Welcome to Canadian Punjabi Post
Follow us on

04

October 2023
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਵੱਲੋਂ ਰਾਮਸੇਤੂ ਦੇ ਦੋਵੇਂ ਪਾਸੇ ਦੀਵਾਰਾਂ ਬਣਾਉਣ ਦੀ ਮੰਗ ਵਾਲੀ ਪਟੀਸ਼ਨ ਕੀਤੀ ਰੱਦਲੜਾਕੂ ਜਹਾਜ਼ ਮਿਗ-21 ਹੁਣ ਭਾਰਤੀ ਹਵਾਈ ਫੌਜ ਦਾ ਹਿੱਸਾ ਨਹੀਂ ਰਹੇਗਾ, ਹੋਵੇਗੀ ਵਿਦਾਈਪੀਅਰੇ ਐਗੋਸਟਿਨੀ, ਫੇਰੇਂਕ ਕਰੂਜ਼ ਅਤੇ ਐਨੀ ਹੁਈਲੀਅਰ ਨੂੰ ਨੋਬਲਐਲਨ ਮਸਕ ਦੀ ਪਹਿਲੀ ਪਤਨੀ ਜਸਟਿਨ ਮਸਕ ਦੇ ਇੱਕ ਲੇਖ ਵਿਚ ਖੁਲਾਸਾ: ਐਲਨ ਮਸਕ ਨੇ ਜਸਟਿਨ ਨੂੰ ਕਿਹਾ ਸੀ- 'ਜੇ ਤੂੰ ਮੇਰੀ ਕਰਮਚਾਰੀ ਹੁੰਦੀ ਤਾਂ ਮੈਂ ਤੈਨੂੰ ਨੌਕਰੀ ਤੋਂ ਕੱਢ ਦਿੰਦਾ'ਅਮਰੀਕਾ ਦੇ ਸੰਸਦ ਮੈਂਬਰ ਡੱਗ ਲਾਰਸਨ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਜਹਾਜ਼ ਹਾਦਸੇ ਵਿਚ ਮੌਤਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਦੁਬਾਰਾ ਨਾਮਜ਼ਦ ਕੀਤਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਲਖੀਮਪੁਰ ਖੀਰੀ ਕਤਲ ਕਾਂਡ ਲਈ ਪੂਰੇ ਇਨਸਾਫ਼ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਪ੍ਰਦਰਸ਼ਨਤਾਂਤਰਿਕ ਦੇ ਕਹਿਣ 'ਤੇ ਗੁਆਂਢੀ ਨੇ 4 ਸਾਲਾ ਬੱਚੇ ਦਾ ਗਲਾ ਵੱਢ ਕੇ ਕੀਤਾ ਕਤਲ
 
ਕੈਨੇਡਾ

ਫੈਡਰਲ ਕਮੇਟੀ ਵੱਲੋਂ 700 ਪੰਜਾਬੀ ਵਿਦਿਆਰਥੀਆਂ ਦੇ ਡਿਪੋਰਟੇਸ਼ਨ ਦੇ ਮਾਮਲਿਆਂ ਉੱਤੇ ਸਟੇਅ ਸਬੰਧੀ ਮਤਾ ਪਾਸ

June 08, 2023 11:38 PM

ਓਟਵਾ, 8 ਜੂਨ (ਪੋਸਟ ਬਿਊਰੋ) : ਐਨਡੀਪੀ ਦੀ ਫੈਡਰਲ ਕ੍ਰਿਟਿਕ ਫੌਰ ਹਾਊਸਿੰਗ, ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਜੈਨੀ ਕਵੈਨ ਵੱਲੋਂ ਕੀਤੇ ਗਏ ਟਵੀਟ ਅਨੁਸਾਰ ਬੁੱਧਵਾਰ ਨੂੰ ਇਮੀਗ੍ਰੇਸ਼ਨ ਬਾਰੇ ਫੈਡਰਲ ਕਮੇਟੀ ਵੱਲੋਂ ਪੈਂਡਿੰਗ ਪਏ ਡਿਪੋਰਟੇਸ਼ਨ ਦੇ ਮਾਮਲਿਆਂ ਉੱਤੇ ਸਟੇਅ ਸਬੰਧੀ ਮਤਾ ਪਾਸ ਕਰ ਦਿੱਤਾ ਗਿਆ। 700 ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਦੇ ਸ਼ੋਸ਼ਣ ਸਬੰਧੀ ਸਕੀਮ ਦਾ ਵੀ ਹੁਣ ਕਮੇਟੀ ਵੱਲੋਂ ਅਧਿਐਨ ਕੀਤਾ ਜਾਵੇਗਾ।
