Welcome to Canadian Punjabi Post
Follow us on

21

October 2024
ਬ੍ਰੈਕਿੰਗ ਖ਼ਬਰਾਂ :
ਕੈਨੇਡੀਅਨਜ਼ ਉਨ੍ਹਾਂ ਰਾਜਨੇਤਾਵਾਂ ਤੋਂ ਤੰਗ ਆ ਚੁੱਕੇ ਹਨ ਜੋ ਵੰਡ ਪਾਉਣ ਨੂੰ ਜਿੱਤ ਦਾ ਰਾਹ ਮੰਨਦੇ ਹਨ : ਕ੍ਰਿਸਟੀ ਕਲਾਰਕਉੱਤਰੀ ਬੀ. ਸੀ. ਵਿੱਚ ਲਾਪਤਾ ਹੋਏ ਹਾਈਕਰ ਦੀ ਭਾਲ ਜਾਰੀਅਲਬਰਟਾ ਬਾਸਕੇਟਬਾਲ ਕੋਚ ਬਾਲ ਪੋਰਨੋਗਰਾਫੀ ਦਾ ਦੋਸ਼ੀ ਕਰਾਰਐਡਮਿੰਟਨ ਪਬਲਿਕ ਸਕੂਲ ਦਾ ਸਹਾਇਕ ਸਟਾਫ ਵੀਰਵਾਰ ਨੂੰ ਕਰੇਗਾ ਹੜਤਾਲਆਸਟ੍ਰੇਲੀਆ ਦੀ ਸੰਸਦ 'ਚ ਕਿੰਗ ਚਾਰਲਸ ਖਿਲਾਫ ਨਾਅਰੇਬਾਜ਼ੀ, ਸੰਸਦ ਮੈਂਬਰ ਨੇ ਕਿਹਾ-ਤੁਸੀਂ ਰਾਜਾ ਨਹੀਂ ਹੋ, ਸਾਡੇ ਲੋਕਾਂ ਦੇ ਕਾਤਲ ਹੋਇਜ਼ਰਾਈਲ ਨੇ ਕੀਤੇ ਹਿਜ਼ਬੁੱਲਾ ਦੇ ਬੈਂਕਾਂ 'ਤੇ ਹਵਾਈ ਹਮਲੇ, ਸੰਗਠਨ ਦਾ ਡਿਪਟੀ ਕਮਾਂਡਰ ਈਰਾਨ ਭੱਜਿਆਮੁੱਖ ਮੰਤਰੀ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਜੰਗੀ ਪੱਧਰ 'ਤੇ ਕਰਨ ਦੇ ਹੁਕਮਸੁਪਰੀਮ ਕੋਰਟ ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਵਿਰੁੱਧ ਸਖ਼ਤ ਕਾਰਵਾਈ; 874 ਐਫ.ਆਈ.ਆਰ. ਦਰਜ, 10.55 ਲੱਖ ਰੁਪਏ ਦਾ ਜੁਰਮਾਨਾ ਲਾਇਆ
 
