Welcome to Canadian Punjabi Post
Follow us on

19

April 2025
ਬ੍ਰੈਕਿੰਗ ਖ਼ਬਰਾਂ :
ਹਰਿਆਣਾ ਵਿੱਚ ਰੀਲ ਨੂੰ ਲੈ ਕੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲਗੁਜਰਾਤ ਵਿੱਚ ਬੱਸ ਤੇ ਰਿਕਸ਼ਾ ਦੀ ਟੱਕਰ ਵਿੱਚ 6 ਲੋਕਾਂ ਦੀ ਮੌਤਮੇਰਠ ਵਿਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਫਿਰ 10 ਵਾਰ ਸੱਪ ਤੋਂ ਡੰਗ ਮਰਵਾਇਆ ਉਪ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਪ੍ਰਗਟਾਈ ਨਾਰਾਜ਼ਗੀ, ਕਿਹਾ- ਅਦਾਲਤਾਂ ਰਾਸ਼ਟਰਪਤੀ ਨੂੰ ਹੁਕਮ ਨਹੀਂ ਦੇ ਸਕਦੀਆਂਸੀ.ਬੀ.ਆਈ. ਵੱਲੋਂ ਵਿਦੇਸ਼ੀ ਫੰਡਿੰਗ ਮਾਮਲੇ ਵਿੱਚ ‘ਆਪ’ ਆਗੂ ਦੁਰਗੇਸ਼ ਪਾਠਕ ਦੇ ਘਰ ਛਾਪਾਯੂਕਰੇਨ ਨੇ ਚੀਨੀ ਸੈਨਿਕਾਂ ਨੂੰ ਮੀਡੀਆ ਸਾਹਮਣੇ ਕੀਤਾ ਪੇਸ਼, ਪਿਛਲੇ ਹਫ਼ਤੇ ਫੜ੍ਹਿਆ ਸੀਬ੍ਰਿਟੇਨ ਵਿੱਚ ਅਦਾਲਤ ਨੇ ਰਾਖਵਾਂਕਰਨ ਦੇਣ ਤੋਂ ਕੀਤਾ ਇਨਕਾਰ, ਟਰਾਂਸਜੈਂਡਰ ਨੂੰ ਔਰਤ ਨਹੀਂ ਮੰਨਿਆ ਜਾਵੇਗਾ ਪਾਕਿਸਤਾਨੀ ਫੌਜ ਮੁਖੀ ਮੁਨੀਰ ਨੇ ਕਿਹਾ- ਸਾਡੀ ਸੋਚ ਅਤੇ ਇੱਛਾਵਾਂ ਹਿੰਦੂਆਂ ਤੋਂ ਵੱਖਰੀਆਂ ਹਨ, ਇਸ ਲਈ ਦੋ ਵੱਖਰੇ ਦੇਸ਼ ਬਣੇ
 
ਕੈਨੇਡਾ

ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮੁੱਦੇ ਉੱਤੇ ਸੁਣਵਾਈ ਨਾਲੋਂ ਜਾਂਚ ਦੇ ਹੱਕ ਵਿੱਚ ਹਨ ਕੈਨੇਡੀਅਨਜ਼ : ਨੈਨੋਜ਼

June 07, 2023 10:41 PM

ਓਟਵਾ, 7 ਜੂਨ (ਪੋਸਟ ਬਿਊਰੋ) : ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਅਨੁਸਾਰ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਕੈਨੇਡੀਅਨਜ਼ ਜਨਤਕ ਸੁਣਵਾਈ ਦੀ ਥਾਂ ਰਸਮੀ ਜਾਂਚ ਨੂੰ ਵਧੇਰੇ ਤਰਜੀਹ ਦੇਣਗੇ।
10 ਕੈਨੇਡੀਅਨ ਵਿੱਚੋਂ ਘੱਟੋ ਘੱਟ ਛੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਸਮੀ ਤੌਰ ਉੱਤੇ ਕੀਤੀ ਜਾਣ ਵਾਲੀ ਜਾਂਚ, ਜਿਸ ਦੀ ਨਿਗਰਾਨੀ ਅਜਿਹੇ ਜੱਜ ਵੱਲੋਂ ਕੀਤੀ ਜਾਵੇ ਜਿਸ ਕੋਲ ਸੰਮਨ ਦੇਣ ਦੀਆਂ ਸ਼ਕਤੀਆਂ ਵੀ ਹੋਣ, ਹੀ ਸਹੀ ਲੱਗਦੀ ਹੈ। ਇਸ ਦੌਰਾਨ ਕੁੱਝ ਕੁ ਲੋਕਾਂ ਨੇ ਇਹ ਵੀ ਆਖਿਆ ਕਿ ਉਹ ਜਨਤਕ ਸੁਣਵਾਈ ਨੂੰ ਤਰਜੀਹ ਦੇਣਗੇ ਤਾਂ ਕਿ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਹੋਰ ਰੋਸ਼ਨੀ ਪਾਈ ਜਾ ਸਕੇ ਤੇ ਇਸ ਕਾਰਨ ਜਿਹੜਾ ਖਤਰਾ ਹੈ ਉਸ ਨੂੰ ਸਮਝਿਆ ਜਾ ਸਕੇ।
ਜਿ਼ਕਰਯੋਗ ਹੈ ਕਿ ਸਪੈਸ਼ਲ ਰੈਪੋਰਟਰ ਡੇਵਿਡ ਜੌਹਨਸਟਨ ਦੀ ਵਿਰੋਧੀ ਧਿਰ ਦੇ ਆਗੂਆਂ ਤੇ ਐਮਪੀਜ਼ ਵੱਲੋਂ ਕਾਫੀ ਨੁਕਤਾਚੀਨੀ ਕੀਤੀ ਗਈ ਹੈ।ਇਸ ਮਾਮਲੇ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਜੌਹਨਸਟਨ ਨੇ ਆਖਿਆ ਸੀ ਕਿ ਜਾਂਚ ਦੀ ਥਾਂ ਜਨਤਕ ਸੁਣਵਾਈ ਸਹੀ ਰਹੇਗੀ। ਪ੍ਰਧਾਨ ਮੰਤਰੀ ਟਰੂਡੋ ਤੇ ਉਨ੍ਹਾਂ ਦੀ ਕੈਬਨਿਟ ਦੇ ਮੰਤਰੀਆਂ ਵੱਲੋਂ ਲਗਾਤਾਰ ਜੌਹਨਸਟਨ ਦੇ ਫੈਸਲੇ ਦਾ ਪੱਖ ਪੂਰਿਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਾਲ ਨਜ਼ਦੀਕੀ ਸਬੰਧਾਂ ਤੋਂ ਇਲਾਵਾ ਪਿਏਰ ਐਲੀਅਟ ਟਰੂਡੋ ਫਾਊਂਡੇਸ਼ਨ ਦੀ ਪਹਿਲਾਂ ਲਈ ਗਈ ਮੈਂਬਰਸਿ਼ਪ ਕਾਰਨ ਵੀ ਜੌਹਨਸਟਨ ਦੀ ਆਲਚਨਾ ਹੋ ਰਹੀ ਹੈ।
