ਕਿਹਾ- ਸਾਡੇ ਲਈ ਰੂਸ ਦਾ ਮਤਲਬ ਭਾਰਤ ਦੇ ਸੁੱਖ-ਦੁੱਖ ਦਾ ਸਾਥੀ
ਮਾਸਕੋ, 9 ਜੁਲਾਈ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਆਪਣੇ ਰੂਸ ਦੌਰੇ ਦੇ ਦੂਜੇ ਦਿਨ ਮਾਸਕੋ ਵਿੱਚ ਭਾਰਤੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ- ਚੁਣੌਤੀ ਨੂੰ ਚੁਣੌਤੀ ਦੇਣਾ ਮੇਰੇ ਡੀਐੱਨਏ ਵਿੱਚ ਹੈ। ਅੱਜ ਦੁਨੀਆਂ ਭਾਰਤ ਦੇ ਵਿਕਾਸ ਨੂੰ ਦੇਖ ਕੇ ਹੈਰਾਨ ਹੈ। ਸਾਡੇ ਕੋਲ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਸਿਸਟਮ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਰੂਸ ਦਾ ਅਨੋਖਾ ਰਿਸ਼ਤਾ ਹੈ। ਭਾਰਤੀਆਂ ਦੇ ਰੂਸ ਦਾ ਨਾਂ ਸੁਣਦੇ ਹੀ ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਆਉਂਦੀ ਹੈ, ਸਾਡੇ ਸੁੱਖ-ਦੁੱਖ ਦਾ ਸਾਥੀ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਨਾਲ ਭਾਰਤ ਦੀ ਮਿੱਟੀ ਦੀ ਖੁਸ਼ਬੂ ਲੈ ਕੇ ਆਇਆ ਹਾਂ। ਮੈਂ ਤੁਹਾਡੇ ਲਈ 140 ਕਰੋੜ ਦੇਸ਼ਵਾਸੀਆਂ ਦਾ ਪਿਆਰ ਅਤੇ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ।
ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੇਰੀ ਪਹਿਲੀ ਵਾਰਤਾ ਮਾਸਕੋ ਵਿੱਚ ਹੋ ਰਹੀ ਹੈ। ਅੱਜ ਮੈਨੂੰ ਸਹੁੰ ਚੁੱਕੀ ਨੂੰ ਪੂਰਾ ਮਹੀਨਾ ਹੋ ਗਿਆ ਹੈ। ਮੈਂ ਵਾਅਦਾ ਕੀਤਾ ਸੀ ਕਿ ਮੈਂ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਗਤੀ ਨਾਲ ਕੰਮ ਕਰਾਂਗਾ।