Welcome to Canadian Punjabi Post
Follow us on

23

June 2025
 
ਭਾਰਤ

ਸਵਾਤੀ ਮਾਲੀਵਾਲ ਨੇ ਇੰਡੀਆ ਗਠਜੋੜ ਦੇ ਆਗੂਆਂ ਨੂੰ ਚਿੱਠੀ ਲਿਖਕੇ ਮੁਲਾਕਾਤ ਲਈ ਮੰਗਿਆ ਸਮਾਂ

June 18, 2024 01:09 PM

ਨਵੀਂ ਦਿੱਲੀ, 18 ਜੂਨ (ਪੋਸਟ ਬਿਊਰੋ): 13 ਮਈ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ `ਤੇ ਵਾਪਰੀ ਘਟਨਾ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਇਕ ਵਾਰ ਫਿਰ ਸੁਰਖੀਆਂ `ਚ ਹਨ। ਸਵਾਤੀ ਮਾਲੀਵਾਲ ਨੇ ਆਪਣੇ ਮਾਮਲੇ ਨੂੰ ਲੈ ਕੇ ਇੰਡੀਆ ਗਠਜੋੜ ਦੇ ਆਗੂਆਂ ਨੂੰ ਚਿੱਠੀ ਲਿਖੀ ਹੈ ਅਤੇ ਮੁਲਾਕਾਤ ਲਈ ਸਮਾਂ ਮੰਗਿਆ ਹੈ।
ਸਵਾਤੀ ਮਾਲੀਵਾਲ ਨੇ ਐਕਸ ‘ਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇੰਡੀਆ ਅਲਾਇੰਸ ਦੇ ਵੱਡੇ ਆਗੂਆਂ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 18 ਸਾਲਾਂ ਤੋਂ ਜ਼ਮੀਨ `ਤੇ ਕੰਮ ਕੀਤਾ ਹੈ ਅਤੇ 9 ਸਾਲਾਂ `ਚ ਮਹਿਲਾ ਕਮਿਸ਼ਨ ‘ਚ 1.7 ਲੱਖ ਕੇਸ ਸੁਣੇ ਹਨ।
ਉਨ੍ਹਾਂ ਅੱਗੇ ਲਿਖਿਆ ਕਿ ਬਿਨਾਂ ਕਿਸੇ ਤੋਂ ਡਰੇ ਅਤੇ ਬਿਨ੍ਹਾਂ ਕਿਸੇ ਅੱਗੇ ਝੁਕੇ। ਮਹਿਲਾ ਕਮਿਸ਼ਨ ਨੂੰ ਬਹੁਤ ਉੱਚੇ ਮੁਕਾਮ `ਤੇ ਪਹੁੰਚਾਇਆ। ਪਰ ਬੜੇ ਦੁੱਖ ਦੀ ਗੱਲ ਹੈ ਕਿ ਪਹਿਲਾਂ ਮੈਨੂੰ ਮੁੱਖ ਮੰਤਰੀ ਦੇ ਘਰ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਫਿਰ ਮੇਰੇ ਚਰਿੱਤਰ ਦਾ ਹਰਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਮੈਂ ਇਸ ਵਿਸ਼ੇ `ਤੇ ਇੰਡੀਆ ਗਠਜੋੜ ਦੇ ਸਾਰੇ ਵੱਡੇ ਆਗੂਆਂ ਨੂੰ ਚਿੱਠੀ ਲਿਖੀ ਹੈ ਅਤੇ ਮੁਲਾਕਾਤ ਲਈ ਸਮਾਂ ਮੰਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸਾਈਕਲ 'ਤੇ ਸਵਾਰ ਪਤੀ, ਤਨੀ ਤੇ ਬੇਟੀ `ਤੇ ਪਲਟਿਆ ਮੂੰਗਫਲੀ ਦੇ ਛਿਲਕੇ ਨਾਲ ਭਰਿਆ ਟਰੱਕ, ਮੌਤ 3 ਇੰਡੀਗੋ ਅਧਿਕਾਰੀਆਂ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ, ਟ੍ਰੇਨੀ ਪਾਇਲਟ ਨੇ ਗੁਰੂਗ੍ਰਾਮ ਵਿੱਚ ਜਾਤੀ ਸੂਚਕ ਟਿੱਪਣੀਆਂ ਦਾ ਲਾਇਆ ਦੋਸ਼ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਵਿਰੁੱਧ ਐੱਫਆਈਆਰ ਰਾਜਿਸਥਾਨ ਵਿੱਚ ਸੜਕ ਹਾਦਸੇ `ਚ 2 ਭਰਾਵਾਂ ਸਮੇਤ 3 ਲੋਕਾਂ ਦੀ ਮੌਤ ਝਾਰਖੰਡ ਦੇ ਪਲਾਮੂ ਵਿੱਚ ਤਲਾਬ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਬਿਹਾਰ ਵਿਚ ਬਦਮਾਸ਼ਾਂ ਨੇ ਲੋਕਾਂ ਘਰਾਂ `ਚ ਬੰਧਕ ਬਣਾਕੇ 10 ਲੱਖ ਦੇ ਗਹਿਣੇ ਲੁੱਟੇ ਭਾਰਤ ਨੂੰ ਆਪਣੇ ਗੁਆਂਢੀ ਦੇਸ਼ਾਂ ਨਾਲ ਚੰਗੇ ਅਤੇ ਆਸਾਨ ਸਬੰਧਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ : ਜੈਸ਼ੰਕਰ ਕਰਿਆਨੇ ਦੀ ਦੁਕਾਨ `ਚ ਵੇਚੀ ਜਾ ਰਹੀ ਸੀ ਸ਼ਰਾਬ, ਪੁਲਿਸ ਨੇ ਮਾਰਿਆ ਛਾਪਾ, ਦੁਕਾਨਦਾਰ ਗ੍ਰਿਫ਼ਤਾਰ ਅਹਿਮਦਾਬਾਦ ਜਹਾਜ਼ ਹਾਦਸੇ ਦੇ 177 ਮ੍ਰਿਤਕਾਂ ਦੇ ਡੀਐੱਨਏ ਮੈਚ, 124 ਲਾਸ਼ਾਂ ਪਰਿਵਾਰਾਂ ਨੂੰ ਸੌਪੀਆਂ ਭਾਰਤੀ ਨਾਗਰਿਕਾਂ ਨੂੰ ਤਹਿਰਾਨ ਛੱਡਣ ਤੇ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਸਲਾਹ