Welcome to Canadian Punjabi Post
Follow us on

16

May 2024
ਬ੍ਰੈਕਿੰਗ ਖ਼ਬਰਾਂ :
ਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀਪ੍ਰਸ਼ਾਂਤ ਮਹਾਸਾਗਰ ਵਿੱਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫ਼ਤਾਰਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਪਹੁੰਚੇ ਚੀਨ, ਜਿਨਪਿੰਗ ਨਾਲ ਕੀਤੀ ਮੁਲਾਕਾਤਈਡੀ ਪੀਐੱਮਐੱਲਏ ਐਕਟ ਤਹਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇਗਾ : ਸੁਪਰੀਮ ਕੋਰਟਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਕਰਨ ਕਾਹਲੋਂ ਭਾਜਪਾ ਵਿਚ ਹੋਏ ਸ਼ਾਮਿਲਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨ ਦੇਣ ਤਰਜੀਹ, ਪਨੀਰੀ ਵਾਲੇ ਝੋਨੇ ਦੀ ਲਵਾਈ 11 ਜੂਨ ਤੋਂ ਬਾਅਦ ਕਰਨ ਗਰਮੀ ਵਧਣ ਕਾਰਨ ਅਟਾਰੀ ਵਾਹਗਾ ਬਾਰਡਰ 'ਤੇ ਰਿਟਰੀਟ ਸਮਾਰੋਹ ਦਾ ਸਮਾਂ ਬਦਲਿਆਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ 'ਤੇ ਹਮਲਾ, ਸਾਢੇ 3 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਬਚਾਈ ਗਈ ਜਾਨ
 
ਅੰਤਰਰਾਸ਼ਟਰੀ

ਲਾਸ ਏਂਜਲਿਸ ਦੇ ਇੱਕ ਸਕੂਲ ਵਿਚ ਬੱਚੇ ਨੂੰ ਉਲਟਾ ਲਟਕਾ ਕੇ ਕੁੱਟਣ ਦੀ ਵੀਡੀਓ ਆਈ ਸਾਹਮਣੇ, ਸਕੂਲ ਨੇ ਮੰਨੀ ਗਲਤੀ

