Welcome to Canadian Punjabi Post
Follow us on

21

October 2024
ਬ੍ਰੈਕਿੰਗ ਖ਼ਬਰਾਂ :
ਕੈਨੇਡੀਅਨਜ਼ ਉਨ੍ਹਾਂ ਰਾਜਨੇਤਾਵਾਂ ਤੋਂ ਤੰਗ ਆ ਚੁੱਕੇ ਹਨ ਜੋ ਵੰਡ ਪਾਉਣ ਨੂੰ ਜਿੱਤ ਦਾ ਰਾਹ ਮੰਨਦੇ ਹਨ : ਕ੍ਰਿਸਟੀ ਕਲਾਰਕਉੱਤਰੀ ਬੀ. ਸੀ. ਵਿੱਚ ਲਾਪਤਾ ਹੋਏ ਹਾਈਕਰ ਦੀ ਭਾਲ ਜਾਰੀਅਲਬਰਟਾ ਬਾਸਕੇਟਬਾਲ ਕੋਚ ਬਾਲ ਪੋਰਨੋਗਰਾਫੀ ਦਾ ਦੋਸ਼ੀ ਕਰਾਰਐਡਮਿੰਟਨ ਪਬਲਿਕ ਸਕੂਲ ਦਾ ਸਹਾਇਕ ਸਟਾਫ ਵੀਰਵਾਰ ਨੂੰ ਕਰੇਗਾ ਹੜਤਾਲਆਸਟ੍ਰੇਲੀਆ ਦੀ ਸੰਸਦ 'ਚ ਕਿੰਗ ਚਾਰਲਸ ਖਿਲਾਫ ਨਾਅਰੇਬਾਜ਼ੀ, ਸੰਸਦ ਮੈਂਬਰ ਨੇ ਕਿਹਾ-ਤੁਸੀਂ ਰਾਜਾ ਨਹੀਂ ਹੋ, ਸਾਡੇ ਲੋਕਾਂ ਦੇ ਕਾਤਲ ਹੋਇਜ਼ਰਾਈਲ ਨੇ ਕੀਤੇ ਹਿਜ਼ਬੁੱਲਾ ਦੇ ਬੈਂਕਾਂ 'ਤੇ ਹਵਾਈ ਹਮਲੇ, ਸੰਗਠਨ ਦਾ ਡਿਪਟੀ ਕਮਾਂਡਰ ਈਰਾਨ ਭੱਜਿਆਮੁੱਖ ਮੰਤਰੀ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਜੰਗੀ ਪੱਧਰ 'ਤੇ ਕਰਨ ਦੇ ਹੁਕਮਸੁਪਰੀਮ ਕੋਰਟ ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਵਿਰੁੱਧ ਸਖ਼ਤ ਕਾਰਵਾਈ; 874 ਐਫ.ਆਈ.ਆਰ. ਦਰਜ, 10.55 ਲੱਖ ਰੁਪਏ ਦਾ ਜੁਰਮਾਨਾ ਲਾਇਆ
 
ਕੈਨੇਡਾ

ਆਨਲਾਈਨ ਨਿਊਜ਼ ਬਿੱਲ ਦੇ ਮਾਮਲੇ ਵਿੱਚ ਮੈਟਾ ਤੇ ਗੂਗਲ ਨਾਲ ਸਮਝੌਤਾ ਕਰਨ ਦੇ ਰੌਂਅ ਵਿੱਚ ਨਹੀਂ ਹਨ ਟਰੂਡੋ

