ਬੈਰੀ, 17 ਜੂਨ (ਪੋਸਟ ਬਿਊਰੋ): ਐਤਵਾਰ ਨੂੰ ਓਂਟਾਰੀਓ ਨਾਰਥਲੈਂਡ ਬਸ ਵਿੱਚ ਅੱਗ ਲੱਗਣ ਤੋਂ ਬਾਅਦ ਹਾਈਵੇ 400 ਦਾ ਇੱਕ ਹਿੱਸਾ ਬੰਦ ਕਰ ਦਿੱਤਾ ਗਿਆ।
ਸ਼ਾਮ ਕਰੀਬ 5 ਵਜੇ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਸੇਵਰਨ ਟਾਊਨਸ਼ਿਪ ਵਿੱਚ ਹਾਈਵੇ 12 ਦੱਖਣ ਵਿੱਚ ਹਾਈਵੇ 400 `ਤੇ ਲੱਗੀ ਅੱਗ `ਤੇ ਕਾਬੂ ਪਾਉਣ ਲਈ ਪਹੁੰਚੀਆਂ।
ਐਮਰਜੈਂਸੀ ਕਰਮਚਾਰੀਆਂ ਨੇ ਹਾਈਵੇ ਦੀ ਦੱਖਣ ਵੱਲ ਜਾਣ ਵਾਲੀ ਲੇਨ ਨੂੰ ਸ਼ਾਮ 6:30 ਵਜੇ ਤੱਕ ਬੰਦ ਰੱਖਿਆ, ਉਦੋਂ ਦੋ ਖੱਬੇ ਵਾਲੀਆਂ ਲੇਨ ਨੂੰ ਫਿਰ ਤੋਂ ਖੋਲ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸ਼ਾਮ ਨੂੰ ਇੱਕ ਲੇਨ ਬੰਦ ਰਹੇਗੀ, ਕਿਉਂਕਿ ਕਰਮਚਾਰੀ ਘਟਨਾ ਸਥਾਨ `ਤੇ ਮੌਜੂਦ ਹਨ ।
ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਅੱਗ ਨਾਲ ਕੋਈ ਜਖ਼ਮੀ ਹੋਇਆ ਹੈ ਜਾਂ ਨਹੀਂ ਅਤੇ ਨਹੀਂ ਹੀ ਇਹ ਦੱਸਿਆ ਹੈ ਕਿ ਬਸ ਵਿੱਚ ਕਿੰਨੇ ਮੁਸਾਫ਼ਰ ਸਵਾਰ ਸਨ।