ਭਾਰਤ

ਪ੍ਰੇਮਿਕਾ ਦਾ ਵਿਆਹ ਰੋਕਣ ਲਈ ਨੌਜਵਾਨ ਨੇ ਲਾੜੇ 'ਤੇ ਸੁੱਟਿਆ ਤੇਜ਼ਾਬ, 2 ਗ੍ਰਿਫਤਾਰ

June 20, 2024 09:23 AM

ਭਦੋਹੀ, 20 ਜੂਨ (ਪੋਸਟ ਬਿਊਰੋ): ਉੱਤਰ ਪ੍ਰਦੇਸ਼ ਦੇ ਭਦੋਹੀ ਜਿ਼ਲੇ 'ਚ ਬਾਰਾਤ ਦੌਰਾਨ ਲਾੜੇ ਅਤੇ ਦੋ ਬੱਚਿਆਂ 'ਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਪੁਲਸ ਨੇ ਵੀਰਵਾਰ ਨੂੰ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਵਧੀਕ ਪੁਲਿਸ ਸੁਪਰਡੈਂਟ ਤੇਜਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਕੋਤਵਾਲੀ ਵਿੱਚ ਸਥਿਤ ਮੋਢ ਪੁਲਿਸ ਚੌਕੀ ਖੇਤਰ ਤੋਂ ਸੁਦਾਮਾ ਗੌਤਮ (24) ਦਾ ਵਿਆਹ ਮੰਗਲਵਾਰ ਰਾਤ ਜਿ਼ਲ੍ਹੇ ਦੇ ਸੂਰਿਆਵਾ ਇਲਾਕੇ ਦੇ ਪਿੰਡ ਤੁਲਾਪੁਰ ਬਹਾਦੁਰਾਨ ਵਿੱਚ ਸਭਾਜੀਤ ਗੌਤਮ ਦੇ ਘਰ ਜਾ ਰਿਹਾ ਸੀ।
ਸਿੰਘ ਨੇ ਦੱਸਿਆ ਕਿ ਲਾੜੇ ਸੁਦਾਮਾ ਗੌਤਮ ਦੇ ਨਾਲ ਆਰਕੇ ਬੌਧ (ਪੰਜ) ਅਤੇ ਜੇਕੇ ਬੌਧ (ਅੱਠ) ਜਲੂਸ ਰੱਥ ਵਿੱਚ ਬੈਠੇ ਸਨ। ਇਸ ਦੌਰਾਨ ਮੋਟਰਸਾਈਕਲ 'ਤੇ ਆਏ ਦੋ ਨੌਜਵਾਨ ਹੱਥਾਂ 'ਚ ਤੇਜ਼ਾਬ ਨਾਲ ਭਰਿਆ ਡੱਬਾ ਲੈ ਕੇ ਲਾੜੇ ਦੇ ਰੱਥ 'ਤੇ ਚੜ੍ਹ ਗਏ ਅਤੇ ਉਸ 'ਤੇ ਤੇਜ਼ਾਬ ਪਾ ਦਿੱਤਾ। ਇਸ ਘਟਨਾ ਵਿੱਚ ਲਾੜਾ ਅਤੇ ਉਸ ਕੋਲ ਬੈਠੇ ਦੋ ਬੱਚੇ ਗੰਭੀਰ ਰੂਪ ਵਿੱਚ ਝੁਲਸ ਗਏ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਸਚਿਨ ਬਿੰਦ ਨਾਮ ਦੇ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਪੁੱਛਗਿੱਛ ਕੀਤੀ ।
ਇਸ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਭਾਜੀਤ ਗੌਤਮ ਦੀ ਲੜਕੀ ਨੂੰ ਪਿਆਰ ਕਰਦਾ ਸੀ ਪਰ ਲੜਕੀ ਦੇ ਪਰਿਵਾਰਕ ਮੈਂਬਰ ਉਸ ਦਾ ਵਿਆਹ ਸੁਦਾਮਾ ਗੌਤਮ ਨਾਲ ਜ਼ਬਰਦਸਤੀ ਕਰਵਾ ਰਹੇ ਸਨ। ਉਸ ਨੇ ਦੱਸਿਆ ਕਿ ਇਸ ਨੂੰ ਰੋਕਣ ਲਈ ਉਸ ਨੇ ਬਰਾਤ ਵਿਚ ਸੁਦਾਮਾ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਅਤੇ ਉਸ ਦੇ ਦੋ ਦੋਸਤਾਂ ਸਚਿਨ ਸਿੰਘ ਅਤੇ ਯੁਵਰਾਜ ਸਿੰਘ ਨੇ ਬਾਰਾਤ ਵਿਚ ਪਹੁੰਚ ਕੇ ਲਾੜੇ ਸੁਦਾਮਾ 'ਤੇ ਤੇਜ਼ਾਬ ਪਾ ਦਿੱਤਾ। ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਸਚਿਨ ਬਿੰਦ ਅਤੇ ਯੁਵਰਾਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਸਚਿਨ ਦੀ ਭਾਲ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਹਮਲੇ ਵਿੱਚ ਜ਼ਖ਼ਮੀ ਹੋਏ ਲਾੜੇ ਸੁਦਾਮਾ ਗੌਤਮ ਅਤੇ ਦੋ ਬੱਚਿਆਂ ਦਾ ਵਾਰਾਣਸੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਰਾਜਸਥਾਨ ਵਿਚ ਬੱਸ ਨੇ ਟੈਂਪੂ ਨੂੰ ਟੱਕਰ, 11 ਲੋਕਾਂ ਦੀ ਮੌਤ, ਕਈ ਜ਼ਖਮੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜੂਨੀਅਰ ਡਾਕਟਰਾਂ ਨੂੰ 21 ਅਕਤੂਬਰ ਨੂੰ ਮੀਟਿੰਗ ਲਈ ਦਿੱਤਾ ਸੱਦਾ ਮਥੁਰਾ ਦੇ ਦੋ ਭਰਾਵਾਂ ਨੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਰੇਲਗੱਡੀ ਹੇਠਾਂ ਆਕੇ ਕੀਤੀ ਖ਼ੁਦਕੁਸ਼ੀ ਬਾਬਾ ਸਿੱਦੀਕੀ ਕਤਲ ਮਾਮਲਾ: ਇੱਕ ਕਬਾੜ ਵਪਾਰੀ ਸ਼ੂਟਰ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਨਿਕਿਤ ਪੋਰਵਾਲ ਦੇ ਸਿਰ ਸਜਿਆ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ ਅਦਾਲਤਾਂ 'ਚ ਦਿਖਾਈ ਦੇਣ ਵਾਲੀ 'ਨਿਆਂ ਦੀ ਦੇਵੀ' ਦੀ ਮੂਰਤੀ 'ਚ ਅਹਿਮ ਬਦਲਾਅ, 'ਨਿਆਂ ਦੀ ਦੇਵੀ' ਦਾ ਬਣਾਇਆ ਗਿਆ ਨਵਾਂ ਬੁੱਤ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ: ਭਾਰਤ-ਕੈਨੇਡਾ ਸਬੰਧਾਂ 'ਚ ਤਨਾਅ ਲਈ ਸਿਰਫ ਟਰੂਡੋ ਹੀ ਜਿ਼ੰਮੇਵਾਰ ਸਲਮਾਨ ਖਾਨ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਗ੍ਰਿਫ਼ਤਾਰ ਰਾਹੁਲ ਗਾਂਧੀ ਨੇ ਵਾਲਮੀਕਿ ਮੰਦਰ 'ਚ ਕੀਤੀ ਪੂਜਾ, ਵਾਲਮੀਕਿ ਸਮਾਜ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਉਮਰ ਅਬਦੁੱਲਾ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