ਨੈਨੋਜ਼ ਦੇ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 38 ਫੀ ਸਦੀ ਕੈਨੇਡੀਅਨਜ਼ ਮੰਨਦੇ ਹਨ ਕਿ ਜੌਹਨਸਟਨ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਭਰੋਸੇਯੋਗ ਸ਼ਖ਼ਸ ਹਨ ਜਦਕਿ 30 ਫੀ ਸਦੀ ਦਾ ਕਹਿਣਾ ਹੈ ਕਿ ਉਹ ਭਰੋਸੇ ਦੇ ਕਾਬਲ ਨਹੀਂ ਹਨ। ਇਸ ਸਰਵੇਖਣ ਦੌਰਾਨ ਇਹ ਵੀ ਸਾਹਮਣੇ ਆਇਆ ਕਿ 46 ਫੀ ਸਦੀ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਇਸ ਵਿਸ਼ੇ ਉੱਤੇ ਪ੍ਰਧਾਨ ਮੰਤਰੀ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਦਕਿ 26 ਫੀ ਸਦੀ ਦਾ ਮੰਨਣਾ ਹੈ ਕਿ ਟਰੂਡੋ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। 48 ਫੀ ਸਦੀ ਇਹ ਮੰਨਦੇ ਹਨ ਕਿ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਇਸ ਮਾਮਲੇ ਵਿੱਚ ਭਰੋਸੇ ਦੇ ਕਾਬਲ ਨਹੀਂ ਹਨ ਜਦਕਿ 26 ਫੀ ਸਦੀ ਦਾ ਕਹਿਣਾ ਹੈ ਕਿ ਉਹ ਕਾਬਲ ਹਨ। ਇਸੇ ਤਰ੍ਹਾਂ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਇਸ ਮਾਮਲੇ ਵਿੱਚ 32 ਫੀ ਸਦੀ ਭਰੋਸੇਯੋਗ ਆਗੂ ਮੰਨਦੇ ਹਨ ਜਦਕਿ 31 ਫੀ ਸਦੀ ਨਹੀਂ ਮੰਨਦੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਾਸ ਵੇਗਾਸ ਤੋਂ ਟੋਰਾਂਟੋ ਜਾ ਰਹੀ ਏਅਰ ਕੈਨੇਡਾ ਦੀ ਉਡਾਣ ਦੀ ਆਇਓਵਾ ਵਿੱਚ ਹੋਈ ਐਮਰਜੈਂਸੀ ਲੈਂਡਿੰਗ ਵੈਸਟ ਇੰਡ ਕਤਲ ਮਾਮਲੇ ਵਿਚ ਵਿਨੀਪੈੱਗ ਪੁਲਸ ਵੱਲੋਂ ਛੇ ਗ੍ਰਿਫ਼ਤਾਰ ਓਂਟਾਰੀਓ ਦੇ ਏਜੰਡੇ-ਸੈੱਟਿੰਗ ਥ੍ਰੋਨ ਭਾਸ਼ਣ `ਚ ਟੈਰਿਫ ਅਤੇ ਟਰੰਪ ਰਹੇ ਹਾਵੀ ਕੈਨੇਡੀਅਨ ਯੂਨੀਵਰਸਿਟੀ ਅਧਿਆਪਕਾਂ ਨੂੰ ਅਮਰੀਕਾ ਦੀ ਯਾਤਰਾ ਕਰਨ ਵਿਰੁੱਧ ਚੇਤਾਵਨੀ ਜਾਰੀ ਪੁਲਿਸ ਵੱਲੋਂ ਓ-ਟ੍ਰੇਨ ਯਾਤਰੀ ਤੋਂ ਬੀਬੀ ਗੰਨ ਦੀ ਨਕਲ ਜ਼ਬਤ ਕੋਲਿੰਗਵੁੱਡ ਖੇਤਰੀ ਹਵਾਈ ਅੱਡੇ ਨੇੜੇ ਜਹਾਜ਼ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਬਚਾਅ ਸਰਕਾਰ ਬਣਨ `ਤੇ ਸ਼ੈਡੋ ਲਾਬਿੰਗ `ਤੇ ਲਾਵਾਂਗੇ ਪਾਬੰਦੀ: ਪੋਇਲੀਵਰ ਇਨਿਸਵਿਲ `ਚ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਸਬੰਧੀ ਸ਼ੱਕੀ ਲਈ ਵਾਰੰਟ ਜਾਰੀ ਪਾਲਤੂ ਜਾਨਵਰਾਂ ਦੇ ਮਾਲਕਾਂ ਨੇ ਵੀ ਕੀਤਾ ਅਮਰੀਕੀ ਉਤਪਾਦਾਂ ਦਾ ਬਾਈਕਾਟ ਕੀ ਤੁਹਾਨੂੰ ਤੁਹਾਡਾ ਵੋਟਰ ਜਾਣਕਾਰੀ ਕਾਰਡ ਮਿਲ ਗਿਆ ਹੈ.?