇਸ਼ ਦੇ ਉੱਚ ਸਿੱਖਿਆ ਮੰਤਰੀ ਦਾ ਕੋਲੰਬਸ ਬਾਰੇ ਵੱਡਾ ਦਾਅਵਾ, ਕਿਹਾ-ਅਮਰੀਕਾ ਦੀ ਖੋਜ ਸਾਡੇ ਭਾਰਤੀ ਪੁਰਖਿਆਂ ਨੇ ਕੀਤੀ ਸੀ, ਕੋਲੰਬਸ ਨੇ ਨਹੀਂ

September 11, 2024 01:40 PM

ਭੋਪਾਲ, 11 ਸਤੰਬਰ (ਪੋਸਟ ਬਿਊਰੋ): ਮੱਧ ਪ੍ਰਦੇਸ਼ ਦੇ ਉੱਚ ਸਿੱਖਿਆ ਮੰਤਰੀ ਇੰਦਰਸਿੰਘ ਪਰਮਾਰ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਦੀ ਖੋਜ ਸਾਡੇ ਭਾਰਤੀ ਪੁਰਖਿਆਂ ਨੇ ਕੀਤੀ ਸੀ ਨਾ ਕਿ ਕ੍ਰਿਸਟੋਫਰ ਕੋਲੰਬਸ ਨੇ, ਜਿਵੇਂ ਕਿ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ।
ਪਰਮਾਰ ਨੇ ਇਹ ਵੀ ਦਾਅਵਾ ਕੀਤਾ ਕਿ ਵਿਦਿਆਰਥੀਆਂ ਨੂੰ ਗਲਤ ਇਤਿਹਾਸ ਸਿਖਾਇਆ ਗਿਆ ਹੈ ਕਿ ਭਾਰਤ ਦੀ ਖੋਜ ਪੁਰਤਗਾਲੀ ਖੋਜਕਰਤਾ ਵਾਸਕੋ ਡੀ ਗਾਮਾ ਨੇ ਕੀਤੀ ਸੀ।
ਪਰਮਾਰ ਨੇ ਮੰਗਲਵਾਰ ਨੂੰ ਭੋਪਾਲ ’ਚ ਬਰਕਤੁੱਲਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਅਪਣੇ ਸੰਬੋਧਨ ’ਚ ਕਿਹਾ ਕਿ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ...! ਭਾਰਤੀ ਵਿਦਿਆਰਥੀਆਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਜੇ ਉਨ੍ਹਾਂ ਨੂੰ ਇਹ ਸਿਖਾਉਣਾ ਹੀ ਸੀ, ਤਾਂ ਉਨ੍ਹਾਂ ਨੂੰ ਇਹ ਵੀ ਸਿਖਾਇਆ ਜਾਣਾ ਚਾਹੀਦਾ ਸੀ ਕਿ ਕਿਵੇਂ ਕੋਲੰਬਸ ਤੋਂ ਬਾਅਦ ਦੇ ਲੋਕਾਂ ਨੇ ਉੱਥੋਂ ਦੇ ਸਮਾਜ ’ਤੇ ਜ਼ੁਲਮ ਕੀਤਾ ਅਤੇ ਉੱਥੋਂ ਦੇ ਕਬਾਇਲੀ ਸਮਾਜ ਨੂੰ ਤਬਾਹ ਕਰ ਦਿਤਾ, ਕਿਉਂਕਿ ਉਹ ਸਮਾਜ ਕੁਦਰਤ, ਸੂਰਜ ਦੀ ਪੂਜਾ ਕਰਦਾ ਸੀ। ਉਨ੍ਹਾਂ ਕਿਹਾ ਕਿ ਇਹ ਵੀ ਪੜ੍ਹਾਇਆ ਜਾਣਾ ਚਾਹੀਦਾ ਸੀ ਕਿ ‘ਉਨ੍ਹਾਂ ਦਾ ਕਤਲ ਕਿਵੇਂ ਕੀਤਾ ਗਿਆ, ਉਨ੍ਹਾਂ ਦਾ ਧਰਮ ਪਰਿਵਰਤਨ ਕਿਵੇਂ ਕੀਤਾ ਗਿਆ ਪਰ ਬਦਕਿਸਮਤੀ ਨਾਲ ਸਹੀ ਤੱਥ ਨਹੀਂ ਸਿਖਾਏ ਗਏ।
