Welcome to Canadian Punjabi Post
Follow us on

12

July 2024
 
ਕੈਨੇਡਾ

ਇਹ ਸੀਜ਼ਨ ਜੰਗਲ ਦੀ ਅੱਗ ਲਈ ਰਹੇਗਾ ਸੱਭ ਤੋਂ ਮਾੜਾ : ਬਲੇਅਰ

June 06, 2023 09:25 AM

ਓਟਵਾ, 6 ਜੂਨ (ਪੋਸਟ ਬਿਊਰੋ): ਕੈਨੇਡਾ ਦੇ ਐਮਰਜੰਸੀ ਪ੍ਰਿਪੇਅਰਡਨੈੱਸ ਮੰਤਰੀ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਦੀਆਂ ਮਿਲ ਰਹੀਆਂ ਤਸਵੀਰਾਂ ਤੋਂ ਪਤਾ ਚੱਲ ਰਿਹਾ ਹੈ ਕਿ ਇਹ ਸੀਜ਼ਨ ਜੰਗਲਾਂ ਦੀ ਅੱਗ ਲਈ ਸੱਭ ਤੋਂ ਮਾੜਾ ਰਹਿਣ ਵਾਲਾ ਹੈ। ਮੌਜੂਦਾ ਭਵਿੱਖਬਾਣੀ ਤੋਂ ਇਹ ਸਾਹਮਣੇ ਆਇਆ ਹੈ ਕਿ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਅੱਗ ਲੱਗਣ ਦੇ ਇਸ ਤਰ੍ਹਾਂ ਦੇ ਮਾਮਲੇ ਆਮ ਨਾਲੋਂ ਜਿ਼ਆਦਾ ਨਜ਼ਰ ਆਉਣਗੇ।
ਸੋਮਵਾਰ ਨੂੰ ਬਿੱਲ ਬਲੇਅਰ ਤੇ ਛੇ ਹੋਰਨਾਂ ਫੈਡਰਲ ਕੈਬਨਿਟ ਮੰਤਰੀਆਂ ਨੇ ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਸਿਟੀ ਦੇ ਉੱਤਰ ਤੇ ਪੱਛਮ ਵਿੱਚ ਲੱਗੀ ਅੱਗ ਤੋਂ ਨਿਕਲਣ ਵਾਲੇ ਧੂੰਏ ਕਾਰਨ ਪਾਰਲੀਆਮੈਂਟ ਹਿੱਲਜ਼ ਦਾ ਪੀਸ ਟਾਵਰ ਵੀ ਗਹਿਰ ਨਾਲ ਢਕ ਗਿਆ ਹੈ।ਬੀਸੀ ਵਾਈਲਡਫਾਇਰ ਸਰਵਿਸ ਨੇ ਦੱਸਿਆ ਕਿ ਡੌਨੀ ਕ੍ਰੀਕ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਹੁਣ 2,400 ਸਕੁਏਅਰ ਕਿਲੋਮੀਟਰ ਵਿੱਚ ਫੈਲ ਚੁੱਕੀ ਹੈ ਤੇ ਪ੍ਰੋਵਿੰਸ ਦੇ ਇਤਿਹਾਸ ਵਿੱਚ ਦੂਜੀ ਸੱਭ ਤੋਂ ਵੱਡੀ ਅੱਗ ਹੈ ਜਦਕਿ ਨੋਵਾ ਸਕੋਸ਼ੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਬੂ ਤੋਂ ਬਾਹਰ ਹੋ ਚੁੱਕੀ ਹੈ।