June 07, 2023 10:43 PM

ਓਟਵਾ, 7 ਜੂਨ (ਪੋਸਟ ਬਿਊਰੋ) : ਲਿਬਰਲਾਂ ਵੱਲੋਂ ਲਿਆਂਦੇ ਆਨਲਾਈਨ ਨਿਊਜ਼ ਬਿੱਲ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਟਾ ਤੇ ਗੂਗਲ ਵਰਗੀਆਂ ਕੰਪਨੀਆਂ ਨਾਲ ਕਿਸੇ ਕਿਸਮ ਦਾ ਮਸਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਿੱਲ ਵਿੱਚ ਅਜਿਹਾ ਪ੍ਰਬੰਧ ਕਰਨ ਦੀ ਤਜਵੀਜ਼ ਹੈ ਕਿ ਕੈਨੇਡੀਅਨ ਖਬਰਾਂ ਪੋਸਟ ਕਰਨ ਬਦਲੇ ਇਨ੍ਹਾਂ ਕੰਪਨੀਆਂ ਨੂੰ ਜਿਹੜੀ ਆਮਦਨ ਹੁੰਦੀ ਹੈ ਉਸ ਵਿੱਚੋਂ ਬਣਦਾ ਹਿੱਸਾ ਕੈਨੇਡੀਅਨ ਪਬਲਿਸ਼ਰਜ਼ ਨੂੰ ਵੀ ਦਿੱਤਾ ਜਾਵੇ।
ਬੁੱਧਵਾਰ ਨੂੰ ਟਰੂਡੋ ਨੇ ਸਪਸ਼ਟ ਕੀਤਾ ਕਿ ਮੈਟਾ ਤੇ ਗੂਗਲ ਵਰਗੀਆਂ ਕੰਪਨੀਆਂ ਦੇ ਬੁਲਿੰਗ ਸਬੰਧੀ ਹੱਥਕੰਢੇ ਉਨ੍ਹਾਂ ਦੀ ਸਰਕਾਰ ਨਾਲ ਨਹੀਂ ਚੱਲਣ ਵਾਲੇ।ਉਨ੍ਹਾਂ ਇਹ ਵੀ ਆਖਿਆ ਕਿ ਘਰੇਲੂ ਮੀਡੀਆ ਇੰਡਸਟਰੀ ਨੂੰ ਧਮਕਾ ਕੇ ਇਹ ਕੰਪਨੀਆਂ ਕੈਨੇਡਾ ਦੀ ਜਮਹੂਰੀਅਤ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ।ਜਿ਼ਕਰਯੋਗ ਹੈ ਕਿ ਮੈਟਾ ਨੇ ਪਿਛਲੇ ਹਫਤੇ ਇਹ ਐਲਾਨ ਕੀਤਾ ਸੀ ਕਿ ਉਹ ਇੰਸਟਾਗ੍ਰਾਮ ਤੇ ਫੇਸਬੁੱਕ ਉੱਤੇ ਪਾਈਆਂ ਜਾਣ ਵਾਲੀਆਂ ਕੁੱਝ ਖਬਰਾਂ ਤੱਕ ਮਾਮੂਲੀ ਗਿਣਤੀ ਕੈਨੇਡੀਅਨ ਯੂਜ਼ਰਜ਼ ਦੀ ਪਹੁੰਚ ਨੂੰ ਰੋਕਣ ਦਾ ਟੈਸਟ ਕਰੇਗੀ।
ਕੰਪਨੀ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਜੇ ਕੈਨੇਡੀਅਨ ਪਾਰਲੀਆਮੈਂਟ ਵਿੱਚ ਬਿੱਲ ਸੀ-18 ਪਾਸ ਹੋ ਜਾਂਦਾ ਹੈ ਤਾਂ ਉਹ ਕੈਨੇਡਾ ਵਿੱਚ ਸਥਾਈ ਤੌਰ ਉੱਤੇ ਖਬਰਾਂ ਦੇ ਮਸੌਦੇ ਤੱਕ ਕੈਨੇਡੀਅਨ ਯੂਜ਼ਰਜ਼ ਦੀ ਪਹੁੰਚ ਨੂੰ ਰੋਕ ਦੇਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਗੂਗਲ ਵੀ ਇਸ ਤਰ੍ਹਾਂ ਦਾ ਟੈਸਟ ਕਰ ਚੁੱਕਿਆ ਹੈ। ਕੰਪਨੀ ਨੇ ਆਪਣੇ 4 ਫੀ ਸਦੀ ਤੋਂ ਵੀ ਘੱਟ ਯੂਜ਼ਰਜ਼ ਲਈ ਸਰਚ ਇੰਜਣ ਉੱਤੇ ਖਬਰਾਂ ਤੱਕ ਪਹੁੰਚ ਉੱਤੇ ਰੋਕ ਲਾਈ ਸੀ। ਕੰਪਨੀ ਨੇ ਲਿਬਰਲ ਸਰਕਾਰ ਨਾਲ ਕਿਸੇ ਤਰ੍ਹਾਂ ਦੇ ਸਮਝੌਤੇ ਉੱਤੇ ਪਹੁੰਚਣ ਦੀ ਆਸ ਵੀ ਪ੍ਰਗਟਾਈ ਹੈ।
