Welcome to Canadian Punjabi Post
Follow us on

29

March 2024
 
ਕੈਨੇਡਾ

ਵਿਆਜ਼ ਦਰਾਂ ਵਿੱਚ ਮੁੜ ਵਾਧਾ ਕਰ ਸਕਦਾ ਹੈ ਬੈਂਕ ਆਫ ਕੈਨੇਡਾ

June 07, 2023 09:11 AM

ਓਟਵਾ, 7 ਜੂਨ (ਪੋਸਟ ਬਿਊਰੋ) : ਵਿਆਜ਼ ਦਰਾਂ ਵਿੱਚ ਮੁੜ ਵਾਧੇ ਦੇ ਕਿਆਫਿਆਂ ਦਰਮਿਆਨ ਅੱਜ ਬੈਂਕ ਆਫ ਕੈਨੇਡਾ ਵੱਲੋਂ ਨਵੀਆਂ ਵਿਆਜ਼ ਦਰਾਂ ਸਬੰਧੀ ਐਲਾਨ ਕੀਤਾ ਜਾਵੇਗਾ।
ਤਾਜ਼ਾ ਆਰਥਿਕ ਡਾਟਾ ਅਨੁਸਾਰ ਕੈਨੇਡੀਅਨ ਇਕੌਨਮੀ ਇਸ ਸਮੇਂ ਕਾਫੀ ਭਖੀ ਹੋਈ ਹੈ ਤੇ ਇਹ ਮਾਹਿਰਾਂ ਦੀ ਸੋਚ ਨਾਲੋਂ ਵੱਖਰੇ ਅੰਕੜੇ ਹਨ। ਇਸ ਨਾਲ ਮਹਿੰਗਾਈ ਨੂੰ ਲੈ ਕੇ ਸਾਰਿਆਂ ਦੀ ਚਿੰਤਾ ਇੱਕ ਵਾਰੀ ਫਿਰ ਵੱਧ ਗਈ ਹੈ। ਪਿਛਲੇ ਹਫਤੇ ਸਟੈਟੇਸਟਿਕਸ ਕੈਨੇਡਾ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਕੁੱਲ ਘਰੇਲੂ ਉਤਪਾਦ ਪਹਿਲੀ ਤਿਮਾਹੀ ਵਿੱਚ 3·1 ਫੀ ਸਦੀ ਦੇ ਹਿਸਾਬ ਨਾਲ ਸਾਲਾਨਾ ਦਰ ਉੱਤੇ ਵਧਿਆ ਜਦਕਿ ਮੁੱਢਲੇ ਅੰਦਾਜ਼ੇ ਮੁਤਾਬਕ ਇਸ ਦਾ ਅਪਰੈਲ ਵਿੱਚ ਵੀ ਪਸਾਰ ਹੋਇਆ।
ਅਰਥਸ਼ਾਸਤਰੀਆਂ, ਵਿੱਚੋਂ ਬਹੁਤਿਆਂ ਦਾ ਇਹ ਮੰਨਣਾ ਸੀ ਕਿ ਉੱਚੀਆਂ ਵਿਆਜ਼ ਦਰਾਂ ਨਾਲ ਹੁਣ ਤੱਕ ਅਰਥਚਾਰਾ ਮੰਦਵਾੜੇ ਵਿੱਚ ਜਾ ਸਕਦਾ ਹੈ, ਨੇ ਆਖਿਆ ਕਿ ਤਾਜ਼ਾ ਅੰਕੜਿਆਂ ਅਨੁਸਾਰ ਮਹਿੰਗਾਈ ਨੂੰ ਦੋ ਫੀ ਸਦੀ ਉੱਤੇ ਲਿਆਉਣ ਲਈ ਸੈਂਟਰਲ ਬੈਂਕ ਵੱਲੋਂ ਇੱਕ ਵਾਰੀ ਫਿਰ ਵਿਆਜ਼ ਦਰਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਬੈਂਕ ਆਫ ਕੈਨੇਡਾ, ਜਿਸਨੇ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧੇ ਦਾ ਸਿਲਸਿਲਾ 4·5 ਫੀ ਸਦੀ ਤੱਕ ਕਰਨ ਤੋਂ ਬਾਅਦ ਇਸ ਵਿੱਚ ਹੋਰ ਵਾਧੇ ਉੱਤੇ ਰੋਕ ਲਾ ਦਿੱਤੀ ਸੀ, ਨੇ ਆਖਿਆ ਕਿ ਜੇ ਮਹਿੰਗਾਈ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਜਾਂ ਅਰਥਚਾਰਾ ਭਖਿਆ ਰਹਿੰਦਾ ਹੈ ਤਾਂ ਉਸ ਨੂੰ ਮੁੜ ਵਿਆਜ਼ ਦਰਾਂ ਵਿੱਚ ਵਾਧਾ ਕਰਨਾ ਪੈ ਸਕਦਾ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