ਕੈਨੇਡੀਅਨ ਪਾਰਲੀਆਮੈਂਟਰੀ ਕਮੇਟੀ ਨੇ ਸਰਬਸੰਮਤੀ ਨਾਲ ਵੋਟ ਕਰਕੇ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੂੰ ਇਹ ਅਪੀਲ ਕੀਤੀ ਹੈ ਕਿ ਲੱਗਭਗ 700 ਪੰਜਾਬੀ ਵਿਦਿਆਰਥੀਆਂ ਨੂੰ ਡੀਪੋਰਟ ਕਰਨ ਦੀ ਕਾਰਵਾਈ ਉੱਤੇ ਰੋਕ ਲਾ ਦਿੱਤੀ ਜਾਵੇ। ਇਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਵਿੱਚ ਜਾਅਲੀ ਕਾਲਜ ਐਡਮਿਸ਼ਨ ਲੈਟਰ ਦੇ ਕੇ ਠੱਗਿਆ ਗਿਆ ਹੈ। ਇਸ ਸਾਰੀ ਜਾਅਲਸਾਜ਼ੀ ਪਿੱਛੇ ਠੱਗ ਐਜੂਕੇਸ਼ਨ ਕੰਸਲਟੈਂਟਸ ਦਾ ਹੱਥ ਦੱਸਿਆ ਜਾ ਰਿਹਾ ਹੈ।
ਕੈਨੇਡਾ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਭਾਰਤੀ ਵਿਦਿਆਰਥੀਆਂ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਹਨ, ਦੇ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਲਈ ਜਾਰੀ ਕੀਤੇ ਗਏ ਐਡਮਿਸ਼ਨ ਆਫਰ ਲੈਟਰਜ਼ ਜਾਅਲੀ ਪਾਏ ਜਾਣ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਉੱਤੇ ਡੀਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਸੀ। ਇਹ ਮਾਮਲਾ ਮਾਰਚ ਵਿੱਚ ਉਦੋਂ ਸਾਹਮਣੇ ਆਇਆ ਜਦੋਂ ਇਨ੍ਹਾਂ ਵਿਦਿਆਰਥੀਆਂ ਵੱਲੋਂ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਲਈ ਅਪਲਾਈ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡੀਅਨ ਪਾਰਲੀਆਮੈਂਟਰੀ ਕਮੇਟੀ ਵੱਲੋਂ ਸੀਬੀਐਸਏ ਨੂੰ ਇਨ੍ਹਾਂ 700 ਦੇ ਨੇੜੇ ਤੇੜੇ ਵਿਦਿਆਰਥੀਆਂ ਨੂੰ ਮਾਨਵਤਾ ਦੇ ਆਧਾਰ ਉੱਤੇ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸ ਹਾਸਲ ਕਰਨ ਦਾ ਰਾਹ ਦਰਸਾਉਣ ਜਾਂ ਰੈਗੂਲਰਾਈਜ਼ੇਸ਼ਨ ਪ੍ਰੋਗਰਾਮ ਰਾਹੀਂ ਇਨ੍ਹਾਂ ਨੂੰ ਇੱਥੇ ਪੱਕੇ ਕਰਨ ਦਾ ਹੱਲ ਸੁਝਾਉਣ ਲਈ ਵੀ ਆਖਿਆ ਗਿਆ ਹੈ।
ਇਸ ਮਤੇ ਨੂੰ ਪੇਸ਼ ਕਰਨ ਵਾਲੀ ਐਨਡੀਪੀ ਦੀ ਐਮਪੀ ਜੈਨੀ ਕਵੈਨ ਨੇ ਆਖਿਆ ਕਿ ਇਹ ਵਿਦਿਆਰਥੀ ਧੋਖਾਧੜੀ ਦਾ ਸਿ਼ਕਾਰ ਹੋਏ ਹਨ ਤੇ ਇਸ ਲਈ ਇਨ੍ਹਾਂ ਨੂੰ ਜੁਰਮਾਨਾ ਕਰਨਾ ਜਾਂ ਸਜ਼ਾ ਦੇਣੀ ਸਹੀ ਫੈਸਲਾ ਨਹੀਂ ਹੈ।ਉਨ੍ਹਾਂ ਆਖਿਆ ਕਿ ਇਨ੍ਹਾਂ ਵਿਦਿਆਰਥੀਆਂ ਵਿੱਚੋਂ ਉਨ੍ਹਾਂ ਵੱਲੋਂ ਕਈਆਂ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੈ। ਉਨ੍ਹਾਂ ਕੋਲ ਹੁਣ ਪੈਸੇ ਨਹੀਂ ਬਚੇ ਹਨ ਤੇ ਉਹ ਕਸੂਤੀ ਸਥਿਤੀ ਵਿੱਚ ਫਸ ਚੁੱਕੇ ਹਨ। ਕਈਆਂ ਕੋਲ ਡੀਪੋਰਟੇਸ਼ਨ ਦੇ ਆਰਡਰ ਹਨ ਤੇ ਕਈਆਂ ਦੀ ਸੀਬੀਐਸਏ ਨਾਲ ਮੀਟਿੰਗ ਪੈਂਡਿੰਗ ਹੈ।
ਇਸ ਦੌਰਾਨ ਲਿਬਰਲ ਐਮਪੀ ਸ਼ਫਕਤ ਅਲੀ ਨੇ ਆਖਿਆ ਕਿ ਸਾਨੂੰ ਇਨ੍ਹਾਂ ਵਿਦਿਆਰਥੀਆਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ ਤੇ ਸਾਨੂੰ ਸਥਿਤੀ ਨੂੰ ਹੋਰ ਵਿਗਾੜਨਾ ਨਹੀਂ ਚਾਹੀਦਾ ਤੇ ਨਾ ਹੀ ਆਪਣੀਆਂ ਸਿਆਸੀ ਰੋਟੀਆਂ ਇਸ ਉੱਤੇ ਸੇਕਣੀਆਂ ਚਾਹੀਦੀਆਂ ਹਨ। ਬਰੈਂਪਟਨ ਸੈਂਟਰ ਤੋਂ ਐਮਪੀ ਅਲੀ ਨੇ ਆਖਿਆ ਕਿ ਬਰੈਂਪਟਨ ਵਿੱਚ ਕਈ ਪ੍ਰਭਾਵਿਤ ਵਿਦਿਆਰਥੀ ਰਹਿੰਦੇ ਹਨ ਤੇ ਉਹ ਕਾਫੀ ਮੁਸ਼ਕਲ ਸਥਿਤੀ ਵਿੱਚੋਂ ਲੰਘ ਰਹੇ ਹਨ।
ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਆਖਿਆ ਕਿ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਲੰਘ ਰਹੇ ਇੰਟਰਨੈਸ਼ਨਲ ਸਟੂਡੈਂਟਸ ਲਈ ਅਸੀਂ ਤੇਜ਼ੀ ਨਾਲ ਹੱਲ ਕੱਢਣ ਦੀ ਕੋਸਿ਼ਸ਼ ਕਰ ਰਹੇ ਹਾਂ। ਉਨ੍ਹਾਂ ਇੱਕ ਵੱਖਰੇ ਟਵੀਟ ਵਿੱਚ ਆਖਿਆ ਕਿ ਕੈਨੇਡਾ ਵਿੱਚ ਪੜ੍ਹਨ ਦੀ ਆਸ ਨਾਲ ਆਏ ਵਿਦਿਆਰਥੀਆਂ ਦਾ ਲਾਹਾ ਲੈਣ ਵਾਲਿਆਂ ਨੂੰ ਬਖਸਿ਼ਆ ਨਹੀਂ ਜਾਵੇਗਾ ਤੇ ਉਨ੍ਹਾਂ ਨੂੰ ਅਜਿਹੇ ਫਰੌਡ ਦੇ ਨਤੀਜੇ ਭੁਗਤਣੇ ਪੈਣਗੇ।ਉਨ੍ਹਾਂ ਇਹ ਭਰੋਸਾ ਵੀ ਦਿਵਾਇਆ ਕਿ ਮਾਸੂਮ ਵਿਦਿਆਰਥੀਆਂ, ਜਿਨ੍ਹਾਂ ਉੱਤੇ ਡੀਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ, ਦੇ ਮਾਮਲੇ ਪੂਰੇ ਧਿਆਨ ਨਾਲ ਤੇ ਸੰਭਲ ਕੇ ਵਿਚਾਰੇ ਜਾਣਗੇ।