ਇਸ ਸਬੰਧ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਕਿ ਇਹ ਇੰਟਰਨੈੱਟ ਕੰਪਨੀਆਂ ਆਪਣਾ ਬਣਦਾ ਹਿੱਸਾ ਪਬਲਿਸ਼ਰਜ਼ ਨੂੰ ਦੇਣ ਦੀ ਥਾਂ ਲੋਕਲ ਨਿਊਜ਼ ਤੋਂ ਕੈਨੇਡੀਅਨਜ਼ ਦੀ ਪਹੁੰਚ ਨੂੰ ਖ਼ਤਮ ਕਰਨ ਲਈ ਤਿਆਰ ਹਨ। ਇਸ ਲਈ ਹੁਣ ਉਹ ਪੁੱਠੇ ਸਿੱਧੇ ਹੱਥਕੰਢੇ ਅਪਣਾ ਰਹੀਆਂ ਹਨ। ਪਰ ਕੈਨੇਡਾ ਵਿੱਚ ਇਸ ਤਰ੍ਹਾਂ ਕੰਮ ਨਹੀਂ ਚੱਲਣ ਵਾਲਾ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਜਿਹੀਆਂ ਕੰਪਨੀਆਂ ਸਾਡੀ ਜਮਹੂਰੀਅਤ ਨੂੰ ਕਮਜ਼ੋਰ ਕਰਨ ਦੀ ਥਾਂ ਇਸ ਨੂੰ ਤੇ ਸਾਡੇ ਅਰਥਚਾਰੇ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ। ਜਿ਼ਕਰਯੋਗ ਹੈ ਕਿ ਇਹ ਆਨਲਾਈਨ ਨਿਊਜ਼ ਬਿੱਲ ਹਾਊਸ ਆਫ ਕਾਮਨਜ਼ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ ਤੇ ਹੁਣ ਇਸ ਦੇ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਸੈਨੇਟ ਵਿੱਚ ਪਾਸ ਹੋਣ ਦੀ ਵੀ ਉਮੀਦ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਉਨ੍ਹਾਂ ਰਾਜਨੇਤਾਵਾਂ ਤੋਂ ਤੰਗ ਆ ਚੁੱਕੇ ਹਨ ਜੋ ਵੰਡ ਪਾਉਣ ਨੂੰ ਜਿੱਤ ਦਾ ਰਾਹ ਮੰਨਦੇ ਹਨ : ਕ੍ਰਿਸਟੀ ਕਲਾਰਕ ਉੱਤਰੀ ਬੀ. ਸੀ. ਵਿੱਚ ਲਾਪਤਾ ਹੋਏ ਹਾਈਕਰ ਦੀ ਭਾਲ ਜਾਰੀ ਅਲਬਰਟਾ ਬਾਸਕੇਟਬਾਲ ਕੋਚ ਬਾਲ ਪੋਰਨੋਗਰਾਫੀ ਦਾ ਦੋਸ਼ੀ ਕਰਾਰ ਐਡਮਿੰਟਨ ਪਬਲਿਕ ਸਕੂਲ ਦਾ ਸਹਾਇਕ ਸਟਾਫ ਵੀਰਵਾਰ ਨੂੰ ਕਰੇਗਾ ਹੜਤਾਲ ਭਾਰਤ-ਕੈਨੇਡਾ ਤਨਾਅ: ਹੁਣ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਭਾਰਤੀ ਡਿਪਲੋਮੈਟਾਂ `ਤੇ ਕੈਨੇਡੀਅਨ ਜਾਨਾਂ ਨੂੰ ਖ਼ਤਰੇ ਦੀ ਗੱਲ ਦੁਹਰਾਈ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਵਿਧਾਨਸਭਾ ਚੋਣਾਂ ਵਿਚ 14 ਪੰਜਾਬੀ ਉਮੀਦਵਾਰਾਂ ਨੇ ਕੀਤੀ ਜਿੱਤ ਹਾਸਿਲ, ਕੈਨੇਡਾ ਦੀ ਰਾਜਨੀਤੀ ਵਿਚ ਵਧਿਆ ਪ੍ਰਭਾਵ ਫ੍ਰਸਟ ਨੇਸ਼ਨ ਮੁਖੀਆਂ ਨੇ ਲੈਂਡਮਾਰਕ ਚਾਈਲਡ ਵੈਲਫੇਅਰ ਰੀਫੋਰਮ ਨੂੰ ਰੱਦ ਕਰਨ ਲਈ ਕੀਤਾ ਵੋਟ ਬੇਸਲਾਈਨ ਰੋਡ `ਤੇ ਧੋਖਾਧੜੀ ਦੇ ਤਿੰਨ ਮੁਲਜ਼ਮਾਂ ਦੀ ਪੁਲਿਸ ਕਰ ਰਹੀ ਭਾਲ ਭਾਰਤ ਨੇ ਕਿਹਾ: ਕੈਨੇਡਾ ਕੋਲ ਉਸ ਦੀਆਂ 26 ਹਵਾਲਗੀਆਂ ਲੰਬਿਤ ਸਿਹਤ ਸੁਰੱਖਿਆ ਪ੍ਰਤੀ ਸੁਝਾਵਾਂ ਲਈ ਓ.ਐੱਮ.ਏ. ਲਾਂਚ ਕਰੇਗੀ ‘ਸਟਾਪ ਦੀ ਕ੍ਰਾਇਸਸ’