Welcome to Canadian Punjabi Post
Follow us on

31

May 2025
 
ਕੈਨੇਡਾ

ਕੈਨੇਡਾ ਦੀ ਏਆਈ ਸਮਰੱਥਾ ਵਧਾਉਣ ਲਈ ਲਿਬਰਲ ਸਰਕਾਰ ਖਰਚੇਗੀ 2·4 ਬਿਲੀਅਨ ਡਾਲਰ

April 07, 2024 11:09 PM

ਓਟਵਾ, 7 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਤਵਾਰ ਨੂੰ ਐਲਾਨ ਕੀਤਾ ਗਿਆ ਕਿ ਲਿਬਰਲ ਸਰਕਾਰ ਆਰਟੀਫਿਸ਼ਲ ਇੰਟੈਲੀਜੈਂਸ ਵਿੱਚ ਆਪਣੀ ਸਮਰੱਥਾ ਵਧਾਉਣ ਲਈ 2·4 ਬਿਲੀਅਨ ਡਾਲਰ ਬਜਟ ਵਿੱਚ ਪਾਸੇ ਰੱਖਣ ਜਾ ਰਹੀ ਹੈ।
ਇਸ ਵਿੱਚੋਂ 2 ਬਿਲੀਅਨ ਡਾਲਰ ਕੰਪਿਊਟਿੰਗ ਕੇਪੇਬਿਲੀਟੀਜ਼ ਤੇ ਟੈਕਨੀਕਲ ਇਨਫਰਾਸਟ੍ਰਕਚਰ ਨੂੰ ਬਿਹਤਰ ਬਣਾਉਣ ਲਈ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਐਲਾਨ ਟਰੂਡੋ ਵੱਲੋਂ ਬਜਟ ਤੋਂ ਪਹਿਲਾਂ ਵਾਲੇ ਮਾਂਟਰੀਅਲ ਦੇ ਟੂਰ ਦੌਰਾਨ ਕੀਤਾ ਗਿਆ। ਉਨ੍ਹਾਂ ਆਖਿਆ ਕਿ ਸਰਕਾਰ ਜਲਦ ਹੀ ਏਆਈ ਕੰਪਿਊਟ ਐਕਸੈੱਸ ਫੰਡ ਲਈ ਇੰਡਸਟਰੀ ਨਾਲ ਸਲਾਹ ਮਸ਼ਵਰਾ ਸ਼ੁਰੂ ਕਰ ਦੇਵੇਗੀ ਤੇ ਕੈਨੇਡਾ ਵਿੱਚ ਇਸ ਸੈਕਟਰ ਦੇ ਵਿਕਾਸ ਲਈ ਰਣਨੀਤੀ ਉਲੀਕੀ ਜਾਵੇਗੀ।
ਟਰੂਡੋ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਕੰਪਨੀਆਂ ਇਸ ਤਰ੍ਹਾਂ ਏਆਈ ਨੂੰ ਅਪਨਾਉਣ ਕਿ ਉਨ੍ਹਾਂ ਦਾ ਸਾਰਿਆਂ ਉੱਤੇ ਸਕਾਰਾਤਮਕ ਅਸਰ ਪਵੇ। ਉਨ੍ਹਾਂ ਦੱਸਿਆ ਕਿ ਖੇਤੀਬਾੜੀ, ਹੈਲਥ ਕੇਅਰ ਤੇ ਕਲੀਨ ਟੈਕਨਾਲੋਜੀ ਵਰਗੇ ਸੈਕਟਰਜ਼ ਲਈ ਏਆਈ ਨੂੰ ਅਪਨਾਉਣ ਵਾਸਤੇ 200 ਮਿਲੀਅਨ ਡਾਲਰ ਖਰਚੇ ਜਾਣਗੇ। ਸਰਕਾਰ ਦੀ ਯੋਜਨਾ ਅਨੁਸਾਰ 50 ਮਿਲੀਅਨ ਡਾਲਰ ਐਡਵਾਂਸਡ ਏਆਈ ਸਿਸਟਮ ਦੀ ਹਿਫਾਜ਼ਤ ਕਰਨ ਲਈ ਏਆਈ ਸੇਫਟੀ ਇੰਸਟੀਚਿਊਟ ਉੱਤੇ ਖਰਚੇ ਜਾਣਗੇ ਜਦਕਿ 5·1 ਮਿਲੀਅਨ ਡਾਲਰ ਏਆਈ ਤੇ ਡਾਟਾ ਕਮਿਸ਼ਨਰ ਦੇ ਆਫਿਸ ਨੂੰ ਪ੍ਰਸਤਾਵਿਤ ਆਰਟੀਫਿਸ਼ਲ ਇੰਟੈਲੀਜੈਂਸ ਤੇ ਡਾਟਾ ਐਕਟ ਨੂੰ ਲਾਗੂ ਕਰਨ ਲਈ ਦਿੱਤੇ ਜਾਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਭਾਰਤ ਨਾਲ ਸੰਬੰਧਾਂ ਬਾਰੇ ਅਨੀਤਾ ਆਨੰਦ ਨੇ ਕਿਹਾ- ਅਸੀਂ ਇੱਕ-ਇੱਕ ਕਦਮ ਅੱਗੇ ਵਧ ਰਹੇ ਹਾਂ ਉੱਤਰੀ ਸਸਕੈਚਵਨ ਵਿਚ ਜੰਗਲ ਨੂੰ ਲੱਗੀ ਅੱਗ, ਹਜ਼ਾਰਾਂ ਲੋਕਾਂ ਕੋਲੋਂ ਖ਼ਾਲੀ ਕਰਵਾਇਆ ਇਲਾਕਾ ਕਿਊਬੈਕ ਨੇ ਪਰਵਾਸੀਆਂ ਲਈ ਸਾਂਝੀਆਂ ਕਦਰਾਂ ਕੀਮਤਾਂ ਨੂੰ ਅਪਨਾਉਣਾ ਲਾਜ਼ਮੀ ਕਰਨ ਵਾਲਾ ਬਿੱਲ ਕੀਤਾ ਪਾਸ ਬੱਸ ਦੀ ਟੱਕਰ ਨਾਲ 4 ਸਾਲਾ ਬੱਚੇ ਦੀ ਮੌਤ, ਦੋ ਔਰਤਾਂ ਜ਼ਖ਼ਮੀ ਕੈਨੇਡਾ ਪੋਸਟ ਨੇ ਯੂਨੀਅਨ ਨੂੰ ਅੰਤਿਮ ਆਫਰ ਦੀ ਕੀਤੀ ਪੇਸ਼ਕਸ਼ ਕੈਨੇਡਾ 1 ਜੁਲਾਈ ਤੱਕ ਯੂਰਪੀਅਨ ਰੱਖਿਆ ਪੁਨਰ ਹਥਿਆਰ ਯੋਜਨਾ ‘ਤੇ ਕਰ ਸਕਦੈ ਹਸਤਾਖ਼ਰ ਕਿੰਗ ਚਾਰਲਜ਼ ਨੇ ਕੈਨੇਡਾ ਨੂੰ ’ਮਜ਼ਬੂਤ ਅਤੇ ਆਜ਼ਾਦ’ ਆਖਕੇ ਥ੍ਰੋਨ ਸਪੀਚ ਕੀਤੀ ਸਮਾਪਤ ਉਡਾਨਾਂ ਦੌਰਾਨ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਕਾਰਨ ਏਅਰ ਕੈਨੇਡਾ ਦੇ ਪਾਇਲਟਾਂ ਵਿਚ ਨਿਰਾਸ਼ਾ ਹਡਸਨ ਬੇਅ ਵਿਚ 1 ਜੂਨ ਤੱਕ 8,300 ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਜਾਵੇਗੀ ਛਾਂਟੀ ਦੋ ਮੋਸਟ ਵਾਂਟੇਡ ਮੁਲਜ਼ਮਾਂ `ਤੇ ਲੱਗਾ ਐਡਮਿੰਟਨ `ਚ ਫ੍ਰਸਟ ਡਿਗਰੀ ਕਤਲ ਦਾ ਦੋਸ਼