Welcome to Canadian Punjabi Post
Follow us on

01

June 2025
 
ਕੈਨੇਡਾ

ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ

April 10, 2024 11:54 PM

ਓਟਵਾ, 10 ਅਪਰੈਲ (ਪੋਸਟ ਬਿਊਰੋ) : ਬੁੱਧਵਾਰ ਨੂੰ ਕੰਜ਼ਰਵੇਟਿਵਾਂ ਵੱਲੋਂ ਇਹ ਮੰਗ ਕੀਤੀ ਗਈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੇ ਪ੍ਰੀਮੀਅਰਜ਼ ਨਾਲ ਟੈਲੀਵਿਜ਼ਨ ਉੱਤੇ ਕਾਰਬਨ ਟੈਕਸ ਬਾਰੇ ਐਮਰਜੰਸੀ ਮੀਟਿੰਗ ਕਰਨ। ਇਸ ਲਈ ਫੈਡਰਲ ਐਨਡੀਪੀ ਤੇ ਬਲਾਕ ਵੱਲੋਂ ਵੀ ਸਹਿਮਤੀ ਦਿੱਤੀ ਗਈ।
ਐਨਡੀਪੀ ਦੀ ਐਨਵਾਇਰਮੈਂਟ ਕ੍ਰਿਟਿਕ ਲੌਰੇਲ ਕੌਲਿਨਜ਼ ਨੇ ਬੁੱਧਵਾਰ ਨੂੰ ਆਖਿਆ ਕਿ ਫੈਡਰਲ ਸਰਕਾਰ ਵੱਲੋਂ ਕਾਰਬਨ ਟੈਕਸ ਲਾਏ ਜਾਣਾ ਹੀ ਕਲਾਈਮੇਟ ਪਾਲਿਸੀ ਨਹੀਂ ਹੈ ਸਗੋਂ ਐਨਡੀਪੀ ਵੀ ਚਾਹੁੰਦੀ ਹੈ ਕਿ ਸਾਰੇ ਪ੍ਰੀਮੀਅਰਜ਼ ਵੱਲੋਂ ਪੇਸ ਕੀਤੇ ਜਾਣ ਵਾਲੇ ਇਸ ਦੇ ਬਦਲਵੇਂ ਪ੍ਰਬੰਧਾਂ ਨੂੰ ਸਾਰੇ ਸੁਣ ਤੇ ਵੇਖ ਸਕਣ ਤਾਂ ਕਿ ਇਸ ਦਾ ਕੋਈ ਹੋਰ ਹੱਲ ਕੱਢਿਆ ਜਾ ਸਕੇ। ਉਨ੍ਹਾਂ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਕਲਾਈਮੇਟ ਐਮਰਜੰਸੀ ਨਾਲ ਸੰਘਰਸ਼ ਵਿੱਚ ਸਾਰੇ ਕੈਨੇਡੀਅਨਜ਼ ਨੂੰ ਇੱਕਜੁੱਟ ਕੀਤਾ ਜਾ ਸਕੇ ਤਾਂ ਕਿ ਮਹਿੰਗਾਈ ਦੇ ਸੰਕਟ ਨਾਲ ਨਜਿੱਠਣ ਦੇ ਨਾਲ ਨਾਲ ਸਰਕਾਰ ਵੀ ਸਾਡਾ ਸਮਰਥਨ ਕਰ ਸਕੇ।
ਕੰਜ਼ਰਵੇਟਿਵਾਂ ਵੱਲੋਂ ਪੰਜ ਹਫਤਿਆਂ ਦੇ ਅੰਦਰ ਅੰਦਰ ਪ੍ਰਧਾਨ ਮੰਤਰੀ ਟਰੂਡੋ ਦੇ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਆਗੂਆਂ ਨਾਲ ਮਿਲ ਬੈਠ ਕੇ ਗੱਲਬਾਤ ਕਰਨ ਸਬੰਧੀ ਲਿਆਂਦੇ ਮਤੇ ਦਾ ਐਨਡੀਪੀ ਵੱਲੋਂ ਸਮਰਥਨ ਕੀਤਾ ਗਿਆ। ਇਹ ਮਤਾ ਐਨਡੀਪੀ ਤੇ ਬਲਾਕ ਕਿਊਬਿਕੁਆ ਦੀ ਮਦਦ ਨਾਲ ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਪਾਸ ਹੋ ਗਿਆ ਜਦਕਿ ਲਿਬਰਲ ਐਮਪੀਜ਼ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।
