ਓਟਵਾ, 2 ਅਕਤੂਬਰ (ਪੋਸਟ ਬਿਊਰੋ) : ਕੌਸਟ ਆਫ ਲਿਵਿੰਗ ਸੰਕਟ ਦੇ ਨਾਲ ਨਾਲ ਕੈਨੇਡੀਅਂਾਂ ਦੇ ਫੂਡ ਬੈਂਕ ਦੇ ਵੱਜ ਰਹੇ ਗੇੜਿਆਂ ਤੇ ਆਰਥਿਕ ਐਂਜ਼ਾਇਟੀ ਦੇ ਚੱਲਦਿਆਂ ਛੇ ਪ੍ਰੋਵਿੰਸਾਂ ਵੱਲੋਂ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕੀਤਾ ਗਿਆ ਹੈ। ਪਰ ਉਜਰਤਾਂ ਵਿੱਚ ਵਾਧਾ ਕਰਨ ਦੀ ਪੈਰਵੀ ਕਰਨ ਵਾਲਿਆਂ ਤੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣਾ ਬਹੁਤ ਔਖਾ ਹੈ।
ਬੀਸੀ, ਅਲਬਰਟਾ, ਕਿਊੁਿਬਕ ਤੇ ਨਿਊਬਰੰਜ਼ਵਿੱਕ ਤੇ ਟੈਰੇਟਰੀਜ਼ ਵਿੱਚ ਉਜਰਤਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ। ਓਨਟਾਰੀਓ ਵਿੱਚ ਉਜਰਤਾਂ ਵਿੱਚ ਪ੍ਰਤੀ ਘੰਟਾਂ 16·55 ਡਾਲਰ ਦਾ ਵਾਧਾ ਕੀਤਾ ਜਾਵੇਗਾ, ਮੈਨੀਟੋਬਾ ਵਿੱਚ 15·30 ਡਾਲਰ, ਨੋਵਾ ਸਕੋਸ਼ੀਆ ਤੇ ਪਿੰ੍ਰਸ ਐਡਵਰਡ ਆਈਲੈਂਡ ਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱੱਚ ਉਜਰਤਾਂ 15 ਡਾਲਰ ਤੱਕ ਹੋਣਗੀਆਂ। ਅੱਜ ਸਸਕੈਚਵਨ ਵਿੱਚ ਵੀ ਘੱਟ ਤੋਂ ਘੱਟ ਉਜਰਤਾਂ 14 ਡਾਲਰ ਤੱਕ ਅੱਪੜ ਗਈਆਂ ਪਰ ਇਹ ਅਜੇ ਵੀ ਦੇਸ਼ ਵਿੱਚ ਸੱਭ ਤੋਂ ਘੱਟ ਹੈ ਜੋ ਕਿ ਨਿਊ ਬਰੰਜ਼ਵਿੱਕ ਨਾਲੋਂ 75 ਸੈਂਟ ਪਿੱਛੇ ਹੈ।
ਉਜਰਤਾਂ ਵਿੱਚ ਵਾਧੇ ਦੀ ਪੈਰਵੀ ਕਰਨ ਵਾਲਿਆਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਵੀ ਅਜੇ ਕੈਨੇਡੀਅਨਜ਼ ਨੂੰ ਦੋ ਵੇਲੇ ਦੀ ਰੋਟੀ ਜੋੜਨੀ ਔਖੀ ਹੋਈ ਪਈ ਹੈ। ਓਨਟਾਰੀਓ ਲਿਵਿੰਗ ਵੇਜ ਨੈੱਟਵਰਕ ਦੇ ਕਮਿਊਨਿਕੇਸ਼ਨਜ਼ ਕੋਆਰਡੀਨੇਟਰ ਕ੍ਰੇਗ ਪਿੱਕਥਰੋਨ ਦਾ ਕਹਿਣਾ ਹੈ ਕਿ ਆਮ ਕੈਨੇਡੀਅਨ ਦੇ ਰਹਿਣ ਲਈ ਆਮ ਤੌਰ ਉੱਤੇ 23 ਡਾਲਰ ਤੇ 15 ਸੈਂਟ ਪ੍ਰਤੀ ਘੰਟੇ ਤੱਕ ਉਜਰਤਾਂ ਹੋਣੀਆਂ ਚਾਹੀਦੀਆਂ ਹਨ।ਇਸ ਤੋਂ ਭਾਵ ਹੈ ਕਿ ਜੇ ਤੁਸੀਂ ਘੱਟ ਤੋਂ ਘੱਟ ਉਜਰਤ ਉੱਤੇ ਵੀ ਪੂਰਾ ਸਮਾਂ ਕੰਮ ਕਰਦੇ ਹੋ ਤਾਂ ਅਜੇ ਵੀ ਹਫਤੇ ਦੇ ਤੁਹਾਨੂੰ 230 ਡਾਲਰ ਘੱਟ ਪੈਂਦੇ ਹਨ।