ਨੌਰਥ ਯੌਰਕ, 29 ਮਾਰਚ (ਪੋਸਟ ਬਿਊਰੋ) : ਨੌਰਥ ਯੌਰਕ ਵਿੱਚ ਦੇਰ ਰਾਤ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਗੋਲੀ ਚੱਲਣ ਦੀ ਖ਼ਬਰ ਦੇ ਕੇ ਟੋਰਾਂਟੋ ਪੁਲਿਸ ਨੂੰ ਰਾਤੀਂ 10:45 ਦੇ ਨੇੜੇ ਤੇੜੇ ਫਿੰਚ ਐਵਨਿਊ ਵੈਸਟ ਤੇ ਡਫਰਿਨ ਸਟਰੀਟ ਇਲਾਕੇ ਵਿੱਚ ਸੱਦਿਆ ਗਿਆ। ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਗੱਡੀ ਦੇ ਅੰਦਰ ਗੋਲੀਆਂ ਲੱਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਂਚਕਾਰਾਂ ਦਾ ਕਹਿਣਾ ਹੈ ਕਿ ਮਸ਼ਕੂਕ ਇੱਕ ਸੀ ਜਾਂ ਜਿ਼ਆਦਾ ਮੌਕੇ ਤੋਂ ਕਾਲੇ ਰੰਗ ਦੀ ਮਰਸਡੀਜ਼ ਵਿੱਚ ਫਰਾਰ ਹੋ ਗਏ। ਇਸ ਤੋਂ ਇਲਾਵਾ ਪੁਲਿਸ ਵੱਲੋਂ ਕਿਸੇ ਵੀ ਮਸ਼ਕੂਕ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ।