Welcome to Canadian Punjabi Post
Follow us on

03

July 2025
 
ਖੇਡਾਂ

ਆਈ.ਪੀ.ਐੱਲ. 2024: ਸ਼ਸ਼ਾਂਕ ਦੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ

April 04, 2024 05:11 PM

ਨਵੀਂ ਦਿੱਲੀ, 4 ਅਪ੍ਰੈਲ (ਪੋਸਟ ਬਿਊਰੋ): ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਰੋਮਾਂਚਕ ਮੁਕਾਬਲੇ 'ਚ ਸ਼ਸ਼ਾਂਕ ਸਿੰਘ ਦੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾ ਕੇ ਸੀਜ਼ਨ 'ਚ ਦੂਜੀ ਜਿੱਤ ਹਾਸਲ ਕੀਤੀ। ਸ਼ਸ਼ਾਂਕ ਸਿੰਘ ਨੇ 29 ਗੇਂਦਾਂ 'ਚ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਨਾਬਾਦ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਸ ਸਮੇਂ ਦੋਵੇਂ ਟੀਮਾਂ 4-4 ਮੈਚ ਖੇਡ ਚੁੱਕੀਆਂ ਹਨ ਤੇ ਦੋਵਾਂ ਨੂੰ 2-2 ਮੈਚਾਂ 'ਚ ਜਿੱਤ ਅਤੇ ਇੰਨੇ ਹੀ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਬਿਹਤਰ ਨੈੱਟ ਰਨ-ਰੇਟ ਦੇ ਆਧਾਰ 'ਤੇ ਪੰਜਾਬ 5ਵੇਂ, ਜਦਕਿ ਗੁਜਰਾਤ 6ਵੇਂ ਸਥਾਨ 'ਤੇ ਕਾਬਜ਼ ਹੈ।
ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਸ਼ਿਖਰ ਧਵਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਗੁਜਰਾਤ ਟਾਈਟਨਸ ਨੇ ਕਪਤਾਨ ਸ਼ੁੱਭਮਨ ਗਿੱਲ ਦੀ 48 ਗੇਂਦਾਂ 'ਚ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 89 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਸਾਈ ਸੁਦਰਸ਼ਨ (33), ਕੇਨ ਵਿਲੀਅਮਸਨ (26) ਅਤੇ ਰਾਹੁਲ ਤੇਵਤੀਆ (23) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ।
200 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੂੰ ਦੂਜੇ ਓਵਰ 'ਚ ਹੀ ਕਪਤਾਨ ਸ਼ਿਖਰ ਧਵਨ ਦੇ ਰੂਪ 'ਚ ਵੱਡਾ ਝਟਕਾ ਲੱਗਾ, ਜੋ ਕਿ ਸਿਰਫ਼ 1 ਦੌੜ ਬਣਾ ਕੇ ਉਮੇਸ਼ ਯਾਦਵ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ।
ਇਸ ਤੋਂ ਬਾਅਦ ਜੌਨੀ ਬੇਅਰਸਟਾ (22) ਤੇ ਪ੍ਰਭਸਿਮਰਨ ਸਿੰਘ (35) ਨੇ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਸਿਕੰਦਰ ਰਜ਼ਾ (15) ਤੇ ਜਿਤੇਸ਼ ਸ਼ਰਮਾ (16) ਨੇ ਵੀ ਉਪਯੋਗੀ ਪਾਰੀਆਂ ਖੇਡੀਆਂ।
ਸ਼ਸ਼ਾਂਕ ਸਿੰਘ ਤੇ ਆਸ਼ੂਤੋਸ਼ ਸ਼ਰਮਾ ਨੇ ਆਖਰੀ ਓਵਰਾਂ 'ਚ ਤੂਫ਼ਾਨੀ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। ਆਖ਼ਰੀ ਓਵਰ 'ਚ ਪੰਜਾਬ ਨੂੰ 7 ਦੌੜਾਂ ਦੀ ਲੋੜ ਸੀ। ਪਹਿਲੀ ਹੀ ਗੇਂਦ 'ਤੇ ਆਸ਼ੁਤੋਸ਼ ਸ਼ਰਮਾ 31 ਦੌੜਾਂ ਬਣਾ ਕੇ ਦਰਸ਼ਨ ਨਾਲਕੰਡੇ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ।
ਨਾਲਕੰਡੇ ਨੇ ਅਗਲੀਆਂ 2 ਗੇਂਦਾਂ ਵਾਈਡ ਸੁੱਟ ਦਿੱਤੀਆਂ, ਜਿਸ ਕਾਰਨ ਹੁਣ ਪੰਜਾਬ ਨੂੰ 3 ਗੇਂਦਾਂ 'ਚ ਸਿਰਫ਼ 5 ਦੌੜਾਂ ਚਾਹੀਦੀਆਂ ਸਨ। ਸ਼ਸ਼ਾਂਕ ਸਿੰਘ ਨੇ ਬਿਹਤਰੀਨ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਸਾਹ ਲਿਆ। ਉਸ ਨੇ ਓਵਰ ਦੀ ਚੌਥੀ ਗੇਂਦ 'ਤੇ ਚੌਕਾ ਮਾਰ ਦਿੱਤਾ ਤੇ ਅਗਲੀ ਗੇਂਦ 'ਤੇ 1 ਦੌੜ ਲੈ ਕੇ ਜਿੱਤ ਮੈਚ ਜਤਾ ਦਿੱਤਾ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