ਐਨਵਾਇਰਮੈਂਟ ਕੈਨੇਡਾ ਵੱਲੋਂ ਵੀ ਦੱਖਣੀ ਓਨਟਾਰੀਓ ਦੇ ਵੱਡੇ ਹਿੱਸੇ ਲਈ ਏਅਰ ਕੁਆਲਿਟੀ ਬਾਰੇ ਸਪੈਸ਼ਲ ਬਿਆਨ ਜਾਰੀ ਕੀਤਾ ਗਿਆ ਹੈ। ਏਜੰਸੀ ਅਨੁਸਾਰ ਸਥਾਨਕ ਪੱਧਰ ਅਤੇ ਕਿਊਬਿਕ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਓਨਟਾਰੀਓ ਦੇ ਕਈ ਹਿੱਸਿਆਂ ਵਿੱਚ ਹਵਾ ਵਿੱਚ ਪ੍ਰਦੂਸ਼ਣ ਵੱਧ ਗਿਆ ਹੈ। ਇੱਕ ਰਿਪੋਰਟ ਮੁਤਾਬਕ ਕੈਨੇਡਾ ਭਰ ਵਿੱਚ ਇਸ ਸਮੇਂ 424 ਜੰਗਲੀ ਇਲਾਕਿਆਂ ਵਿੱਚ ਅੱਗ ਲੱਗੀ ਹੋਈ ਹੈ ਜਿਸ ਵਿੱਚੋਂ 250 ਥਾਂਵਾਂ ਦੀ ਅੱਗ ਬੇਕਾਬੂ ਹੋ ਚੁੱਕੀ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੂਰਵੀ ਓਂਟਾਰੀਓ ਵਿੱਚ ਬਲੂਬੇਰੀ ਦਾ ਸੀਜ਼ਨ ਸ਼ੁਰੂ ਪ੍ਰਧਾਨ ਮੰਤਰੀ ਟਰੂਡੋ ਨੇ ਫਰੀਲੈਂਡ ਉੱਤੇ ਪੂਰਾ ਭਰੋਸਾ ਜਤਾਇਆ ਦੂਜੇ ਵਿਸ਼ਵ ਯੁਧ ਦੇ ਦਿੱਗਜ ਜਾਨ ਹਿਲਮੈਨ ਦਾ 105 ਸਾਲ ਦੀ ਉਮਰ `ਚ ਦਿਹਾਂਤ ਬੀ.ਸੀ. ਹਾਈਵੇ `ਤੇ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਟ੍ਰੈਕ ਸਟਾਰ ਨੂੰ ਦੇਸ਼ ਨਿਕਾਲੇ ਤੋਂ ਇੱਕ ਸਾਲ ਦੀ ਮਿਲੀ ਛੋਟ ਐਡਮੈਂਟਨ ਵਿਚ ਦੋ ਘਰਾਂ ਨੂੰ ਲੱਗੀ ਅੱਗ, ਹੋਇਆ ਭਾਰੀ ਨੁਕਸਾਨ ਸਕਵੈਮਿਸ਼, ਬੀ.ਸੀ. ਨੇੜੇ 3 ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ ਜਸਟਿਨ ਬੀਬਰ ਨੇ ਭਾਰਤ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤਕ ਪ੍ਰੋਗਰਾਮ ਵਿਚ ਦਿੱਤੀ ਪੇਸ਼ਕਾਰੀ, ਸ਼ੋਸ਼ਲ ਮੀਡੀਆ `ਤੇ ਸ਼ੇਅਰ ਕੀਤੀਆਂ ਯਾਦਾਂ ਬੀ.ਸੀ. ਦੀ ਔਰਤ `ਤੇ ਅੱਤਵਾਦੀ ਗੁਰੱਪ ਵਿੱਚ ਸ਼ਾਮਿਲ ਹੋਣ ਅਤੇ ਅੱਤਵਾਦੀ ਗਰੁੱਪ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਦੋਸ਼ ਐਡਮੈਂਟਨ ਦੀ ਡਾਕਟਰ ਬਣੇਗੀ ਪਹਿਲੀ ਮਹਿਲਾ ਕੈਨੇਡੀਅਨ ਕਾਰੋਬਾਰੀ ਵਪਾਰਕ ਪੁਲਾੜ ਯਾਤਰੀ