April 29, 2024 11:25 AM

ਲਾਸ ਏਂਜਲਿਸ, 29 ਅਪ੍ਰੈਲ (ਪੋਸਟ ਬਿਊਰੋ): ਅਮਰੀਕਾ ਦੇ ਲਾਸ ਏਂਜਲਿਸ ਵਿੱਚ ਇੱਕ ਸਕੂਲ ਕਰਮਚਾਰੀ ਨੇ ਚਾਰ ਸਾਲ ਦੇ ਬੱਚੇ ਦੀ ਕੁੱਟਮਾਰ ਕੀਤੀ। ਕਰਮਚਾਰੀ ਨੇ ਪਹਿਲਾਂ ਬੱਚੇ ਨੂੰ ਉਲਟਾ ਲਟਕਾ ਦਿੱਤਾ। ਇਸ ਤੋਂ ਬਾਅਦ ਉਸ ਨੇ ਬੱਚੇ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਨੂੰ ਹੱਥ ਨਾਲ ਮਾਰਨ ਦੀ ਕੋਸਿ਼ਸ਼ ਕੀਤੀ। ਇਹ ਘਟਨਾ ਇਕ ਮਹੀਨਾ ਪਹਿਲਾਂ ਦੀ ਹੈ, ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ।
ਸਕੂਲ ਦਾ ਨਾਂ ਕਿੰਡਰ ਕਿਡਜ਼ ਕ੍ਰਿਸਚੀਅਨ ਪਲੇ ਸਕੂਲ ਹੈ। ਬੱਚੇ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਗੰਭੀਰ ਸੱਟਾਂ ਲੱਗਣ ਕਾਰਨ ਉਹ ਹਾਲੇ ਜ਼ੇਰੇ ਇਲਾਜ ਹੈ।
ਬੱਚੇ ਦੀ ਮਾਂ ਬ੍ਰਾਇਨ ਬੈਟਲ ਮੁਤਾਬਕ ਬੱਚੇ ਦੀਆਂ ਦੋਵੇਂ ਬਾਹਾਂ ਅਤੇ ਲੱਤਾਂ 'ਤੇ ਸੱਟਾਂ ਦੇ ਨਿਸ਼ਾਨ ਹਨ। ਮਾਂ ਨੇ ਮੁਲਾਜ਼ਮ ਖਿਲਾਫ਼ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਬੈਟਲ ਨੇ ਇਕ ਹੋਰ ਕਰਮਚਾਰੀ ਨੂੰ ਆਪਣੇ ਬੱਚੇ ਦੀ ਕੁੱਟਮਾਰ ਬਾਰੇ ਦੱਸਿਆ।
ਕਰਮਚਾਰੀ ਨੇ ਬੈਟਲ ਨੂੰ ਉਹ ਵੀਡੀਓ ਦਿਖਾਇਆ ਜਿਸ ਵਿਚ ਉਸ ਦੇ ਬੱਚੇ ਨੂੰ ਕੁੱਟਿਆ ਗਿਆ ਸੀ। ਇਸ ਤੋਂ ਬਾਅਦ ਬੈਟਲ ਨੇ ਸਕੂਲ ਤੋਂ ਵੀਡੀਓ ਮੰਗੀ। ਸਕੂਲ ਨੇ ਵੀਡੀਓ ਨਾਲ ਛੇੜਛਾੜ ਕੀਤੀ ਅਤੇ ਕੁੱਟਣ ਵਾਲੇ ਹਿੱਸੇ ਨੂੰ ਹਟਾ ਦਿੱਤਾ। ਫਿਰ ਸਕੂਲ ਨੇ ਆਪਣੀ ਗਲਤੀ ਮੰਨ ਕੇ ਕਰਮਚਾਰੀ ਨੂੰ ਨੌਕਰੀ ਤੋਂ ਕੱਢ ਦਿੱਤਾ। ਹੁਣ ਬੈਟਲ ਦੀ ਮੰਗ ਹੈ ਕਿ ਸਕੂਲ ਦਾ ਲਾਈਸੈਂਸ ਰੱਦ ਕੀਤਾ ਜਾਵੇ ਕਿਉਂਕਿ ਸਕੂਲ ਨੇ ਵੀਡੀਓ ਬਾਰੇ ਉਨ੍ਹਾਂ ਨੂੰ ਝੂਠ ਬੋਲਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੋਹਲੀ, ਸ਼ਾਹਰੁਖ ਖਾਨ ਤੇ ਹੋਰ ਕਈਆਂ ਦੇ ਬਾਈਕਾਟ ਦੀ ਮੰਗ, ਗਾਜ਼ਾ ਦੀ ਸਥਿਤੀ 'ਤੇ ਚੁੱਪੀ 'ਤੇ ਨਾਰਾਜ਼ਗੀ ਪ੍ਰਸ਼ਾਂਤ ਮਹਾਸਾਗਰ ਵਿੱਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫ਼ਤਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪੁਤਿਨ ਪਹੁੰਚੇ ਚੀਨ, ਜਿਨਪਿੰਗ ਨਾਲ ਕੀਤੀ ਮੁਲਾਕਾਤ ਸਲੋਵਾਕੀਆ ਦੇ ਪ੍ਰਧਾਨ ਮੰਤਰੀ ਫਿਕੋ 'ਤੇ ਹਮਲਾ, ਸਾਢੇ 3 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਬਚਾਈ ਗਈ ਜਾਨ ਅਲਜੀਰੀਆ ਵਿਚ 26 ਸਾਲਾਂ ਤੋਂ ਲਾਪਤਾ ਵਿਅਕਤੀ ਮਿਲਿਆ, ਗੁਆਂਢੀ ਨੇ ਹੀ ਕੀਤਾ ਸੀ ਅਗਵਾ ਯੂਕਰੇਨ ਵਿਚ ਅਮਰੀਕੀ ਵਿਦੇਸ਼ ਮੰਤਰੀ ਨੇ 'ਰਾਕ ਏਂਥਮ 'ਰੌਕਿਨ ਇਨ ਦ ਫ੍ਰੀ ਵਰਲਡ' ਗਾਇਆ ਗਾਜ਼ਾ 'ਤੇ ਇਜ਼ਰਾਈਲੀ ਹਮਲੇ ਵਿਚ ਸਾਬਕਾ ਭਾਰਤੀ ਸੈਨਿਕ ਦੀ ਮੌਤ 'ਸਾਰੇ ਜਹਾਂ ਸੇ ਅੱਛਾ' ਵ੍ਹਾਈਟ ਹਾਊਸ 'ਚ ਵਜਾਇਆ ਗਿਆ, ਜੋਅ ਬਾਇਡੇਨ ਵੀ ਰਹੇ ਮੌਜੂਦ ਜੇਕਰ ਵਿਰੋਧੀ ਪਾਰਟੀ ਚੋਣਾਂ ਜਿੱਤਦੀ ਹੈ ਤਾਂ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋਵੇਗਾ : ਸੁਨਕ ਫਲੋਰੀਡਾ 'ਚ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ, 40 ਜ਼ਖਮੀ