Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟ

March 27, 2024 05:06 PM

ਓਨਟਾਰੀਓ, 26 ਮਾਰਚ (ਪੋਸਟ ਬਿਊਰੋ) : ਫੋਰਡ ਸਰਕਾਰ ਨੇ ਓਨਟਾਰੀਓ ਦੇ ਇਤਿਹਾਸ ਦਾ ਸੱਭ ਤੋਂ ਵੱਧ ਖਰਚੇ ਵਾਲਾ, ਜੋ ਕਿ 214.5 ਬਿਲੀਅਨ ਡਾਲਰ ਹੈ, ਬਜਟ ਪੇਸ਼ ਕੀਤਾ ਹੈ।
ਵਿੱਤ ਮੰਤਰੀ ਪੀਟਰ ਬੈਥਲੈਨਫੈਲਵੀ ਨੇ ਇਸ ਬਜਟ ਨੂੰ “ਬਿਹਤਰ ਓਨਟਾਰੀਓ ਦਾ ਨਿਰਮਾਣ” ਨਾਂ ਦਿੱਤਾ। ਇਸ ਤਹਿਤ ਮਾਰਕਿਟਸ ਵਿੱਚ ਸਥਿਰਤਾ ਲਿਆਉਣ ਤੇ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਜੋ ਕੁੱਝ ਅੱਗੇ ਆਉਣ ਵਾਲਾ ਹੈ ਸਰਕਾਰ ਉਸ ਲਈ ਤਿਆਰ ਹੈ। ਉਨ੍ਹਾਂ ਆਖਿਆ ਕਿ ਨੈਸ਼ਨਲ ਜਾਂ ਗਲੋਬਲ ਅਰਥਚਾਰੇ ਵੱਲੋਂ ਜਿਹੋ ਜਿਹੀਆਂ ਵੀ ਚੁਣੌਤੀਆਂ ਸਾਡੇ ਰਾਹ ਵਿੱਚ ਲਿਆਂਦੀਆਂ ਜਾਣਗੀਆਂ ਅਸੀਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ।
ਇਸ ਸਾਲ ਘਾਟੇ ਦੇ ਨਾਟਕੀ ਢੰਗ ਨਾਲ 98 ਬਿਲੀਅਨ ਡਾਲਰ ਤੱਕ ਵਧਣ ਦੀ ਸੰਭਾਵਨਾ ਦਰਸਾਈ ਗਈ ਹੈ ਹਾਲਾਂਕਿ ਸਰਕਾਰ ਨੇ 2026 ਵਿੱਚ ਅਗਲੀਆਂ ਚੋਣਾਂ ਤੋਂ ਪਹਿਲਾਂ ਬਜਟ ਸੰਤੁਲਿਤ ਕਰਨ ਦਾ ਦਾਅਵਾ ਵੀ ਕੀਤਾ ਹੈ। ਬਜਟ ਵਿੱਚ ਕਿਸੇ ਕਿਸਮ ਦੀਆਂ ਕਟੌਤੀਆਂ ਦੀ ਗੱਲ ਨਹੀਂ ਕੀਤੀ ਗਈ। ਕਈ ਖੇਤਰਾਂ ਵਿੱਚ ਖਰਚਾ ਮਹਿੰਗਾਈ ਦੀ ਦਰ ਤੋਂ ਵੀ ਹੇਠਾਂ ਹੈ ਤੇ ਇਸ ਬਜਟ ਵਿੱਚ ਕਿਸੇ ਤਰ੍ਹਾਂ ਦੇ ਟੈਕਸਾਂ ਵਿੱਚ ਵਾਧੇ ਜਾਂ ਟੈਕਸ ਕਟੌਤੀਆਂ ਦੀ ਗੱਲ ਨਹੀਂ ਕੀਤੀ ਗਈ।
ਹੈਲਥ ਕੇਅਰ ਉੱਤੇ ਕੀਤੇ ਜਾਣ ਵਾਲੇ ਖਰਚੇ ਵਿੱਚ 1.3 ਫੀ ਸਦੀ ਦਾ ਵਾਧਾ ਕੀਤਾ ਗਿਆ ਹੈ ਜਦਕਿ ਇਨਫਰਾਸਟ੍ਰਕਚਰ ਤੇ ਹਾਈਵੇਅਜ਼ ਲਈ ਵੀ ਕਾਫੀ ਪੈਸਾ ਰੱਖਿਆ ਗਿਆ ਹੈ। ਬਜਟ ਵਿੱਚ ਪੁਲਿਸ ਲਈ ਚਾਰ ਨਵੇਂ ਹੈਲੀਕਾਪਟਰ ਖਰੀਦਣ ਲਈ ਵੀ 46 ਮਿਲੀਅਨ ਡਾਲਰ ਦੀ ਰਕਮ ਰੱਖੀ ਗਈ ਹੈ, ਇਨ੍ਹਾਂ ਵਿੱਚੋਂ ਇੱਕ ਹੈਲੀਕਾਪਟਰ ਟੋਰਾਂਟੋ ਲਈ ਦਿੱਤਾ ਜਾਵੇਗਾ। ਲਿਬਰਲ ਆਗੂ ਬੋਨੀ ਕ੍ਰੌਂੁਬੀ ਵੱਲੋਂ ਇਸ ਬਜਟ ਦੀ ਜਮ ਕੇ ਆਲੋਚਨਾ ਕੀਤੀ ਗਈ ਹੈ ਤੇ ਇਹ ਵੀ ਆਖਿਆ ਗਿਆ ਹੈ ਕਿ ਪਰਿਵਾਰਾਂ ਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਤੇ ਡੱਗ ਫੋਰਡ ਉਨ੍ਹਾਂ ਲਈ ਕੁੱਝ ਕਰਨ ਵਾਸਤੇ ਤਿਆਰ ਨਹੀਂ ਹਨ।
ਇਸ ਸਾਲ ਓਨਟਾਰੀਓ ਦਾ ਘਾਟਾ 9.8 ਬਿਲੀਅਨ ਡਾਲਰ ਦਰਸਾਇਆ ਗਿਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 3 ਬਿਲੀਅਨ ਡਾਲਰ ਵੱਧ ਹੈ। ਪ੍ਰੋਵਿੰਸ਼ੀਅਲ ਸਰਕਾਰ ਦਾ ਕਹਿਣਾ ਹੈ ਕਿ ਇਹ ਅਰਥਚਾਰੇ ਦੀ ਮੱਠੀ ਰਫਤਾਰ ਤੇ ਕਮਜ਼ੋਰ ਆਮਦਨ ਕਾਰਨ ਹੋ ਰਿਹਾ ਹੈ। ਸਰਕਾਰ ਦਾ ਇਹ ਵੀ ਦਾਅਵਾ ਹੈ ਕਿ 2025-26 ਵਿੱਚ ਇਸ ਘਾਟੇ ਦੇ 4.6 ਬਿਲੀਅਨ ਡਾਲਰ ਰਹਿ ਜਾਣ ਤੇ 2026-27 ਵਿੱਚ 05 ਫੀ ਸਦੀ ਵਾਧੂ ਤੱਕ ਅੱਪੜਨ ਦੀ ਸੰਭਾਵਨਾ ਹੈ।
ਬਹੁਤੇ ਓਨਟਾਰੀਓ ਵਾਸੀਆਂ ਦੇ ਵਿੱਤੀ ਤੌਰ ਉੱਤੇ ਸੰਘਰਸ਼ ਕਰਦੇ ਹੋਣ ਕਾਰਨ ਬਜਟ ਵਿੱਚ ਅਫੋਰਡੇਬਿਲਿਟੀ ਸਬੰਧੀ ਕੁੱਝ ਮਾਪਦੰਡ ਸ਼ਾਮਲ ਕੀਤੇ ਗਏ ਪਰ ਇਨ੍ਹਾਂ ਵਿੱਚੋਂ ਬਹੁਤੇ ਉਹੀ ਹਨ ਜਿਹੜੇ ਪਹਿਲਾਂ ਐਲਾਨੇ ਜਾ ਚੁੱਕੇ ਹਨ। ਤਿੰਨ ਸਾਲਾਂ ਲਈ ਸਰਕਾਰ ਵੱਲੋਂ ਪ੍ਰਾਇਮਰੀ ਹੈਲਥ ਕੇਅਰ ਵਾਸਤੇ 546 ਮਿਲੀਅਨ ਡਾਲਰ ਰਾਖਵੇਂ ਰੱਖੇ ਗਏ।ਸਰਕਾਰ ਅਨੁਸਾਰ ਇਸ ਨਾਲ 600,000 ਵੱਧ ਲੋਕਾਂ ਨੂੰ ਟੀਮ ਅਧਾਰਤ ਪ੍ਰਾਇਮਰੀ ਕੇਅਰ ਮਿਲ ਸਕੇਗੀ। ਇਸ ਤੋਂ ਇਲਾਵਾ ਹੈਲਥ ਇਨਫਰਾਸਟ੍ਰਕਚਰ ਲਈ ਅਗਲੇ 10 ਸਾਲਾਂ ਵਾਸਤੇ 50 ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ। ਇਨ੍ਹਾਂ ਵਿੱਚ ਕੈਪੀਟਲ ਗ੍ਰਾਂਟਸ ਲਈ 36 ਬਿਲੀਅਨ ਡਾਲਰ ਸ਼ਾਮਲ ਹਨ, ਜਿਹੜੇ ਹਸਪਤਾਲਾਂ ਨਾਲ ਜੁੜੇ 50 ਪ੍ਰੋਜੈਕਟਾਂ ਉੱਤੇ ਖਰਚੇ ਜਾਣਗੇ, ਜਿਨ੍ਹਾਂ ਰਾਹੀਂ 3,000 ਨਵੇਂ ਬੈੱਡ ਮਿਲ ਸਕਣਗੇ।
ਹਾਈਵੇਅਜ ਪਸਾਰ ਦੀ ਪਲੈਨਿੰਗ ਤੇ ਉਸਾਰੀ ਲਈ ਅਗਲੇ 10 ਸਾਲਾਂ ਵਾਸਤੇ ਸਰਕਾਰ ਨੇ ਬਜਟ ਵਿੱਚ 27.4 ਬਿਲੀਅਨ ਡਾਲਰ ਦੀ ਰਕਮ ਰੱਖੀ ਹੈ। ਸਰਕਾਰ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਹਾਈਵੇਅ 413 ਜਾਂ ਬਰੈਡਫੋਰਡ ਬਾਇਪਾਸ ਉੱਤੇ ਇਸ ਵਿੱਚੋਂ ਕਿੰਨੀ ਰਕਮ ਖਰਚੀ ਜਾਵੇਗੀ।ਸਰਕਾਰ ਨੇ ਕਈ ਤਰ੍ਹਾਂ ਦੀ ਕਵਰੇਜ ਆਪਸ਼ਨਜ਼ ਦਾ ਲਾਹਾ ਲੈ ਕੇ ਡਰਾਈਵਰਾਂ ਨੂੰ ਆਪਣੇ ਪ੍ਰੀਮੀਅਮ ਘਟਾਉਣ ਦਾ ਮੌਕਾ ਵੀ ਦਿੱਤਾ ਹੈ। ਸਰਕਾਰ ਦਾ ਇਹ ਪ੍ਰਸਤਾਵ ਵੀ ਹੈ ਕਿ ਆਟੋ ਇੰਸ਼ੋਰੈਂਸ ਰਾਹੀਂ ਹੀ ਮੈਡੀਕਲ ਤੇ ਰੀਹੈਬਲੀਟੇਸ਼ਨ ਬੈਨੇਫਿਟਸ ਡਰਾਈਵਰਾਂ ਨੂੰ ਮੁਹੱਈਆ ਕਰਵਾਏ ਜਾਣ। ਪ੍ਰੋਵਿੰਸ ਵਿੱਚ ਗੱਡੀਆਂ ਦੀਆਂ ਚੋਰੀਆਂ ਵਿੱਚ ਹੋਏ ਵਾਧੇ ਨੂੰ ਠੱਲ੍ਹ ਪਾਉਣ ਲਈ ਵੀ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ 49 ਮਿਲੀਅਨ ਡਾਲਰ ਖਰਚਣ ਦੀ ਤਿਆਰੀ ਕਰ ਰਹੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਸਪੋਰਟਸ, ਰੀਕਿ੍ਰਏਸ਼ਨ ਤੇ ਕਮਿਊਨਿਟੀ ਫੈਸਿਲਿਟੀਜ਼ ਨੂੰ ਨੰਵਿਆਉਣ ਤੇ ਅਪਗ੍ਰੇਡ ਕਰਨ ਉੱਤੇ 200 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਸਰਕਾਰ ਨੇ ਲਿੰਗ ਅਧਾਰਤ ਹਿੰਸਾ ਨੂੰ ਕੰਟਰੋਲ ਕਰਨ ਲਈ ਅਗਲੇ ਤਿੰਨ ਸਾਲਾਂ ਵਿੱਚ 13.5 ਮਿਲੀਅਨ ਡਾਲਰ ਖਰਚਣ ਦਾ ਤਹੱਈਆ ਵੀ ਪ੍ਰਗਟਾਇਆ ਹੈ। ਸਰਕਾਰ ਆਪਣੇ ਓਨਟਾਰੀਓ ਆਟਿਜ਼ਮ ਪ੍ਰੋਗਰਾਮ ਵਿੱਚ 120 ਮਿਲੀਅਨ ਡਾਲਰ ਦਾ ਨਿਵੇਸ਼ ਵੀ ਕਰਨ ਜਾ ਰਹੀ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