ਵੋਟ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਨੇ ਆਖਿਆ ਕਿ ਕਾਰਬਨ ਟੈਕਸ ਨਾਲ ਕੈਨੇਡੀਅਨਜ਼ ਨੂੰ ਕੀ ਦਿੱਕਤਾਂ ਆਉਣਗੀਆਂ ਇਸ ਬਾਰੇ ਕੈਨੇਡੀਅਨ ਪ੍ਰੀਮੀਅਰਜ਼ ਦਾ ਪੱਖ ਸੁਣਨ ਦੀ ਜਿ਼ੰਮੇਵਾਰੀ ਵੀ ਟਰੂਡੋ ਨੂੰ ਲੈਣੀ ਚਾਹੀਦੀ ਹੈ।ਇਹ ਵੀ ਆਖਿਆ ਗਿਆ ਕਿ ਇਸ ਮੀਟਿੰਗ ਵਿੱਚ ਟਰੂਡੋ ਨੂੰ ਫੈਡਰਲ ਕਾਰਬਨ ਟੈਕਸ ਤੋਂ ਬਾਹਰ ਰਹਿਣ ਦੇ ਚਾਹਵਾਨ ਪ੍ਰੋਵਿੰਸਾਂ ਨੂੰ ਇਸ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਢੰਗ ਨਾਲ ਬਿਨਾਂ ਟੈਕਸਾਂ ਤੋਂ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ ਘੱਟ ਕਰਨ ਦੇ ਆਈਡੀਆਜ਼ ਨੂੰ ਪੂਰੀ ਜਿ਼ੰਮੇਵਾਰੀ ਨਾਲ ਅਮਲ ਵਿੱਚ ਲਿਆ ਸਕਣ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਭਾਰਤ ਨਾਲ ਸੰਬੰਧਾਂ ਬਾਰੇ ਅਨੀਤਾ ਆਨੰਦ ਨੇ ਕਿਹਾ- ਅਸੀਂ ਇੱਕ-ਇੱਕ ਕਦਮ ਅੱਗੇ ਵਧ ਰਹੇ ਹਾਂ ਉੱਤਰੀ ਸਸਕੈਚਵਨ ਵਿਚ ਜੰਗਲ ਨੂੰ ਲੱਗੀ ਅੱਗ, ਹਜ਼ਾਰਾਂ ਲੋਕਾਂ ਕੋਲੋਂ ਖ਼ਾਲੀ ਕਰਵਾਇਆ ਇਲਾਕਾ ਕਿਊਬੈਕ ਨੇ ਪਰਵਾਸੀਆਂ ਲਈ ਸਾਂਝੀਆਂ ਕਦਰਾਂ ਕੀਮਤਾਂ ਨੂੰ ਅਪਨਾਉਣਾ ਲਾਜ਼ਮੀ ਕਰਨ ਵਾਲਾ ਬਿੱਲ ਕੀਤਾ ਪਾਸ ਬੱਸ ਦੀ ਟੱਕਰ ਨਾਲ 4 ਸਾਲਾ ਬੱਚੇ ਦੀ ਮੌਤ, ਦੋ ਔਰਤਾਂ ਜ਼ਖ਼ਮੀ ਕੈਨੇਡਾ ਪੋਸਟ ਨੇ ਯੂਨੀਅਨ ਨੂੰ ਅੰਤਿਮ ਆਫਰ ਦੀ ਕੀਤੀ ਪੇਸ਼ਕਸ਼ ਕੈਨੇਡਾ 1 ਜੁਲਾਈ ਤੱਕ ਯੂਰਪੀਅਨ ਰੱਖਿਆ ਪੁਨਰ ਹਥਿਆਰ ਯੋਜਨਾ ‘ਤੇ ਕਰ ਸਕਦੈ ਹਸਤਾਖ਼ਰ ਕਿੰਗ ਚਾਰਲਜ਼ ਨੇ ਕੈਨੇਡਾ ਨੂੰ ’ਮਜ਼ਬੂਤ ਅਤੇ ਆਜ਼ਾਦ’ ਆਖਕੇ ਥ੍ਰੋਨ ਸਪੀਚ ਕੀਤੀ ਸਮਾਪਤ ਉਡਾਨਾਂ ਦੌਰਾਨ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਕਾਰਨ ਏਅਰ ਕੈਨੇਡਾ ਦੇ ਪਾਇਲਟਾਂ ਵਿਚ ਨਿਰਾਸ਼ਾ ਹਡਸਨ ਬੇਅ ਵਿਚ 1 ਜੂਨ ਤੱਕ 8,300 ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਜਾਵੇਗੀ ਛਾਂਟੀ ਦੋ ਮੋਸਟ ਵਾਂਟੇਡ ਮੁਲਜ਼ਮਾਂ `ਤੇ ਲੱਗਾ ਐਡਮਿੰਟਨ `ਚ ਫ੍ਰਸਟ ਡਿਗਰੀ ਕਤਲ ਦਾ ਦੋਸ਼