ਉਨ੍ਹਾਂ ਨੇ ਕਿਹਾ ਕਿ ਇਸ ਦੇ ਉਲਟ ਭਾਰਤੀ ਵਿਦਿਆਰਥੀਆਂ ਨੂੰ ਸਿਖਾਇਆ ਜਾਂਦਾ ਹੈ ਕਿ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਕਿਸੇ ਨੇ ਲਿਖਣਾ ਸੀ ਤਾਂ ਉਸ ਨੂੰ ਲਿਖਣਾ ਚਾਹੀਦਾ ਸੀ ਕਿ ਭਾਰਤ ਦੇ ਮਹਾਨ ਨਾਇਕ ਵਾਸੁਲੁਨ 8ਵੀਂ ਸਦੀ ’ਚ ਉੱਥੇ ਗਏ ਸਨ ਅਤੇ ਅਮਰੀਕਾ ਦੇ ਸੈਂਟੀਆਗੋ ’ਚ ਕਈ ਮੰਦਰ ਬਣਾਏ ਸਨ। ਇਹ ਤੱਥ ਹਾਲੇ ਵੀ ਉੱਥੇ ਇਕ ਅਜਾਇਬ ਘਰ ’ਚ ਲਿਖੇ ਹੋਏ ਹਨ। ਇਹ ਤੱਥ ਹਾਲੇ ਵੀ ਉੱਥੇ ਲਾਇਬ੍ਰੇਰੀ ’ਚ ਰੱਖੇ ਗਏ ਹਨ।
ਮੰਤਰੀ ਨੇ ਕਿਹਾ ਕਿ ਅਮਰੀਕਾ ਦੀ ਖੋਜ ਸਾਡੇ ਭਾਰਤੀ ਪੁਰਖਿਆਂ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਪੁਰਖੇ ਉੱਥੇ ਗਏ, ਤਾਂ ਅਸੀਂ ਉਨ੍ਹਾਂ ਦੇ ਸੱਭਿਆਚਾਰ, ਮਾਇਆ ਸੱਭਿਆਚਾਰ ਨਾਲ ਉਨ੍ਹਾਂ ਦੇ ਵਿਕਾਸ ’ਚ ਸਹਿਯੋਗ ਕੀਤਾ। ਇਹ ਭਾਰਤ ਦਾ ਵਿਚਾਰ ਅਤੇ ਦਰਸ਼ਨ ਹੈ ਜੋ ਵਿਦਿਆਰਥੀਆਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਖਾਇਆ ਗਿਆ ਹੈ ਕਿ ਪੁਰਤਗਾਲੀ ਨਾਗਰਿਕ ਵਾਸਕੋ ਡੀ ਗਾਮਾ ਨੇ ਭਾਰਤ ਦੀ ਖੋਜ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਇਤਿਹਾਸਕਾਰਾਂ ਨੇ ਵਾਸਕੋ ਡੀ ਗਾਮਾ ਦੀ ਸਵੈਜੀਵਨੀ ਪੜ੍ਹੀ ਹੁੰਦੀ ਤਾਂ ਉਹ ਸਹੀ ਇਤਿਹਾਸ ਪੜ੍ਹ ਸਕਦੇ ਸਨ। ਮੰਤਰੀ ਨੇ ਕਿਹਾ ਕਿ ਵਾਸਕੋ ਡੀ ਗਾਮਾ ਨੇ ਅਫਰੀਕਾ ਦੇ ਜ਼ਾਂਜ਼ੀਬਾਰ ਬੰਦਰਗਾਹ ’ਤੇ ਦੁਭਾਸ਼ੀਏ ਦੀ ਮਦਦ ਨਾਲ ਗੁਜਰਾਤੀ ਕਾਰੋਬਾਰੀ ਚੰਦਨ ਨਾਲ ਭਾਰਤ ਵੇਖਣ ਦੀ ਇੱਛਾ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਕਿ ਵਾਸਕੋ ਡੀ ਗਾਮਾ ਚੰਦਨ ਦੇ ਜਹਾਜ਼ ਦਾ ਪਿੱਛਾ ਕਰਦੇ ਭਾਰਤ ਪਹੁੰਚਿਆ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤੀ ਰਿਜ਼ਰਵ ਬੈਂਕ ਨੇ ਨਿਊ ਇੰਡੀਆ ਕੋ-ਆਪਰੇਟਿਵ ਬੈਂਕ `ਤੇ ਲਗਾਈ ਪਾਬੰਦੀ ਕੇਂਦਰੀ ਗ੍ਰਹਿ ਮੰਤਰਾਲੇ ਨੇ ‘ਆਪ’ ਆਗੂ ਸਤਿੰਦਰ ਜੈਨ ਖ਼ਿਲਾਫ ਮੁਕੱਦਮਾ ਚਲਾਉਣ ਲਈ ਰਾਸ਼ਟਰਪਤੀ ਤੋਂ ਮੰਗੀ ਇਜਾਜ਼ਤ ਲੋਕ ਸਭਾ ਦੀ ਕਾਰਵਾਈ 10 ਮਾਰਚ ਤੱਕ ਮੁਲਤਵੀ, ਸਦਨ `ਚ ਆਮਦਨ ਕਰ ਕਾਨੂੰਨ ਸੋਧ ਬਿੱਲ ਪੇਸ਼ ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਧਾਰਮਿਕ ਆਗੂ ਦਲਾਈ ਲਾਮਾ ਨੂੰ ਮਿਲੀ ਜ਼ੈੱਡ ਸਕਿਓਰਟੀ ਐੱਮ ਪੀ ਵਿਕਰਮਜੀਤ ਸਿੰਘ ਸਾਹਨੀ ਨੇ ਦੇਸ’ਚ ਬੇਰੁਜ਼ਗਾਰੀ ਦੀ ਚਿੰਤਾਜਨਕ ਦਰ 'ਤੇ ਡੂੰਘੀ ਚਿੰਤਾ ਕੀਤੀ ਪ੍ਰਗਟ ਪ੍ਰੇਮਿਕਾ ਲਈ ਤਿੰਨ ਕਰੋੜ ਦਾ ਮਕਾਨ ਬਣਾਉਣ ਵਾਲਾ ਚੋਰ ਗ੍ਰਿਫ਼ਤਾਰ, ਸੋਨੇ ਦੇ ਬਿਸਕੁਟ, ਚਾਂਦੀ ਤੇ ਸੋਨਾ ਪਿਘਲਾਉਣ ਵਾਲੀ ਗੰਨ ਬਰਾਮਦ ਯੂਏਪੀਏ ਸੋਧ ਖ਼ਿਲਾਫ਼ ਪਟੀਸ਼ਨ ’ਤੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਤੋਂ ਨਾਂਹ ਭੂਟਾਨ ਦੇ ਰਾਜਾ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਸੰਗਮ ਵਿਚ ਕੀਤਾ ਇਸ਼ਨਾਨ ਗੁਜਰਾਤ ਵਿਚ ਬਰੇਕ ਫੇਲ੍ਹ ਹੋਣ ਕਾਰਨ ਬੱਸ ਖੱਡ ’ਚ ਡਿੱਗੀ, 5 ਦੀ ਮੌਤ, 35 ਜ਼ਖ਼ਮੀ