ਓਟਵਾ, 2 ਅਗਸਤ (ਪੋਸਟ ਬਿਊਰੋ): ਕੈਨੇਡੀਅਨ ਤੈਰਾਕ ਸਮਰ ਮੈਕਿੰਟੋਸ਼ ਨੇ ਔਰਤਾਂ ਦੀ 200 ਮੀਟਰ ਬਟਰਫਲਾਈ ਵਿੱਚ ਜਿੱਤ ਨਾਲ ਪੈਰਿਸ ਵਿੱਚ ਆਪਣਾ ਦੂਜਾ ਓਲੰਪਿਕ ਗੋਲਡ ਮੈਡਲ ਜਿੱਤਿਆ ।
ਮੈਕਿੰਟੋਸ਼ ਨੇ 400 ਮੀਟਰ ਵਿਅਕਤੀਗਤ ਮੈਡਲ ਵੀ ਜਿੱਤਿਆ ਅਤੇ 400 ਮੀਟਰ ਫਰੀਸਟਾਇੀਲ ਵਿੱਚ ਰਜਤ ਪਦਕ ਜੇਤੂ ਰਹੀ।
ਟੋਰੰਟੋ ਦੀ 17 ਸਾਲਾ ਤੈਰਾਕ 1912 ਵਿੱਚ ਜਾਰਜ ਹਾਜਸਨ ਅਤੇ 1984 ਵਿੱਚ ਏਲੇਕਸ ਬਾਉਮਨ ਨਾਲ ਓਲੰਪਿਕ ਖੇਡਾਂ ਵਿੱਚ ਦੋਹਰਾ ਗੋਲਡ ਮੈਡਲ ਜਿੱਤਣ ਵਾਲੇ ਕੈਨੇਡੀਅਨ ਤੈਰਾਕਾਂ ਵਿੱਚ ਸ਼ਾਮਿਲ ਹੋ ਗਏ ਹਨ।
ਸਮਰ ਦਾ ਦੋ ਮਿੰਟ 3.03 ਸੈਕੰਡ ਦਾ ਸਮਾਂ ਓਲੰਪਿਕ ਰਿਕਾਰਡ ਸੀ।