ਇਸ ਉੱਤੇ ਨਵੀਂ ਦਿੱਲੀ ਤੋਂ ਭਾਰਤ ਦੇ ਵਿਦੇਸ਼ ਮੰਤਰੀ ਐਸ·ਜੈਸ਼ੰਕਰ ਨੇ ਆਖਿਆ ਕਿ ਭਾਰਤ ਵੱਲੋਂ ਵੀ ਕੈਨੇਡੀਅਨ ਅਧਿਕਾਰੀਆਂ ਨਾਲ ਇਹ ਮੁੱਦਾ ਵਿਚਾਰਿਆ ਜਾ ਰਿਹਾ ਹੈ। ਜੇ ਵਿਦਿਆਰਥੀਆਂ ਨੂੰ ਜਾਅਲਸਾਜ਼ ਲੋਕਾਂ ਵੱਲੋਂ ਫਸਾਉਣ ਦੀ ਕੋਸਿ਼ਸ਼ ਕੀਤੀ ਗਈ ਹੈ ਤਾਂ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾਣੀ ਬਣਦੀ ਹੈ। ਇਸ ਪਿੱਛੇ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਗਲਤ ਹੈ।ਉਨ੍ਹਾਂ ਆਖਿਆ ਕਿ ਇਸ ਬਾਬਤ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਹਾਊਸ ਆਫ ਕਾਮਨਜ਼ ਵਿੱਚ ਬਿਆਨ ਦਿੱਤਾ ਗਿਆ ਹੈ ਤੇ ਅਸੀਂ ਵੀ ਕੈਨੇਡੀਅਨ ਅਧਿਕਾਰੀਆਂ ਨਾਲ ਸਮੁੱਚੇ ਮਾਮਲੇ ਉੱਤੇ ਰਾਬਤਾ ਰੱਖ ਰਹੇ ਹਾਂ।ਟਰੂਡੋ ਨੇ ਇਹ ਭਰੋਸਾ ਵੀ ਦਿਵਾਇਆ ਹੈ ਕਿ ਜਾਅਲਸਾਜ਼ੀ ਦੇ ਸਿ਼ਕਾਰ ਵਿਦਿਆਰਥੀਆਂ ਦੀ ਸਾਰੀ ਗੱਲ ਸੁਣੀ ਜਾਵੇਗੀ ਤੇ ਆਪਣੇ ਕੇਸ ਦੇ ਪੱਖ ਵਿੱਚ ਉਨ੍ਹਾਂ ਨੂੰ ਸਬੂਤ ਪੇਸ਼ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਗ੍ਰੈੱਗ ਫਰਗਸ ਬਣੇ ਹਾਊਸ ਆਫ ਕਾਮਨਜ਼ ਦੇ ਨਵੇਂ ਸਪੀਕਰ ਭਾਰਤ ਨੇ ਕੈਨੇਡਾ ਨੂੰ ਆਪਣੇ 41 ਡਿਪਲੋਮੈਟਸ ਵਾਪਿਸ ਸੱਦਣ ਲਈ ਆਖਿਆ ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਦੋ ਮਹੀਨੇ ਬਾਅਦ ਵੀ ਫੈਡਰਲ ਮੰਤਰੀਆਂ ਨੂੰ ਆਪਣੇ ਮਹਿਕਮਿਆਂ ਸਬੰਧੀ ਨਹੀਂ ਮਿਲੇ ਪੱਤਰ ਛੇ ਪ੍ਰੋਵਿੰਸਾਂ ਨੇ ਘੱਟ ਤੋਂ ਘੱਟ ਉਜਰਤਾਂ ਵਿੱਚ ਕੀਤਾ ਵਾਧਾ ਫੂਡ ਦੀਆਂ ਕੀਮਤਾਂ ਘਟਾਉਣ ਲਈ ਐਨਡੀਪੀ ਆਗੂ ਨੇ ਸਰਕਾਰ ਤੋਂ ਉਨ੍ਹਾਂ ਦੇ ਬਿੱਲ ਨੂੰ ਅਪਨਾਉਣ ਦੀ ਕੀਤੀ ਮੰਗ ਭਾਰਤ ਤੇ ਕੈਨੇਡਾ ਦਰਮਿਆਨ ਵਧੇ ਤਣਾਅ ਦਰਮਿਆਨ ਬਲਿੰਕਨ ਤੇ ਜੈਸ਼ੰਕਰ ਨੇ ਕੀਤੀ ਮੁਲਾਕਾਤ ਫਾਈਜ਼ਰ ਦੀ ਨਵੀਂ ਵੈਕਸੀਨ ਨੂੰ ਹੈਲਥ ਕੈਨੇਡਾ ਨੇ ਦਿੱਤੀ ਮਨਜ਼ੂਰੀ ਨਹੀਂ ਰਹੇ ਡੰਬਲਡੋਰ ਸਾਬਕਾ ਨਾਜ਼ੀ ਸੈਨਿਕ ਨੂੰ ਸਨਮਾਨਿਤ ਕਰਨ ਲਈ ਟਰੂਡੋ ਨੇ ਮੰਗੀ ਮੁਆਫੀ ਜਲਦ ਹੀ ਹਾਊਸ ਆਫ ਕਾਮਨਜ਼ ਦਾ ਨਵਾਂ ਸਪੀਕਰ ਚੁਣਨਗੇ ਐਮਪੀਜ਼